ਭਾਜਪਾ ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੋਟਭਾਰਾ ’ਚ ਮੀਟਿੰਗ
ਕੋਟਫੱਤਾ, 27 ਅਕਤੂਬਰ (ਰਣਜੀਤ ਸਿੰਘ ਬੁੱਟਰ)- 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਭਾਜਪਾ ਦੀ ਮੌੜ ਇਕਾਈ ਵਲੋਂ ਹਲਕੇ ਦੇ ਪਿੰਡ ਕੋਟਭਾਰਾ ਵਿਚ ਇਕ ਵਰਕਰ ਮੀਟਿੰਗ ਕੀਤੀ ਗਈ। ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ ਤੇ ਸੀਨੀਅਰ ਭਾਜਪਾ ਆਗੂ ਦਿਆਲ ਦਾਸ ਸੋਢੀ ਅਤੇ ਬਠਿੰਡਾ ਦਿਹਾਤੀ ਦੇ ਸਕੱਤਰ ਬਲਕੌਰ ਸਿੰਘ ਬੰਗੇਹਰ ਮੁਹੱਬਤ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਕੇਂਦਰ ਸਰਕਾਰ ਦੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਅਜੀਤ ਡੈਸਕ
28-10-2026