ਬਠਿੰਡਾ ’ਚ ‘ਸਰਗੀ ਦਾ ਚੰਨ’ ਕਰਵਾ ਚੌਥ ਸਮਾਗਮ ਨੇ ਬੰਨ੍ਹਿਆ ਰੰਗ ਹਜ਼ਾਰਾਂ ਔਰਤਾਂ ਨੇ ਕੀਤੀ ਸ਼ਮੂਲੀਅਤ
ਬਠਿੰਡਾ, 29 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਕਰਵਾ ਚੌਥ ਦੇ ਤਿਉਹਾਰ ਨੂੰ ਸਮੂਹਿਕ ਤੌਰ ’ਤੇ ਮਨਾਉਣ ਲਈ ਬਠਿੰਡਾ ਦੇ ਖੇਡ ਸਟੇਡੀਅਮ ਵਿਚ ਪਹਿਲੀ ਵਾਰ ਕਰਵਾਇਆ ‘ਸਰਗੀ ਦਾ ਚੰਨ’ ਸਮਾਗਮ ਔਰਤਾਂ ਦੇ ਉਤਸ਼ਾਹ ਅਤੇ ਰੰਗਲੇ ਮਾਹੌਲ ਦੀ ਗਵਾਹੀ ਭਰ ਗਿਆ। ਮਹਿਤਾ ਪਰਿਵਾਰ ਅਤੇ ਮਹਿਤਾ ਟੀਮ ਵਲੋਂ ਕਰਵਾਏ ਇਸ ਵਿਸ਼ੇਸ਼ ਸਮਾਗਮ ਦੌਰਾਨ ਔਰਤਾਂ ਲਈ ਮਹਿੰਦੀ, ਮੇਕਅੱਪ, ਫੋਟੋਗ੍ਰਾਫੀ, ਸੈਲਫੀ ਪੁਆਇੰਟਾਂ ਅਤੇ ਮਨੋਰੰਜਕ ਗਤੀਵਿਧੀਆਂ ਦੇ ਪ੍ਰਬੰਧ ਕੀਤੇ ਗਏ।
ਬਠਿੰਡਾ, 29 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਕਰਵਾ ਚੌਥ ਦੇ ਤਿਉਹਾਰ ਨੂੰ ਸਮੂਹਿਕ ਤੌਰ ’ਤੇ ਮਨਾਉਣ ਲਈ ਬਠਿੰਡਾ ਦੇ ਖੇਡ ਸਟੇਡੀਅਮ ਵਿਚ ਪਹਿਲੀ ਵਾਰ ਕਰਵਾਇਆ ‘ਸਰਗੀ ਦਾ ਚੰਨ’ ਸਮਾਗਮ ਔਰਤਾਂ ਦੇ ਉਤਸ਼ਾਹ ਅਤੇ ਰੰਗਲੇ ਮਾਹੌਲ ਦੀ ਗਵਾਹੀ ਭਰ ਗਿਆ। ਮਹਿਤਾ ਪਰਿਵਾਰ ਅਤੇ ਮਹਿਤਾ ਟੀਮ ਵਲੋਂ ਕਰਵਾਏ ਇਸ ਵਿਸ਼ੇਸ਼ ਸਮਾਗਮ ਦੌਰਾਨ ਔਰਤਾਂ ਲਈ ਮਹਿੰਦੀ, ਮੇਕਅੱਪ, ਫੋਟੋਗ੍ਰਾਫੀ, ਸੈਲਫੀ ਪੁਆਇੰਟਾਂ ਅਤੇ ਮਨੋਰੰਜਕ ਗਤੀਵਿਧੀਆਂ ਦੇ ਪ੍ਰਬੰਧ ਕੀਤੇ ਗਏ। ਪੰਜਾਬੀ ਸੱਭਿਆਚਾਰ ਅਤੇ ਕਰਵਾ ਚੌਥ ਦੀਆਂ ਰਵਾਇਤਾਂ ਨੂੰ ਸਮਰਪਿਤ ਇਸ ਸਮਾਗਮ ਵਿਚ ਔਰਤਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਇਸ ਸਮਾਗਮ ਦਾ ਮਕਸਦ ਔਰਤਾਂ ਨੂੰ ਆਪਣੇ ਰਵਾਇਤੀ ਤਿਉਹਾਰ ਨੂੰ ਇਕੱਠਿਆਂ ਮਨਾਉਣ ਲਈ ਵਿਸ਼ੇਸ਼ ਮੰਚ ਮੁਹੱਈਆ ਕਰਵਾਉਣਾ ਸੀ। ਸਮਾਗਮ ਵਿਚ ਔਰਤਾਂ ਲਈ ਕਈ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ, ਜਿਨ੍ਹਾਂ ਦਾ ਉਨ੍ਹਾਂ ਨੇ ਲਾਹਾ ਲਿਆ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਮਹਿੰਦੀ ਲਗਾਉਣ ਲਈ ਕਰੀਬ 50 ਮਹਿੰਦੀ ਕਲਾਕਾਰਾਂ ਨੇ ਸੇਵਾਵਾਂ ਦਿੱਤੀਆਂ, ਜਦਕਿ 10 ਮੇਕਅੱਪ ਸੈਲੂਨਾਂ ਵਲੋਂ ਔਰਤਾਂ ਲਈ ਮੁਫ਼ਤ ਮੇਕਅੱਪ ਦੀ ਸਹੂਲਤ ਮੁਹੱਈਆ ਕਰਵਾਈ ਗਈ। ਇਸ ਤੋਂ ਇਲਾਵਾ ਸੁੰਦਰ ਸੈਲਫੀ ਪੁਆਇੰਟ ਬਣਾਏ ਗਏ, ਜਿੱਥੇ ਔਰਤਾਂ ਨੇ ਆਪਣੀਆਂ ਯਾਦਗਾਰੀ ਤਸਵੀਰਾਂ ਖਿੱਚਵਾਈਆਂ। ਇਸ ਦੇ ਨਾਲ ਹੀ ਟੈਂਬੋਲਾ, ਰਿੰਗ ਗੇਮਾਂ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਰਾਹੀਂ ਔਰਤਾਂ ਨੂੰ ਤਿਉਹਾਰ ਦੇ ਰੰਗ ਵਿਚ ਰੰਗਣ ਦਾ ਯਤਨ ਕੀਤਾ ਗਿਆ। ਕਲਾਕਾਰਾਂ ਦੀਆਂ ਪੇਸ਼ਕਾਰੀਆਂ ਨੇ ਵਧਾਈ ਰੌਣਕ ‘ ਸਰਗੀ ਦਾ ਚੰਨ’ ਸਮਾਗਮ ਵਿਚ ਪ੍ਰਸਿੱਧ ਮਾਡਲ ਹਿਮਾਂਸ਼ੀ ਖੁਰਾਣਾ ਅਤੇ ਜੈਸਮੀਨ ਬਾਜਵਾ ਸਮੇਤ ਕਈ ਕਲਾਕਾਰਾਂ ਦੀ ਸ਼ਮੂਲੀਅਤ ਵੀ ਖਿੱਚ ਦਾ ਕੇਂਦਰ ਰਹੀ। ਪੰਜਾਬੀ ਸੰਗੀਤ, ਸੱਭਿਆਚਾਰਕ ਮਾਹੌਲ ਅਤੇ ਵੱਖ-ਵੱਖ ਮਨੋਰੰਜਕ ਸਰਗਰਮੀਆਂ ਨੇ ਸਮਾਗਮ ਨੂੰ ਤਿਉਹਾਰੀ ਰੰਗਤ ਦਿੱਤੀ।