29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਇਕਬਾਲ ਸਿੰਘ ਮੇਟ ਨੇ ਨਗਰ ਕੌਂਸਲ ਕੋਟਫੱਤਾ ਦੇ ਮੀਤ ਪ੍ਰਧਾਨ ਦਾ ਅਹੁਦਾ ਸੰਭਾਲਿਆ

ਕੋਟਫੱਤਾ, 28 ਨਵੰਬਰ (ਰਣਜੀਤ ਸਿੰਘ ਬੁੱਟਰ)- ਕੋਟਫੱਤਾ ਦੇ ਨੌਜਵਾਨ ਆਗੂ ਦੂਜੀ ਵਾਰ ਕੌਂਸਲਰ ਬਣੇ ਇਕਬਾਲ ਸਿੰਘ ਮੇਟ ਨੇ ਨਗਰ ਕੌਂਸਲ ਕੋਟਫੱਤਾ ਦੇ ਮੀਤ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਕਬਾਲ ਸਿੰਘ ਮੇਟ ਪੜ੍ਹੇ ਲਿਖੇ ਮਿਹਨਤੀ ਨੌਜਵਾਨ ਹਨ।

ਨਗਰ ਕੌਂਸਲ ਕੋਟਫੱਤਾ ਦੇ ਮੀਤ ਪ੍ਰਧਾਨ ਦਾ ਅਹੁਦਾ ਸੰਭਾਲਣ ਮੌਕੇ ਇਕਬਾਲ ਸਿੰਘ ਮੇਟ। ਤਸਵੀਰ: ਰਣਜੀਤ ਸਿੰਘ ਬੁੱਟਰ 30-11-2026
ਕੋਟਫੱਤਾ, 28 ਨਵੰਬਰ (ਰਣਜੀਤ ਸਿੰਘ ਬੁੱਟਰ)- ਕੋਟਫੱਤਾ ਦੇ ਨੌਜਵਾਨ ਆਗੂ ਦੂਜੀ ਵਾਰ ਕੌਂਸਲਰ ਬਣੇ ਇਕਬਾਲ ਸਿੰਘ ਮੇਟ ਨੇ ਨਗਰ ਕੌਂਸਲ ਕੋਟਫੱਤਾ ਦੇ ਮੀਤ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਕਬਾਲ ਸਿੰਘ ਮੇਟ ਪੜ੍ਹੇ ਲਿਖੇ ਮਿਹਨਤੀ ਨੌਜਵਾਨ ਹਨ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਤੇ ਸਮੂਹ ਕੌਂਸਲਰਾਂ ਨਾਲ ਮਿਲ ਕੇ ਲੋਕਾਂ ਦੇ ਪੈਂਡਿੰਗ ਪਏ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਤੇ ਆਮ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਸ੍ਰੀਮਤੀ ਪ੍ਰਵੀਨ, ਉਨ੍ਹਾਂ ਦੇ ਪਤੀ ਸੁਖਮੰਦਰ ਖਾਨ, ਸੀਨੀਅਰ ਮੀਤ ਪ੍ਰਧਾਨ ਰੀਟਾ ਰਾਣੀ ਦੇ ਪਤੀ ਹਰਵਿੰਦਰ ਕੁਮਾਰ ਹੈਪੀ, ਕੌਂਸਲਰ ਅਮਰੀਕ ਸਿੰਘ ਯੂ ਏ ਈ, ਕੌਂਸਲਰ ਸੁਖਦੀਪ ਕੌਰ, ਕੌਂਸਲਰ ਭੋਲਾ ਸਿੰਘ, ਕੌਂਸਲਰ ਸੁਖਵੀਰ ਸਿੰਘ, ਕੌਂਸਲਰ ਦਾਰਾ ਸਿੰਘ, ਕੌਂਸਲਰ ਮਲਕੀਤ ਕੌਰ, ਕੌਂਸਲਰ ਕਰਮਜੀਤ ਕੌਰ, ਕੌਂਸਲਰ ਪਰਮਜੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਟਰੈਕਟਰ ਨਾਲ ਦੋ ਮੋਟਰਾਂ ਅਤੇ ਕੋਠੇ ਦੀ ਭੰਨ-ਤੋੜ ਕਰਨ ਦੇ ਦੋਸ਼ ਹੇਠ ਪਿਉ-ਪੁੱਤ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪੰਜਾਬ ਦੀ ਧੀ ਪ੍ਰਨੀਤ ਖਹਿਰਾ ਬਣੀ ‘ਮਿਸ ਕਲਚਰ ਆਸਟ੍ਰੇਲੀਆ-2027’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।