03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਗਿੱਦੜਬਾਹਾ ਦੀ ਅਨਾਜ ਮੰਡੀ ਸਮੇਤ ਪਿੰਡਾਂ ’ਚ ਸਫ਼ਾਈ ਤੇ ਸਹੂਲਤਾਂ ਦਾ ਮੰਦਾ ਹਾਲ

ਗਿੱਦੜਬਾਹਾ, 2 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਸੂਬਾ ਸਰਕਾਰ ਵਲੋਂ ਇਕ ਅਕਤੂਬਰ ਨੂੰ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਕਰਨ ਦੇ ਐਲਾਨ ਦੇ ਬਾਵਜੂਦ ਗਿੱਦੜਬਾਹਾ ਦੀਆਂ ਅਨਾਜ ਮੰਡੀਆਂ ਵਿਚ ਖ਼ਰੀਦ ਸ਼ੁਰੂ ਨਹੀਂ ਹੋ ਸਕੀ। ਗਿੱਦੜਬਾਹਾ ਅਨਾਜ ਮੰਡੀ ਸਮੇਤ ਪਿੰਡਾਂ ਦੇ ਖ਼ਰੀਦ ਕੇਂਦਰਾਂ ’ਚ ਅਧੂਰੀ ਸਫ਼ਾਈ ਤੇ ਮੁੱਢਲੀਆਂ ਸਹੂਲਤਾਂ ਨੇ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ।

ਅਜੀਤ ਡੈਸਕ 03-10-2026
ਗਿੱਦੜਬਾਹਾ, 2 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਸੂਬਾ ਸਰਕਾਰ ਵਲੋਂ ਇਕ ਅਕਤੂਬਰ ਨੂੰ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਕਰਨ ਦੇ ਐਲਾਨ ਦੇ ਬਾਵਜੂਦ ਗਿੱਦੜਬਾਹਾ ਦੀਆਂ ਅਨਾਜ ਮੰਡੀਆਂ ਵਿਚ ਖ਼ਰੀਦ ਸ਼ੁਰੂ ਨਹੀਂ ਹੋ ਸਕੀ। ਗਿੱਦੜਬਾਹਾ ਅਨਾਜ ਮੰਡੀ ਸਮੇਤ ਪਿੰਡਾਂ ਦੇ ਖ਼ਰੀਦ ਕੇਂਦਰਾਂ ’ਚ ਅਧੂਰੀ ਸਫ਼ਾਈ ਤੇ ਮੁੱਢਲੀਆਂ ਸਹੂਲਤਾਂ ਨੇ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ। ਜ਼ਿਕਰਯੋਗ ਹੈ ਕਿ ਨਰਮੇ ਦੀ ਆਮਦ ਮੰਡੀਆਂ ਵਿਚ ਸ਼ੁਰੂ ਹੋ ਗਈ ਹੈ ਅਤੇ ਕਿਸਾਨਾਂ ਵਲੋਂ ਅਗੇਤੇ ਝੋਨੇ ਦੀ ਕਟਾਈ ਅਜੇ ਪੂਰੀ ਤਰ੍ਹਾਂ ਸ਼ੁਰੂ ਨਹੀਂ ਕੀਤੀ ਗਈ। ਆਉਣ ਵਾਲੇ ਹਫ਼ਤੇ ਵਿਚ ਝੋਨੇ ਦੀ ਕਟਾਈ ਸ਼ੁਰੂ ਹੋਣ ਦੀ ਉਮੀਦ ਹੈ। ਗਿੱਦੜਬਾਹਾ ਵਿਖੇ ਭਾਵੇਂ ਇੱਕਾ-ਦੁੱਕਾ ਕਿਸਾਨਾਂ ਨੇ ਝੋਨਾ ਲਿਆਂਦਾ ਹੈ, ਪ੍ਰੰਤੂ ਵਿਭਾਗ ਦੇ ਰਿਕਾਰਡ ਵਿਚ ਅਜੇ ਦਰਜ ਨਹੀਂ ਹੋ ਸਕਿਆ। ਫ਼ਸਲ ਦੀ ਖ਼ਰੀਦ ਸੁਚਾਰੂ ਢੰਗ ਨਾਲ ਚਲਾਉਣ ਸੰਬੰਧੀ ਖ਼ਰੀਦ ਕੇਂਦਰਾਂ ਵਿਚ ਕਿਸਾਨਾਂ ਦੀ ਸਹੂਲਤ ਲਈ ਅਗਾਊਂ ਲੋੜੀਂਦੇ ਪ੍ਰਬੰਧ ਸੰਬੰਧਿਤ ਮਾਰਕਿਟ ਕਮੇਟੀ ਵਲੋਂ ਸਮੇਂ ਸਿਰ ਨੇਪਰੇ ਚਾੜ੍ਹਨੇ ਬਣਦੇ ਹਨ। ਗਿੱਦੜਬਾਹਾ ਮਾਰਕਿਟ ਕਮੇਟੀ ਅਧੀਨ 29 ਖ਼ਰੀਦ ਕੇਂਦਰ ਆਉਂਦੇ ਹਨ, ਪ੍ਰੰਤੂ ਅਸਚਰਜ ਦੀ ਗੱਲ ਇਹ ਹੈ ਕਿ ਮੰਡੀਆਂ ਵਿਚ ਫ਼ਸਲ ਦੀ ਆਮਦ ਦਾ ਪਤਾ ਹੋਣ ਦੇ ਬਾਵਜੂਦ ਵਿਭਾਗ ਵਲੋਂ ਕਿਸੇ ਵੀ ਖ਼ਰੀਦ ਕੇਂਦਰ ਵਿਚ ਪ੍ਰਬੰਧ ਸਮੇਂ ਤੋਂ ਪਹਿਲਾਂ ਮੁਕੰਮਲ ਨਹੀਂ ਕੀਤੇ ਜਾ ਸਕੇ। ਗਿੱਦੜਬਾਹਾ ਵਿਚ ਤਾਂ ਪਹਾੜੀ ਕਿੱਕਰਾਂ ਅਤੇ ਘਾਹ ਫ਼ੂਸ ਉਗਿਆ ਹੋਇਆ ਹੈ। ਰਾਤ ਸਮੇਂ ਜ਼ਹਿਰੀਲੇ ਸੱਪਾਂ ਤੇ ਹੋਰ ਜਾਨਵਰਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪਿੰਡ ਮਧੀਰ ਤੇ ਥਰਾਜਵਾਲਾ ਖ਼ਰੀਦ ਕੇਂਦਰਾਂ ਵਿਚ ਨਾ ਤਾਂ ਸਫ਼ਾਈ ਅਤੇ ਨਾ ਹੀ ਹੋਰ ਸਹੂਲਤਾਂ ਪੂਰੀਆਂ ਕੀਤੀਆਂ ਗਈਆਂ ਹਨ। ਪਖਾਨਿਆਂ ਤੇ ਨਹਾਉਣ ਲਈ ਕੋਈ ਵਧੀਆ ਸਹੂਲਤਾਂ ਦਾ ਪ੍ਰਬੰਧ ਨਹੀ ਹੈ। ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਅਤੇ ਜ਼ਿਲ੍ਹਾ ਆਗੂ ਨਾਨਕ ਸਿੰਘ ਦਾ ਕਹਿਣਾ ਹੈ ਕਿ ਹਰ ਸਾਲ ਹਾੜੀ ਤੇ ਸਾਉਣੀ ਦੀ ਫ਼ਸਲ ਤੋਂ ਕਈ ਲੱਖਾਂ ਰੁਪਏ ਫ਼ੀਸ ਉਗਰਾਹੀ ਜਾਂਦੀ ਹੈ, ਪ੍ਰੰਤੂ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਖ਼ਰੀਦ ਕੇਂਦਰਾਂ ’ਤੇ ਕੋਈ ਵਧੀਆ ਸਹੂਲਤ ਨਹੀਂ ਦਿੱਤੀ ਜਾਂਦੀ। ਇਸ ਵਾਰ ਵੀ ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ, ਪ੍ਰੰਤੂ ਵਿਭਾਗ ਨੂੰ ਚਾਹੀਦਾ ਸੀ ਕਿ ਖ਼ਰੀਦ ਕੇਂਦਰਾਂ ਦੀ ਸਫ਼ਾਈ ਤੇ ਸਹੂਲਤਾਂ ਦੇ ਪ੍ਰਬੰਧ ਖ਼ਰੀਦ ਸ਼ੁਰੂ ਹੋਣ ਤੋਂ 15 ਦਿਨ ਪਹਿਲਾਂ ਕੀਤੀ ਜਾਣੇ ਬਣਦੇ ਹਨ, ਪਰ ਦੁੱਖ ਦੀ ਗੱਲ ਇਹ ਹੈ ਕਿ ਕਿਸੇ ਵੀ ਮੰਡੀ ਵਿਚ ਕੋਈ ਪ੍ਰਬੰਧ ਮੁਕੰਮਲ ਨਹੀਂ ਕੀਤੇ ਜਾ ਸਕੇ। ਮਾਰਕਿਟ ਕਮੇਟੀ ਦੇ ਸਕੱਤਰ ਅਨਿੱਲ ਖੁੰਗਰ ਨੇ ਦੱਸਿਆ ਕਿ ਨਰਮੇ ਦੀ ਖ਼ਰੀਦ 1355 ਕੁਇੰਟਲ ਹੋ ਚੁੱਕੀ ਹੈ। ਇੱਕਾ-ਦੁੱਕਾ ਕਿਸਾਨਾਂ ਨੇ ਅਜੇ ਝੋਨਾ ਲਿਆਂਦਾ ਹੈ, ਪ੍ਰੰਤੂ ਇਸ ਦੀ ਖ਼ਰੀਦ ਦੋ ਕੁ ਦਿਨਾਂ ਬਾਅਦ ਨਿਰਵਿਘਨ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਖ਼ਰੀਦ ਕੇਂਦਰਾਂ ਵਿਚ ਸਫ਼ਾਈ ਅਤੇ ਮੁੱਢਲੀਆਂ ਸਹੂਲਤਾਂ ਜਲਦੀ ਪੂਰੀਆਂ ਕੀਤੀਆ ਜਾਣਗੀਆਂ।
ਪਿਛਲੀ ਖ਼ਬਰ ਕੇਂਦਰੀ ਜੇਲ੍ਹ ’ਚੋਂ 20 ਮੋਬਾਈਲ ਫ਼ੋਨ ਬਰਾਮਦ ਅਗਲੀ ਖ਼ਬਰ ਘਰ ‘ਚੋਂ ਸੋਨਾ-ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਕੈਮਰਿਆਂ ਦੀ ਮਦਦ ਨਾਲ ਪਰਿਵਾਰ ਨੇ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।