15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੂਬਾ ਸਰਕਾਰ ਦੇ ਲਾਰਿਆਂ ਤੋਂ ਅੱਕੇ ਨੰਬਰਦਾਰਾਂ ਵਲੋਂ ਮਾਨ ਸਰਕਾਰ ਨੂੰ ਘੇਰਨ ਦਾ ਐਲਾਨ

ਬਠਿੰਡਾ, 14 ਸਤੰਬਰ (ਵੀਰਪਾਲ ਸਿੰਘ)- ਪੰਜਾਬ ਨੰਬਰਦਾਰ ਯੂਨੀਅਨ ਵਲੋਂ ਸੂਬਾ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹਣ ਲਈ 5 ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਲਾਮਬੰਦ ਹੋਣ ਲਈ ਬਠਿੰਡਾ ਹਾਜੀ ਰਤਨ ਗੁਰਦੁਆਰਾ ਸਾਹਿਬ ਵਿਖੇ ਭਰਵੀਂ ਮੀਟਿੰਗ ਰੱਖੀ ਗਈ। ਪੰਜਾਬ ਨੰਬਰਦਾਰ ਰਜਿ: (643) ਬਠਿੰਡਾ ਦੇ ਪ੍ਰਧਾਨ ਭਾਕਰ ਸਿੰਘ ਕਣਕਵਾਲ ਅਤੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਲਹਿਰਾ ਮੁਹੱਬਤ ਦੀ ਪ੍ਰਧਾਨਗੀ ਵਿਚ ਰੱਖੀ ਗਈ ਮੀਟਿੰਗ ਵਿਚ ਸੂਬਾ ਸਰਕਾਰ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਸਮੂਹ ਨੰਬਰਦਾਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਲੰਘੇ ਸਾਢੇ 4 ਸਾਲਾਂ ਤੋਂ ਅਣਦੇਖਿਆ ਕੀਤੇ ਜਾਣ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ, ਜਿਸ ਨੂੰ ਲੈ ਕੇ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਪੰਜਾਬ ਸਰਕਾਰ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ ਨੰਬਰਦਾਰ ਯੂਨੀਅਨ ਦੀ ਬਠਿੰਡਾ ਇਕਾਈ ਵਲੋਂ ਬਠਿੰਡਾ ਗੁਰਦੁਆਰਾ ਹਾਜੀ ਰਤਨ ਵਿਖੇ ਕੀਤੀ ਗਈ ਮੀਟਿੰਗ ਦਾ ਦ੍ਰਿਸ਼। ਤਸਵੀਰ: ਲਵਲੀ 15-09-2026
ਬਠਿੰਡਾ, 14 ਸਤੰਬਰ (ਵੀਰਪਾਲ ਸਿੰਘ)- ਪੰਜਾਬ ਨੰਬਰਦਾਰ ਯੂਨੀਅਨ ਵਲੋਂ ਸੂਬਾ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹਣ ਲਈ 5 ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਲਾਮਬੰਦ ਹੋਣ ਲਈ ਬਠਿੰਡਾ ਹਾਜੀ ਰਤਨ ਗੁਰਦੁਆਰਾ ਸਾਹਿਬ ਵਿਖੇ ਭਰਵੀਂ ਮੀਟਿੰਗ ਰੱਖੀ ਗਈ। ਪੰਜਾਬ ਨੰਬਰਦਾਰ ਰਜਿ: (643) ਬਠਿੰਡਾ ਦੇ ਪ੍ਰਧਾਨ ਭਾਕਰ ਸਿੰਘ ਕਣਕਵਾਲ ਅਤੇ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਲਹਿਰਾ ਮੁਹੱਬਤ ਦੀ ਪ੍ਰਧਾਨਗੀ ਵਿਚ ਰੱਖੀ ਗਈ ਮੀਟਿੰਗ ਵਿਚ ਸੂਬਾ ਸਰਕਾਰ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਸਮੂਹ ਨੰਬਰਦਾਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਲੰਘੇ ਸਾਢੇ 4 ਸਾਲਾਂ ਤੋਂ ਅਣਦੇਖਿਆ ਕੀਤੇ ਜਾਣ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ, ਜਿਸ ਨੂੰ ਲੈ ਕੇ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਪੰਜਾਬ ਸਰਕਾਰ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ਹੈ। ਇਸ ਮੀਟਿੰਗ ’ਚ ਪਹੁੰਚੇ ਯੂਨੀਅਨ ਦੇ ਆਗੂਆਂ ਦਰਸ਼ਨ ਸਿੰਘ (ਮਾਲਵਾ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬਠਿੰਡਾ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ ਤੋਂ ਪੁੱਜੇ ਨੰਬਰਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਨੰਬਰਦਾਰਾਂ ਨੂੰ 5000 ਰੁਪਏ ਮਾਣਭੱਤਾ ਦਿੱਤੇ ਜਾਣ ਦਾ ਫ਼ੈਸਲਾ ਕੀਤਾ ਗਿਆ । ਸਾਢੇ 4 ਸਾਲਾਂ ਤੋਂ ਵੱਧ ਲੰਬਾ ਸਮਾਂ ਲੰਘਣ ਦੇ ਬਾਵਜੂਦ ਨੰਬਰਦਾਰਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਸੂਬਾ ਸਰਕਾਰ ਪਾਸੋਂ ਮਾਣਭੱਤਾ ਵਾਲਾ ਵਾਅਦਾ ਪੂਰਾ ਕੀਤੇ ਜਾਣ ਦੀ ਮੰਗ ਰੱਖੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੰਬਰਦਾਰਾਂ ਦਾ ਮਾਣਭੱਤਾ ਸ਼ੁਰੂ ਕਰਨ ਅਤੇ ਨੰਬਰਦਾਰੀ ਰਵਾਇਤੀ ਸਿਸਟਮ ਨੂੰ ਫਿਰ ਤੋਂ ਚਾਲੂ ਨਾ ਕੀਤਾ ਗਿਆ ਤਾਂ ਪੰਜਾਬ ਦੇ ਸਮੂਹ ਨੰਬਰਦਾਰਾਂ ਵਲੋਂ ਸੂਬਾ ਸਰਕਾਰ ਦੇ ਖ਼ਿਲਾਫ਼ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ । ਜ਼ਿਲ੍ਹਾ ਪ੍ਰਧਾਨ ਭਾਕਰ ਸਿੰਘ ਅਤੇ ਮੇਜਰ ਸਿੰਘ ਤਹਿਸੀਲ ਪ੍ਰਧਾਨ ਬੱਜੋਆਣਾ ਸਮੇਤ ਹਾਜ਼ਰ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਜੀਤ ਸਿੰਘ ਬੀਬੀਵਾਲਾ ਤਹਿਸੀਲ ਪ੍ਰਧਾਨ ਤਲਵੰਡੀ, ਮਨਦੀਪ ਸਿੰਘ ਤਹਿਸੀਲ ਪ੍ਰਧਾਨ ਗੋਨਿਆਣਾ, ਜਗਤਾਰ ਸਿੰਘ ਬਹਿਮਣ, ਲਾਭਜੀਤ ਸਿੰਘ, ਮਨਦੀਪ ਸਿੰਘ ਬੱਜੋਆਣਾ, ਹਰਪ੍ਰੀਤ ਸਿੰਘ ਕਲਿਆਣ, ਨਵਦੀਪ ਸਿੰਘ, ਮਨਪ੍ਰੀਤ ਲਹਿਰਾ, ਸੁਖਵੀਰ ਸਿੰਘ ਲਹਿਰਾ, ਸੁਖਮੰਦਰ ਸਿੰਘ, ਗੁਰਜੀਤ ਸਿੰਘ ਬੱਲੂਆਣਾ, ਮੇਹਰ ਸਿੰਘ ਬੀਬੀਵਾਲਾ ਵਲੋਂ ਸੂਬਾ ਭਰ ਦੇ ਨੰਬਰਦਾਰਾਂ ਨੂੰ 5 ਅਕਤੂਬਰ ਦੀ ਰੋਸ ਰੈਲੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਨੌਜਵਾਨ ਨਸ਼ਿਆਂ ਦਾ ਤਿਆਗ ਕਰ ਕੇ ਬਾਣੀ ਤੇ ਬਾਣੇ ਦੇ ਧਾਰਨੀ ਹੋਣ- ਭਾਈ ਭੋਡੀਪੁਰਾ ਅਗਲੀ ਖ਼ਬਰ ਖੱਤਰੀ ਸਭਾ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ ਸੁਰਿੰਦਰ ਗਰਗ ਨੇ ਕੀਤਾ 150 ਵੀਂ ਵਾਰ ਖੂਨਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।