28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸੜਕ ਸੁਰੱਖਿਆ ਫੋਰਸ ਕੋਲ ਢਾਈ ਸਾਲਾਂ ’ਚ ਪਹੁੰਚੇ 58,619 ਸੜਕ ਹਾਦਸਿਆਂ ਦੇ ਕੇਸ

ਬਠਿੰਡਾ, 27 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ’ਚ ਸੜਕ ਹਾਦਸਿਆਂ ਦੌਰਾਨ ਲੋਕਾਂ ਨੂੰ ਤੁਰੰਤ ਸਹਾਇਤਾ ਦੇਣ ਅਤੇ ਜ਼ਖ਼ਮੀਆਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ (ਐੱਸ. ਐੱਸ.

ਅਜੀਤ ਡੈਸਕ 28-09-2026
ਬਠਿੰਡਾ, 27 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ’ਚ ਸੜਕ ਹਾਦਸਿਆਂ ਦੌਰਾਨ ਲੋਕਾਂ ਨੂੰ ਤੁਰੰਤ ਸਹਾਇਤਾ ਦੇਣ ਅਤੇ ਜ਼ਖ਼ਮੀਆਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਸੜਕ ਸੁਰੱਖਿਆ ਫੋਰਸ (ਐੱਸ.ਐੱਸ.ਐੱਫ.) ਕੋਲ 1 ਫਰਵਰੀ 2024 ਤੋਂ 31 ਅਗਸਤ 2026 ਤੱਕ 58,619 ਹਾਦਸਿਆਂ ਦੇ ਕੇਸ ਪਹੁੰਚਣ ਦਾ ਖ਼ੁਲਾਸਾ ਆਰ.ਟੀ.ਆਈ. ਰਾਹੀਂ ਹੋਇਆ ਹੈ ।ਬਠਿੰਡਾ ਵਾਸੀ ਆਰ.ਟੀ.ਆਈ. ਕਾਰਕੁਨ ਸੰਜੀਵ ਗੋਇਲ ਨੇ ਦੱਸਿਆ ਕਿ ਉਨ੍ਹਾਂ ਵਲੋਂ 4 ਸਤੰਬਰ 2026 ਨੂੰ ਡੀ.ਜੀ.ਪੀ. ਪੰਜਾਬ ਦੇ ਦਫ਼ਤਰ ਕੋਲ ਆਨਲਾਈਨ ਆਰ.ਟੀ.ਆਈ. ਅਰਜ਼ੀ ਦਾਇਰ ਕਰਕੇ ਐੱਸ.ਐੱਸ.ਐੱਫ. ਕੋਲ ਪਹੁੰਚੇ ਹਾਦਸਿਆਂ ਦੀ ਗਿਣਤੀ ਅਤੇ ਫੋਰਸ ਦੀਆਂ ਗੱਡੀਆਂ ਦੀ ਮੁਰੰਮਤ ‘ਤੇ ਹੋਏ ਖ਼ਰਚ ਸਬੰਧੀ ਜਾਣਕਾਰੀ ਮੰਗੀ ਗਈ ਸੀ। ਇਹ ਅਰਜ਼ੀ ਡੀ.ਜੀ.ਪੀ. ਦਫ਼ਤਰ ਵਲੋਂ ਸੀਨੀਅਰ ਕਪਤਾਨ ਪੁਲਿਸ, ਸੜਕ ਸੁਰੱਖਿਆ ਫੋਰਸ, ਪੰਜਾਬ, ਚੰਡੀਗੜ੍ਹ ਨੂੰ ਭੇਜ ਦਿੱਤੀ ਗਈ।ਸਬੰਧਿਤ ਸਹਾਇਕ ਲੋਕ ਸੂਚਨਾ ਅਫ਼ਸਰ ਵਲੋਂ ਪੱਤਰ ਨੰਬਰ 7107, ਮਿਤੀ 22 ਸਤੰਬਰ 2026 ਰਾਹੀਂ ਦਿੱਤੀ ਜਾਣਕਾਰੀ ਅਨੁਸਾਰ 1 ਫਰਵਰੀ ਤੋਂ 31 ਦਸੰਬਰ 2024 ਤੱਕ 19,379, ਸਾਲ 2025 ਦੌਰਾਨ 22,570 ਅਤੇ 1 ਜਨਵਰੀ ਤੋਂ 31 ਅਗਸਤ 2026 ਤੱਕ 16,670 ਹਾਦਸਿਆਂ ਦੇ ਕੇਸ ਐੱਸ.ਐੱਸ.ਐੱਫ. ਕੋਲ ਪਹੁੰਚੇ। ਇਨ੍ਹਾਂ ਅੰਕੜਿਆਂ ਦਾ ਕੁੱਲ ਜੋੜ 58,619 ਬਣਦਾ ਹੈ। ਇਸ ਹਿਸਾਬ ਨਾਲ ਉਕਤ ਮਿਆਦ ਦੌਰਾਨ ਔਸਤਨ ਕਰੀਬ 1,891 ਹਾਦਸਿਆਂ ਦੇ ਕੇਸ ਪ੍ਰਤੀ ਮਹੀਨਾ ਐੱਸ.ਐੱਸ.ਐੱਫ. ਕੋਲ ਪਹੁੰਚੇ ਹਨ। ਆਰ.ਟੀ.ਆਈ. ਕਾਰਕੁਨ ਸੰਜੀਵ ਗੋਇਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਐੱਸ.ਐੱਸ.ਐੱਫ. ਦੀਆਂ ਸਰਕਾਰੀ ਗੱਡੀਆਂ ਦੀ ਮੁਰੰਮਤ ‘ਤੇ ਫੋਰਸ ਦੀ ਸ਼ੁਰੂਆਤ ਤੋਂ ਹੁਣ ਤੱਕ ਹੋਏ ਕੁਲ ਖ਼ਰਚ ਦੀ ਜਾਣਕਾਰੀ ਵੀ ਮੰਗੀ ਗਈ ਸੀ। ਉਨ੍ਹਾਂ ਅਨੁਸਾਰ ਸਹਾਇਕ ਲੋਕ ਸੂਚਨਾ ਅਫ਼ਸਰ ਵਲੋਂ ਆਰ.ਟੀ.ਆਈ. ਐਕਟ ਦੀ ਧਾਰਾ 8(1)(ਡੀ) ਦਾ ਹਵਾਲਾ ਦਿੰਦਿਆਂ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਗੋਇਲ ਨੇ ਕਿਹਾ ਕਿ ਇਸ ਸੰਬੰਧੀ ਸਬੰਧਿਤ ਅਪੀਲੇਟ ਅਥਾਰਟੀ ਕੋਲ ਅਪੀਲ ਦਾਇਰ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਬੱਸ ਅੱਡੇ ’ ਚ ਪ੍ਰਾਈਵੇਟ ਬੱਸ ਹੇਠ ਆਉਣ ਕਾਰਨ ਲੜਕੀ ਦੀ ਮੌਤ ਅਗਲੀ ਖ਼ਬਰ ਭੇਦਭਰੀ ਹਾਲਾਤ ’ ਚ ਨੌਜਵਾਨ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।