21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਪ੍ਰੇਮ ਲਤਾ ਕਪੂਰ ਅਤੇ ਰਾਮਪਾਲ ਕਪੂਰ ਦੀ ਯਾਦ ’ਚ ਅੱਖਾਂ ਦੀ ਜਾਂਚ ਅਤੇ ਖ਼ੂਨਦਾਨ ਕੈਂਪ

ਰਾਮਾਂ ਮੰਡੀ, 20 ਸਤੰਬਰ (ਤਰਸੇਮ ਸਿੰਗਲਾ, ਗੁਰਪ੍ਰੀਤ ਸਿੰਘ ਅਰੋੜਾ)- ਗ੍ਰੇ ਮੈਟਰਜ ਬਠਿੰਡਾ ਦੇ ਐਮ. ਡੀ.

ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਕਲੱਬ ਮੈਂਬਰ। 21-09-2026
ਰਾਮਾਂ ਮੰਡੀ, 20 ਸਤੰਬਰ (ਤਰਸੇਮ ਸਿੰਗਲਾ, ਗੁਰਪ੍ਰੀਤ ਸਿੰਘ ਅਰੋੜਾ)- ਗ੍ਰੇ ਮੈਟਰਜ ਬਠਿੰਡਾ ਦੇ ਐਮ.ਡੀ.ਰਾਕੇਸ਼ ਕਪੂਰ ਵਲੋਂ ਆਪਣੀ ਮਾਤਾ-ਪਿਤਾ ਪ੍ਰੇਮ ਲਤਾ ਕਪੂਰ ਅਤੇ ਰਾਮਪਾਲ ਕਪੂਰ ਦੀ ਯਾਦ ਵਿਚ ਅੱਜ ਰਾਮਾਂ ਸਹਾਰਾ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਹਿੰਦੂ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੁਫ਼ਤ ਅੱਖਾਂ ਦੀ ਜਾਂਚ, ਸਰਜਰੀ ਅਤੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਰਾਕੇਸ਼ ਕਪੂਰ ਐਮ.ਡੀ ਵਲੋਂ ਰੀਬਨ ਕੱਟ ਕੇ ਕੀਤਾ ਗਿਆ ਅਤੇ ਖੂਨ ਵੀ ਦਾਨ ਕੀਤਾ । ਇਸ ਦੌਰਾਨ ਉਨ੍ਹਾਂ ਦੇ ਨਾਲ ਰਾਜਕੁਮਾਰ, ਨਰਿੰਦਰ ਕੁਮਾਰ, ਭੁਪਿੰਦਰਪਾਲ ਅਤੇ ਸੁਰੇਸ਼ ਕੁਮਾਰ ਜੱਗਾ ਮੌਜੂਦ ਰਹੇ। ਇਸ ਤੋਂ ਇਲਾਵਾ ਓਮ ਸ਼ਾਂਤੀ ਭਵਨ ਦੀ ਸੰਚਾਲੀਕਾ ਬੀ.ਕੇ. ਡਾ.ਮਧੂ ਦੀਦੀ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਰਾਕੇਸ਼ ਕਪੂਰ ਦਾ ਧੰਨਵਾਦ ਕਰਦਿਆਂ ਕਲੱਬ ਦੇ ਸਰਪ੍ਰਸਤ ਡਾ.ਸੋਹਨ ਲਾਲ ਕਲਿਆਣੀ ਨੇ ਕਿਹਾ ਕਿ ਮਾਤਾ-ਪਿਤਾ ਭਗਵਾਨ ਦਾ ਹੀ ਦੂਸਰਾ ਰੂਪ ਹਨ । ਇਸ ਲਈ ਆਪਣੇ ਮਾਤਾ ਪਿਤਾ ਦੀ ਯਾਦ ’ਚ ਅੱਖਾਂ ਦੀ ਜਾਂਚ ਅਤੇ ਖ਼ੂਨਦਾਨ ਕੈਂਪ ਤੋਂ ਇਲਾਵਾ ਹੋਰ ਸਾਂਝੇ ਕੰਮਾਂ ਵਿਚ ਕਪੂਰ ਸਾਹਿਬ ਅਣਮੁੱਲਾ ਯੋਗਦਾਨ ਹੈ । ਕੈਂਪ ਦੌਰਾਨ ਅੱਖਾਂ ਰੋਗ ਦੇ ਮਾਹਿਰ ਡਾਕਟਰ ਕਰਨ ਸਾਰਵਾਲ ਅਤੇ ਉਨ੍ਹਾਂ ਦੀ ਟੀਮ ਵਲੋਂ ਕਰੀਬ 230 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਜਿਨ੍ਹਾਂ ਵਿਚੋਂ 31 ਮਰੀਜ਼ ਮੋਤੀਆਬਿੰਦ ਪੀੜਤ ਪਾਏ ਗਏ, ਜਿਨ੍ਹਾਂ ਦੇ ਅਪ੍ਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ। ਖ਼ੂਨਦਾਨ ਕੈਂਪ ਦੌਰਾਨ 25 ਯੂਨਿਟ ਖੂਨ ਇਕੱਤਰ ਹੋਇਆ। ਖੂਨ ਇਕੱਤਰ ਕਰਨ ਲਈ ਬਲੱਡ ਬੈਂਕ ਬਠਿੰਡਾ ਦੀ ਟੀਮ ਪਹੁੰਚੀ। ਖ਼ੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕਲੱਬ ਦੇ ਸਰਪ੍ਰਸਤ ਡਾ.ਸੋਹਨ ਲਾਲ ਕਲਿਆਣੀ, ਚੇਅਰਮੈਨ ਮਹੇਸ਼ ਬਿੰਦਲ, ਪ੍ਰਧਾਨ ਸੁਰੇਸ਼ ਕਾਂਸਲ ਐਡਵੋਕੇਟ, ਸਕੱਤਰ ਐਡਵੋਕੇਟ ਵਿਕਰਾਂਤ ਗੋਇਲ, ਸੁਰੇਸ਼ ਜੱਗਾ ਕੈਸ਼ੀਅਰ, ਹੰਸ ਰਾਜ ਖੰਨਾ, ਰਮੇਸ਼ ਬਾਂਸਲ, ਅਮਿਤ ਲਹਿਰੀ, ਪ੍ਰੇਮ ਕੁਮਾਰ ਮਿੱਤਲ, ਬੂਟਾ ਸਿੰਘ ਐਂਬੂਲੈਂਸ ਚਾਲਕ, ਹਿੰਦੂ ਸਕੂਲ ਅਤੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ ਐਮਸੀ, ਤੇਲੂ ਰਾਮ ਲਹਿਰੀ ਸਾਬਕਾ ਐਮਸੀ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਪਿਛਲੀ ਖ਼ਬਰ ਹਾਕੀ ਖਿਡਾਰਨ ਸੁਖਵੀਰ ਕੌਰ ਭਾਈਰੂਪਾ ਦਾ ਅਕਾਲੀ ਦਲ (ਬ) ਦੀ ਸਥਾਨਕ ਜਥੇਬੰਦੀ ਵਲੋਂ ਨਕਦ ਰਾਸ਼ੀ ਨਾਲ ਸਨਮਾਨ ਅਗਲੀ ਖ਼ਬਰ 7 ਮਹੀਨਿਆਂ ’ਚ ਬਠਿੰਡਾ ਪੁਲਿਸ ਨੇ ਲੱਭੇ 443 ਗੁੰਮ ਤੇ ਚੋਰੀ ਹੋਏ ਮੋਬਾਈਲ 54 ਲੱਖ ਦੀ ਕੀਮਤ ਦੇ ਮੋਬਾਈਲ ਮਾਲਕਾਂ ਨੂੰ ਸੌ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।