ਚੋਣ ਕਮਿਸ਼ਨ ਬਾਰੇ ਮਨਘੜਤ ਕਹਾਣੀਆਂ ਕਾਂਗਰਸ ਅਤੇ ਇੰਡੀ ਗੱਠਜੋੜ ਦੀ ਨਿਰਾਸ਼ਾ ਦਾ ਨਤੀਜਾ- ਸਰੂਪ ਚੰਦ ਸਿੰਗਲਾ
ਬਠਿੰਡਾ , 29 ਸਤੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਭਾਰਤੀ ਜਨਤਾ ਪਾਰਟੀ , ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਕੇਂਦਰੀ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ’ ਤੇ ਲਗਾਤਾਰ ਸਵਾਲ ਉਠਾਉਣਾ , ਕਾਂਗਰਸ ਅਤੇ ਇੰਡੀ ਗੱਠਜੋੜ ਦੀ ਡੂੰਘੀ ਨਿਰਾਸ਼ਾ ਦਾ ਸਪੱਸ਼ਟ ਨਤੀਜਾ ਹੈ । ਹੁਣ ਤਿੰਨਾਂ ਚੋਣ ਕਮਿਸ਼ਨਰਾਂ ਵਲੋਂ ਇਕ ਉੱਚ - ਪੱਧਰੀ ਮੀਟਿੰਗ ਉਪਰੰਤ ਸਾਂਝਾ ਬਿਆਨ ਜਾਰੀ ਕੀਤੇ ਜਾਣ ਮਗਰੋਂ ਵਿਰੋਧੀ ਧਿਰ ਕੋਲ ਮੂੰਹ ਲੁਕਾਉਣ ਲਈ ਵੀ ਕੋਈ ਜਗ੍ਹਾ ਨਹੀਂ ਬਚੀ ।
ਅਜੀਤ ਡੈਸਕ
30-09-2026