30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪਿੰਡ ਗਹਿਲੇਵਾਲਾ ਦੇ ਖੇਤਾਂ ’ਚ ਕਿਸਾਨ ’ਤੇ ਜੰਗਲੀ ਸੂਰਾਂ ਨੇ ਕੀਤਾ ਹਮਲਾ, ਕਿਸਾਨ ਗੰਭੀਰ ਜ਼ਖ਼ਮੀ

ਸੀਂਗੋ ਮੰਡੀ, 29 ਨਵੰਬਰ (ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਦੇ ਪਿੰਡ ਗਹਿਲੇਵਾਲਾ ਵਿਖੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਖੇਤਾਂ ਵਿਚ ਗੇੜਾ ਮਾਰਨ ਗਏ ਕਿਸਾਨ ਤੇ ਜੰਗਲੀ ਸੂਰਾਂ ਨੇ ਅਚਾਨਕ ਹਮਲਾ ਕਰ ਦਿੱਤਾ ਜਿਸ ਵਿਚ ਕਿਸਾਨ ਜਸਪ੍ਰੀਤ ਸਿੰਘ ਪੁੱਤਰ ਮਿੱਠੂ ਸਿੰਘ ਗਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਪਿੰਡ ਗਹਿਲੇਵਾਲੇ ਦੇ ਮੁਹਤਵਰ ਆਗੂ ਅੰਮ੍ਰਿਤਪਾਲ ਸਿੰਘ ਗਹਿਲੇਵਾਲਾ ਨੇ ਦੱਸਿਆ ਕਿ ਅੱਜ ਸਵੇਰੇ 11 ਵਜੇ ਕਿਸਾਨ ਜਸਪ੍ਰੀਤ ਸਿੰਘ ਪੁੱਤਰ ਮਿੱਠੂ ਸਿੰਘ ਆਪਣੇ ਖੇਤ ਗੇੜਾ ਮਾਰਨ ਗਿਆ ਸੀ ਕਿ ਅਚਾਨਕ ਜੰਗਲੀ ਸੂਰਾਂ ਦੇ ਝੁੰਡ ਨੇ ਉਸ ਤੇ ਹਮਲਾ ਕਰ ਦਿੱਤਾ ਜਿਸ ਦਾ ਪਤਾ ਜਦੋਂ ਪੱਕੇ ਨੂੰ ਜਾ ਰਹੇ ਟਰੈਕਟਰ ਸਵਾਰ ਨੌਜਵਾਨਾਂ ਨੂੰ ਲੱਗਾ ਤਾਂ ਤਾਂ ਉਨ੍ਹਾਂ ਤੁਰੰਤ ਜਿੱਥੇ ਹਮਲਾ ਕਰ ਰਹੇ ਇੱਕ ਸੂਰ ਨੂੰ ਬੜੀ ਮੁਸ਼ਕਿਲ ਨਾਲ ਪਾਸੇ ਕੀਤਾ ਉੱਥੇ ਹੀ ਉਨ੍ਹਾਂ ਨੇ ਤੁਰੰਤ ਰਾਹਤ ਕਾਰਜਾਂ ਨੂੰ ਆਰੰਭ ਕਰਕੇ ਪਿੰਡ ਗਹਿਲੇ ਵਾਲੇ ਤੋਂ ਕਾਰ ਵਿਚ ਪਾ ਕੇ ਤੁਰੰਤ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਤੇ ਕਿਸਾਨ ਜਸਪ੍ਰੀਤ ਸਿੰਘ (40) ਗੰਭੀਰ ਜ਼ਖ਼ਮੀ ਜੇਰੇ ਇਲਾਜ ਹੈ ਇਸ ਬਾਰੇ ਗੰਭੀਰੀ ਜ਼ਖ਼ਮੀ ਹਾਲਤ ਵਿਚ ਦਾਖਲ ਕਰਵਾਉਣ ਵਾਲੇ ਸੋਨੀ ਸਿੰਘ ਨੇ ਦੱਸਿਆ ਕਿ ਗਹਿਲੇਵਾਲੇ ਦੇ ਆਸ ਪਾਸ ਬਹੁਤ ਸਾਰੇ ਜੰਗਲੀ ਸੂਰ ਹਨ ਜੋ ਤੋਲੀਆਂ ਬਣਾ ਕੇ ਨਹਿਰ ਦੇ ਆਸ ਪਾਸ ਰਹਿੰਦੇ ਹਨ ਤੇ ਇਕੱਲਾ ਕਿਸਾਨ ਦੇਖ ਕੇ ਉਸ ਤੇ ਹਮਲਾ ਕਰ ਦਿੰਦੇ ਹਨ ਉਨ੍ਹਾਂ ਨੇ ਵਣ ਵਿਭਾਗ ਵਲੋਂ ਕੋਈ ਨਾ ਕੋਈ ਹੱਲ ਕੱਢਣ ਦੀ ਅਪੀਲ ਕੀਤੀ ਤਾਂ ਜੋ ਭਵਿੱਖ ਵਿਚ ਅਜਿਹਾ ਨਾ ਹੋਵੇ।

ਪਿੰਡ ਗਹਿਲੇ ਵਾਲੇ ਵਿਚ ਜੰਗਲੀ ਸੂਰਾਂ ਵਲੋਂ ਹਮਲਾ ਕਰਕੇ ਗੰਭੀਰ ਜ਼ਖ਼ਮੀ ਕੀਤਾ ਹੋਇਆ ਕਿਸਾਨ ਜਸਪ੍ਰੀਤ ਸਿੰਘ। ਤਸਵੀਰ: ਲਕਵਿੰਦਰ ਸ਼ਰਮਾ 30-11-2026
ਸੀਂਗੋ ਮੰਡੀ, 29 ਨਵੰਬਰ (ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਦੇ ਪਿੰਡ ਗਹਿਲੇਵਾਲਾ ਵਿਖੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਖੇਤਾਂ ਵਿਚ ਗੇੜਾ ਮਾਰਨ ਗਏ ਕਿਸਾਨ ਤੇ ਜੰਗਲੀ ਸੂਰਾਂ ਨੇ ਅਚਾਨਕ ਹਮਲਾ ਕਰ ਦਿੱਤਾ ਜਿਸ ਵਿਚ ਕਿਸਾਨ ਜਸਪ੍ਰੀਤ ਸਿੰਘ ਪੁੱਤਰ ਮਿੱਠੂ ਸਿੰਘ ਗਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਪਿੰਡ ਗਹਿਲੇਵਾਲੇ ਦੇ ਮੁਹਤਵਰ ਆਗੂ ਅੰਮ੍ਰਿਤਪਾਲ ਸਿੰਘ ਗਹਿਲੇਵਾਲਾ ਨੇ ਦੱਸਿਆ ਕਿ ਅੱਜ ਸਵੇਰੇ 11 ਵਜੇ ਕਿਸਾਨ ਜਸਪ੍ਰੀਤ ਸਿੰਘ ਪੁੱਤਰ ਮਿੱਠੂ ਸਿੰਘ ਆਪਣੇ ਖੇਤ ਗੇੜਾ ਮਾਰਨ ਗਿਆ ਸੀ ਕਿ ਅਚਾਨਕ ਜੰਗਲੀ ਸੂਰਾਂ ਦੇ ਝੁੰਡ ਨੇ ਉਸ ਤੇ ਹਮਲਾ ਕਰ ਦਿੱਤਾ ਜਿਸ ਦਾ ਪਤਾ ਜਦੋਂ ਪੱਕੇ ਨੂੰ ਜਾ ਰਹੇ ਟਰੈਕਟਰ ਸਵਾਰ ਨੌਜਵਾਨਾਂ ਨੂੰ ਲੱਗਾ ਤਾਂ ਤਾਂ ਉਨ੍ਹਾਂ ਤੁਰੰਤ ਜਿੱਥੇ ਹਮਲਾ ਕਰ ਰਹੇ ਇੱਕ ਸੂਰ ਨੂੰ ਬੜੀ ਮੁਸ਼ਕਿਲ ਨਾਲ ਪਾਸੇ ਕੀਤਾ ਉੱਥੇ ਹੀ ਉਨ੍ਹਾਂ ਨੇ ਤੁਰੰਤ ਰਾਹਤ ਕਾਰਜਾਂ ਨੂੰ ਆਰੰਭ ਕਰਕੇ ਪਿੰਡ ਗਹਿਲੇ ਵਾਲੇ ਤੋਂ ਕਾਰ ਵਿਚ ਪਾ ਕੇ ਤੁਰੰਤ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਤੇ ਕਿਸਾਨ ਜਸਪ੍ਰੀਤ ਸਿੰਘ (40) ਗੰਭੀਰ ਜ਼ਖ਼ਮੀ ਜੇਰੇ ਇਲਾਜ ਹੈ ਇਸ ਬਾਰੇ ਗੰਭੀਰੀ ਜ਼ਖ਼ਮੀ ਹਾਲਤ ਵਿਚ ਦਾਖਲ ਕਰਵਾਉਣ ਵਾਲੇ ਸੋਨੀ ਸਿੰਘ ਨੇ ਦੱਸਿਆ ਕਿ ਗਹਿਲੇਵਾਲੇ ਦੇ ਆਸ ਪਾਸ ਬਹੁਤ ਸਾਰੇ ਜੰਗਲੀ ਸੂਰ ਹਨ ਜੋ ਤੋਲੀਆਂ ਬਣਾ ਕੇ ਨਹਿਰ ਦੇ ਆਸ ਪਾਸ ਰਹਿੰਦੇ ਹਨ ਤੇ ਇਕੱਲਾ ਕਿਸਾਨ ਦੇਖ ਕੇ ਉਸ ਤੇ ਹਮਲਾ ਕਰ ਦਿੰਦੇ ਹਨ ਉਨ੍ਹਾਂ ਨੇ ਵਣ ਵਿਭਾਗ ਵਲੋਂ ਕੋਈ ਨਾ ਕੋਈ ਹੱਲ ਕੱਢਣ ਦੀ ਅਪੀਲ ਕੀਤੀ ਤਾਂ ਜੋ ਭਵਿੱਖ ਵਿਚ ਅਜਿਹਾ ਨਾ ਹੋਵੇ। ਇਸ ਸਬੰਧੀ ਜਦੋਂ ਰੇਂਜ ਅਫ਼ਸਰ ਹਰਜੀਤ ਸਿੰਘ ਮੌੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਕੱਲ੍ਹ ਨੂੰ ਟੀਮ ਬਣਾ ਕੇ ਪਿੰਡ ਗਹਿਲੇ ਵਾਲੇ ਵਿਖੇ ਭੇਜਾਂਗੇ ਤੇ ਅਗਲੀ ਕਾਰਵਾਈ ਜੋ ਵੀ ਕਿਸਾਨ ਕਹਿਣਗੇ ਉਸ ਤੇ ਵਿਚਾਰ ਕੀਤਾ ਜਾਵੇਗਾ ਖ਼ਬਰ ਲਿਖੀ ਜਾਣ ਤੱਕ ਕਿਸਾਨ ਗੰਭੀਰ ਜ਼ਖਮੀ ਸੀ ਤੇ ਉਸ ਦਾ ਓਪਰੇਸ਼ਨ ਬਠਿੰਡਾ ਦੇ ਹਸਪਤਾਲ ਵਿਚ ਹੋ ਰਿਹਾ ਸੀ।
ਪਿਛਲੀ ਖ਼ਬਰ ਬਠਿੰਡਾ ਪੁਲਿਸ ਵਲੋਂ ਚਾਰ ਵੱਖ-ਵੱਖ ਥਾਵਾਂ ਤੋਂ ਪੰਜ ਵਿਅਕਤੀ ਕਾਬੂ, 31.85 ਗ੍ਰਾਮ ਹੈਰੋਇਨ ਅਤੇ 105 ਨਸ਼ੀਲੇ ਕੈਪਸੂਲ ਬਰਾ... ਅਗਲੀ ਖ਼ਬਰ ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ ਦਾ 50ਵਾਂ ਸਾਲਾਨਾ ਖੇਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।