ਪਿੰਡ ਗਿੱਲ ਕਲਾਂ ਵਿਖੇ ਦੋ ਰੋਜ਼ਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸੰਪੰਨ
ਚਾਉਕੇ, 29 ਸਤੰਬਰ (ਮਨਜੀਤ ਸਿੰਘ ਘੜੈਲੀ)-ਪਿੰਡ ਗਿੱਲ ਕਲਾਂ ਵਿਖੇ ਸੰਤ ਬਾਬਾ ਚੰਨਣ ਸਿੰਘ ਦੀ ਯਾਦ ਵਿਚ ਦਸਮੇਸ਼ ਸਪੋਰਟਸ ਕਲੱਬ ਗਿੱਲ ਕਲਾਂ ਵਲੋਂ ਦੋ ਰੋਜ਼ਾ ਕਬੱਡੀ ਕੱਪ ਸੀਨੀਅਰ ਆਗੂ ਜਗਸੀਰ ਸਿੰਘ ਗਿੱਲ ਅਤੇ ਕਲੱਬ ਪ੍ਰਧਾਨ ਰੁਪਿੰਦਰ ਸਿੰਘ ਪਿੰਦਾ ਦੀ ਦੇਖ-ਰੇਖ ਹੇਠ ਕਰਵਾਇਆ। ਇਸ ਕਬੱਡੀ ਕੱਪ ਦੌਰਾਨ ਕਬੱਡੀ 73 ਕਿੱਲੋ ਵਰਗ, ਕਬੱਡੀ 63 ਕਿੱਲੋ ਅਤੇ ਕਬੱਡੀ 55 ਕਿੱਲੋ ਵਰਗ ਦੇ ਮੁਕਾਬਲੇ ਕਰਵਾਏ ਗਏ।
ਚਾਉਕੇ, 29 ਸਤੰਬਰ (ਮਨਜੀਤ ਸਿੰਘ ਘੜੈਲੀ)-ਪਿੰਡ ਗਿੱਲ ਕਲਾਂ ਵਿਖੇ ਸੰਤ ਬਾਬਾ ਚੰਨਣ ਸਿੰਘ ਦੀ ਯਾਦ ਵਿਚ ਦਸਮੇਸ਼ ਸਪੋਰਟਸ ਕਲੱਬ ਗਿੱਲ ਕਲਾਂ ਵਲੋਂ ਦੋ ਰੋਜ਼ਾ ਕਬੱਡੀ ਕੱਪ ਸੀਨੀਅਰ ਆਗੂ ਜਗਸੀਰ ਸਿੰਘ ਗਿੱਲ ਅਤੇ ਕਲੱਬ ਪ੍ਰਧਾਨ ਰੁਪਿੰਦਰ ਸਿੰਘ ਪਿੰਦਾ ਦੀ ਦੇਖ-ਰੇਖ ਹੇਠ ਕਰਵਾਇਆ। ਇਸ ਕਬੱਡੀ ਕੱਪ ਦੌਰਾਨ ਕਬੱਡੀ 73 ਕਿੱਲੋ ਵਰਗ, ਕਬੱਡੀ 63 ਕਿੱਲੋ ਅਤੇ ਕਬੱਡੀ 55 ਕਿੱਲੋ ਵਰਗ ਦੇ ਮੁਕਾਬਲੇ ਕਰਵਾਏ ਗਏ। ਅੰਤਿਮ ਦਿਨ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਸ਼ਮੂਲੀਅਤ ਕੀਤੀ ਅਤੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸੇਖੋੋਂ ਨੇ ਕਲੱਬ ਨੂੰ ਆਪਣੀ ਤਰਫੋਂ 11 ਹਜ਼ਾਰ ਰੁਪਏ ਦਾ ਨਕਦ ਸਹਿਯੋਗ ਦਿੱਤਾ ਅਤੇ ਪਿੰਡ ਦੇ ਸ਼ਮਸ਼ਾਨਘਾਟ ਲਈ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੇ ਕੋਟੇ ਵਿਚੋਂ 1 ਲੱਖ ਰੁਪਏ ਦਾ ਚੈੱਕ ਪਤਵੰਤਿਆਂ ਨੂੰ ਭੇਟ ਕੀਤਾ। ਕਲੱਬ ਪ੍ਰਧਾਨ ਰੁਪਿੰਦਰ ਸਿੰਘ ਪਿੰਦਾ ਨੇ ਦੱਸਿਆ ਕਿ ਕਬੱਡੀ 73 ਕਿੱਲੋ ਵਰਗ ’ਚ ਪਿੰਡ ਗਿੱਲ ਕਲਾਂ ਦੇ ਚੋਬਰਾਂ ਨੇ ਫਾਇਨਲ ਮੁਕਾਬਲੇ ’ਚ ਲਹਿਰਾ ਮੁਹੱਬਤ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਕਬੱਡੀ 63 ਕਿੱਲੋ ’ਚ ਪਿੰਡ ਕਾਲੌਕੇ ਨੇ ਪਹਿਲਾ ਅਤੇ ਗਿੱਲ ਕਲਾਂ ਨੇ ਦੂਸਰਾ, ਕਬੱਡੀ 55 ਕਿੱਲੋ ’ਚ ਗਿੱਲ ਕਲਾਂ ਨੇ ਪਹਿਲਾ ਅਤੇ ਦੂਸਰਾ ਸਥਾਨ ਮੁੱਲਾਪੁਰ ਦਾਖਾ ਨੇ ਪ੍ਰਾਪਤ ਕੀਤਾ। ਇਸ ਕਬੱਡੀ ਕੱਪ ਦੀ ਸਫ਼ਲਤਾ ਲਈ ਪ੍ਰਧਾਨ ਰੁਪਿੰਦਰ ਸਿੰਘ ਪਿੰਦਾ, ਜਥੇ: ਕੁਲਵੰਤ ਗਿੱਲ, ਜਗਸੀਰ ਸਿੰਘ ਸੀਰਾ ਗਿੱਲ, ਜਸਵਿੰਦਰ ਸਿੰਘ, ਬਲਜਿੰਦਰ ਸਿੰਘ ਪੋਪਲ, ਪ੍ਰੋ: ਜਸਵੀਰ ਸਿੰਘ ਗਿੱਲ, ਲਖਵਿੰਦਰ ਸਿੰਘ ਲੱਖੀ, ਦਰਸ਼ਨ ਸਿੰਘ ਰਿਟਾ: ਸੁਪਰਡੈਂਟ, ਗੁਲਜ਼ਾਰ ਸਿੰਘ, ਡਾ: ਸੁਖਦੇਵ ਸਿੰਘ ਗਿੱਲ, ਦੇਵ ਨਰਾਇਣ ਹਰਜੀਤ ਸਿੰਘ, ਕੇਵਲ ਸਿੰਘ, ਜੱਸੀ ਫੌਜੀ, ਬਿੱਕਰ ਸਿੰਘ ਪ੍ਰਧਾਨ, ਸੀਪਾ ਸਿੰਘ, ਗੁਰਵਿੰਦਰ ਸਿੰਘ ਲਾਲੇਕਾ, ਸੁਖਦੇਵ ਸਿੰਘ ਪ੍ਰਧਾਨ, ਜੀਤ ਸਿੰਘ ਨੰਬਰਦਾਰ, ਸੰਦੀਪ ਸਿੰਘ ਬਾਠ, ਤੇਜਾ ਸਿੰਘ, ਲਖਬੀਰ ਸਿੰਘ ਖੀਰੂ, ਬਲਵੰਤ ਸਿੰਘ, ਜਸਵਿੰਦਰ ਸਿੰਘ ਤੋਤੀ, ਗੁਰਦੀਪ ਸਿੰਘ ਮੈਂਬਰ, ਕਾਲਾ ਬਾਗੇ ਕਾ, ਸੂਬੇਦਾਰ ਬਲਜੀਤ ਸਿੰਘ, ਸ਼ਿਵਜੀ ਸਿੰਘ ਫੌਜੀ, ਸੁਖਜੀਤ ਲਾਇਨਮੈਨ, ਐਨ. ਆਰ. ਆਈ. ਬਾਬਾ ਬੇਲਾ ਸਿੰਘ ਦਾ ਪੋਤਰਾ, ਜ਼ੋਰਾਵਰ ਸਿੰਘ, ਸੀਪੂ, ਅਮਨਦੀਪ ਸਿੰਘ, ਸ਼ਿੰਗਾਰਾ ਸਿੰਘ, ਮਨਦੀਪ ਸਿੰਘ, ਅਮਰੋਜ ਸਿੰਘ ਸੋਨੀ, ਗੁਰਵਿੰਦਰ ਸਿੰਘ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ।