17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸੜਕ ਹਾਦਸਿਆਂ ਵਿਚ 6 ਵਿਅਕਤੀ ਗੰਭੀਰ ਜ਼ਖ਼ਮੀ

ਬਠਿੰਡਾ , 17 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਵੱਖ - ਵੱਖ ਇਲਾਕਿਆਂ ਵਿਚ ਸੜਕ ਦੁਰਘਟਨਾਵਾਂ ਕਾਰਨ 6 ਜ਼ਖ਼ਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਗਿਆ । ਸਥਾਨਕ ਮੁਲਤਾਨੀਆਂ ਰੋਡ ’ ਤੇ ਥਾਣਾ ਸਦਰ ਨੇੜੇ ਇਕ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ ਹੋਣ ਕਾਰਨ ਦੋਂਵਾਂ ਵਾਹਨਾਂ ਦੇ ਡਰਾਈਵਰ ਜ਼ਖਮੀ ਹੋ ਗਏ ।

ਅਜੀਤ ਡੈਸਕ 18-11-2026
ਬਠਿੰਡਾ , 17 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਵੱਖ - ਵੱਖ ਇਲਾਕਿਆਂ ਵਿਚ ਸੜਕ ਦੁਰਘਟਨਾਵਾਂ ਕਾਰਨ 6 ਜ਼ਖ਼ਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਗਿਆ । ਸਥਾਨਕ ਮੁਲਤਾਨੀਆਂ ਰੋਡ ’ ਤੇ ਥਾਣਾ ਸਦਰ ਨੇੜੇ ਇਕ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ ਹੋਣ ਕਾਰਨ ਦੋਂਵਾਂ ਵਾਹਨਾਂ ਦੇ ਡਰਾਈਵਰ ਜ਼ਖਮੀ ਹੋ ਗਏ । ਮੋਟਰ ਸਾਈਕਲ ਸਵਾਰ ਸੋਨੂੰ ਪੁੱਤਰ ਕਾਲੂਰਾਮ ਵਾਸੀ ਭੁੱਚੋ ਮੰਡੀ ਅਤੇ ਕਾਰ ਡਰਾਇਵਰ ਜਸਵੀਰ ਸਿੰਘ (31) ਵਾਸੀ ਮੱਲ ਵਾਲਾ ਦਾ ਰਹਿਣ ਵਾਲਾ ਹੈ । ਇਕ ਘਟਨਾ ਮਲੋਟ ਰੋਡ ’ ਤੇ ਅੰਬੂਜਾ ਸੀਮੈਂਟ ਫੈਕਟਰੀ ਨੇੜੇ ਵਾਪਰੀ ਜਿੱਥੇ ਇਕ ਮੋਟਰ ਸਾਈਕਲ ਸਵਾਰ ਬਸੰਤ ਸਿੰਘ ਵਾਸੀ ਗੋਨਿਆਣਾ ਮੰਡੀ ਕਾਰ ਦੀ ਟੱਕਰ ਨਾਲ ਗੰਭੀਰ ਜ਼ਖ਼ਮੀ ਹੋ ਗਿਆ । ਇਕ ਹੋਰ ਘਟਨਾ ਵਿਚ ਬਠਿੰਡਾ ਮਲੋਟ ਰੋਡ ’ ਤੇ ਇਕ ਮੋਟਰ ਸਾਈਕਲ ਪਰਮਜੀਤ ਸਿੰਘ ਨਾਮਕ ਵਿਅਕਤੀ ਕਾਰ ਦੀ ਟੱਕਰ ਕਾਰਨ ਗੰਭੀਰ ਜ਼ਖਮੀ ਹੋ ਗਿਆ । ਇਸ ਤੋਂ ਇਲਾਵਾ ਕਾਰ ਦੀ ਟੱਕਰ ਮੋਟਰ ਸਾਈਕਲ ਸਵਾਰ ਨੌਜਵਾਨ ਸਲੀਮ ਖਾਨ ਵਾਸੀ ਬੋਗਰ ਵਾਲਾ ਰਾਮਪੁਰਾ ਫੂਲ ਅਤੇ ਅਨਮੋਲ ਸਿੰਘ ਵਾਸੀ ਪਿੰਡ ਕਟਾਰ ਸਿੰਘ ਵਾਲਾ ਦੇ ਰਹਿਣ ਵਾਲੇ ਹਨ ।
ਪਿਛਲੀ ਖ਼ਬਰ ਐਕਸਪ੍ਰੈੱਸ-ਵੇ ’ਤੇ ਅੱਧੀ ਰਾਤ ਨੂੰ ਪੁਲਿਸ ਨਾਕੇਬੰਦੀ ਦੌਰਾਨ ਟਰੱਕਾਂ ਦੀ ਟੱਕਰ, ਕੈਬਿਨ ’ਚ ਫਸ ਕੇ ਬੀਕਾਨੇਰ ਦੇ ਚਾਲਕ ਦੀ... ਅਗਲੀ ਖ਼ਬਰ ਧੂੰਆਂ ਅਤੇ ਪ੍ਰਦੂਸ਼ਣ ਇਸ ਬਿਮਾਰੀ ਦੇ ਮੁੱਖ ਕਾਰਨ-ਡਾ. ਸੁਬੀਨ ਇੰਦਰ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।