28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸਾਲਾਨਾ ਝੰਡਾ ਯਾਤਰਾ ਕੀਤੀ

ਭੁੱਚੋ ਮੰਡੀ, 27 ਸਤੰਬਰ (ਬਿੱਕਰ ਸਿੰਘ ਸਿੱਧੂ)- ਮਾਂ ਵੈਸ਼ਨੋ ਭਜਨ ਮੰਡਲ, ਸ਼ਿਵ ਸ਼ਕਤੀ ਮਹਿਲਾ ਮੰਡਲ ਅਤੇ ਬਾਬਾ ਅਮਰਨਾਥ ਸ਼ਿਵ ਮੰਦਰ ਕਮੇਟੀ ਭੁੱਚੋ ਮੰਡੀ ਵਲੋਂ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਦੀ ਕਾਮਨਾ ਨੂੰ ਲੈ ਕੇ ਮਾਂ ਬਗਲਾਮੁਖੀ ਦੇ ਦਰਬਾਰ ਵਿਚ ਸਾਲਾਨਾ ਝੰਡਾ ਚੜ੍ਹਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਰਧਾਪੂਰਵਕ ਹਿੱਸਾ ਲਿਆ।

ਅਜੀਤ ਡੈਸਕ 28-09-2026
ਭੁੱਚੋ ਮੰਡੀ, 27 ਸਤੰਬਰ (ਬਿੱਕਰ ਸਿੰਘ ਸਿੱਧੂ)- ਮਾਂ ਵੈਸ਼ਨੋ ਭਜਨ ਮੰਡਲ, ਸ਼ਿਵ ਸ਼ਕਤੀ ਮਹਿਲਾ ਮੰਡਲ ਅਤੇ ਬਾਬਾ ਅਮਰਨਾਥ ਸ਼ਿਵ ਮੰਦਰ ਕਮੇਟੀ ਭੁੱਚੋ ਮੰਡੀ ਵਲੋਂ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਦੀ ਕਾਮਨਾ ਨੂੰ ਲੈ ਕੇ ਮਾਂ ਬਗਲਾਮੁਖੀ ਦੇ ਦਰਬਾਰ ਵਿਚ ਸਾਲਾਨਾ ਝੰਡਾ ਚੜ੍ਹਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਰਧਾਪੂਰਵਕ ਹਿੱਸਾ ਲਿਆ। ਮਾਂ ਬਗਲਾਮੁਖੀ ਦੇ ਦਰਬਾਰ ਲਈ ਰਵਾਨਾ ਹੋਣ ਤੋਂ ਪਹਿਲਾਂ ਸ਼ਰਧਾਲੂਆਂ ਨੇ ਬਾਬਾ ਅਮਰਨਾਥ ਸ਼ਿਵ ਮੰਦਰ ਵਿਚ ਪੰਡਿਤ ਵਿਜੇ ਸ਼ਰਮਾ ਦੀ ਅਗਵਾਈ ਹੇਠ ਵਿਧੀ-ਵਿਧਾਨ ਅਤੇ ਸ਼ਰਧਾ ਨਾਲ ਝੰਡਾ ਪੂਜਨ ਅਤੇ ਕੰਜਕ ਪੂਜਨ ਕੀਤਾ। ਇਸ ਤੋਂ ਬਾਅਦ ਸ਼ਰਧਾਲੂ ਜੈਕਾਰਿਆਂ ਨਾਲ ਮਾਂ ਬਗਲਾਮੁਖੀ ਦੇ ਦਰਬਾਰ ਲਈ ਰਵਾਨਾ ਹੋਏ। ਸ਼ਰਧਾਲੂਆਂ ਨੇ ਮਾਂ ਦੇ ਦਰਬਾਰ ਵਿਚ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸੰਜੀਵ ਮਹਿਤਾ, ਤੋਤਾ ਸ਼ਰਮਾ, ਸੁਭਾਸ਼ ਛਾਬੜਾ, ਕ੍ਰਿਸ਼ਨ ਜੋੜਾ, ਆਸ਼ੂ ਚੌਹਾਨ, ਕੇਵਲ ਕ੍ਰਿਸ਼ਨ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਤੇਜ ਸ਼ਰਮਾ ਅਤੇ ਮਹਿਮੰਦਰਜੀਤ ਕੌਰ ਨੇ ਸਕੂਲੀ ਵਿਦਿਆਰਥਣਾਂ ਨੂੰ ਸਟੇਸ਼ਨਰੀ ਵੰਡੀ ਅਗਲੀ ਖ਼ਬਰ ਬਠਿੰਡਾ-ਬੀਕਾਨੇਰ ਰੇਲ ਲਾਈਨ ’ਤੇ ਪਿੰਡ ਪਥਰਾਲਾ ਨੇੜੇ ਅਣਪਛਾਤੀ ਦੀ ਲਾਸ਼ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।