21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

‘ ਰੰਗੋਤਸਵ’ ਮੇਲੇ ’ਚ ਬੱਚਿਆਂ ਤੇ ਮਾਪਿਆਂ ਨੇ ਡਾਂਡੀਆ ਨਾਲ ਬਿਖੇਰੇ ਸੱਭਿਆਚਾਰਕ ਰੰਗ

ਰਾਮਾਂ ਮੰਡੀ, 20 ਅਕਤੂਬਰ (ਤਰਸੇਮ ਸਿੰਗਲਾ)-ਸਰਸਵਤੀ ਕਾਨਵੈਂਟ ਸਕੂਲ, ਗੁਰਦੁਆਰਾ ਵਿਸ਼ਵਕਰਮਾ ਦੇ ਨੇੜੇ, ਰਾਮਾਂ ਮੰਡੀ ਵਿਖੇ ਭਾਰਤੀ ਸੱਭਿਆਚਾਰ, ਰਵਾਇਤਾਂ ਅਤੇ ਖੁਸ਼ੀਆਂ ਨੂੰ ਸਮਰਪਿਤ ‘ਰੰਗੋਤਸਵ’ ਡਾਂਡੀਆ ਅਤੇ ਦੁਸ਼ਹਿਰਾ ਮੇਲੇ ਦੇ 19 ਅਕਤੂਬਰ ਨੂੰ ਸ਼ਾਮ 4 ਤੋਂ 7 ਵਜੇ ਤੱਕ ਚੱਲੇ ਸਮਾਗਮ ਵਿਚ ਬੱਚਿਆਂ ਨੇ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਦੌਰਾਨ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਡਾਂਡੀਆ ਅਤੇ ਗਰੁੱਪ ਡਾਂਸ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 21-10-2026
ਰਾਮਾਂ ਮੰਡੀ, 20 ਅਕਤੂਬਰ (ਤਰਸੇਮ ਸਿੰਗਲਾ)-ਸਰਸਵਤੀ ਕਾਨਵੈਂਟ ਸਕੂਲ, ਗੁਰਦੁਆਰਾ ਵਿਸ਼ਵਕਰਮਾ ਦੇ ਨੇੜੇ, ਰਾਮਾਂ ਮੰਡੀ ਵਿਖੇ ਭਾਰਤੀ ਸੱਭਿਆਚਾਰ, ਰਵਾਇਤਾਂ ਅਤੇ ਖੁਸ਼ੀਆਂ ਨੂੰ ਸਮਰਪਿਤ ‘ਰੰਗੋਤਸਵ’ ਡਾਂਡੀਆ ਅਤੇ ਦੁਸ਼ਹਿਰਾ ਮੇਲੇ ਦੇ 19 ਅਕਤੂਬਰ ਨੂੰ ਸ਼ਾਮ 4 ਤੋਂ 7 ਵਜੇ ਤੱਕ ਚੱਲੇ ਸਮਾਗਮ ਵਿਚ ਬੱਚਿਆਂ ਨੇ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਦੌਰਾਨ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਡਾਂਡੀਆ ਅਤੇ ਗਰੁੱਪ ਡਾਂਸ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਮੇਲੇ ਦੇ ਅੰਤ ਵਿਚ ਬੁਰਾਈ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਰਾਵਣ ਦਹਿਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਇਨਸੀਆ ਨੇ ਬੱਚਿਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿਚ ਸਹੀ ਫ਼ੈਸਲੇ ਲੈਣ, ਪਰਿਵਾਰਿਕ ਸਾਂਝ ਅਤੇ ਮਰਿਆਦਾ ਦਾ ਸਤਿਕਾਰ ਕਰਨ ਦੀ ਸਿੱਖਿਆ ਲੈਣੀ ਚਾਹੀਦੀ ਹੈ। ਸਮਾਗਮ ਵਿੱਚ ਪੇਸ਼ਕਾਰੀ ਦੇਣ ਵਾਲੇ ਬੱਚਿਆਂ ਨੂੰ ਸਰਟੀਫ਼ਿਕੇਟ ਅਤੇ ਵੱਖ-ਵੱਖ ਪੇਸ਼ਕਾਰੀਆਂ ਵਿਚ ਜੇਤੂ ਰਹਿਣ ਵਾਲਿਆਂ ਨੂੰ ਵਿਸ਼ੇਸ਼ ਉਪਹਾਰ ਦੇ ਕੇ ਸਕੂਲ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਸਕੂਲ ਕਮੇਟੀ ਦੇ ਰਚਨਾ ਦੇਵੀ, ਗੌਰਵ ਬਿੰਦਲ, ਪਲਵੀ ਬਿੰਦਲ, ਪ੍ਰਿੰਸੀਪਲ ਇਨਸੀਆ, ਸਕੂਲ ਸਟਾਫ਼ ਦੇ ਪ੍ਰਿਯੰਕਾ, ਅੰਜਲੀ, ਹਰਪ੍ਰੀਤ, ਰੇਖਾ ਅਰੋੜਾ, ਜਸਪ੍ਰੀਤ, ਲੋਵਿਕਾ ਸ਼ਰਮਾ, ਪ੍ਰੇਰਨਾ, ਸ਼ਿਖਾ, ਸਰਬਜੀਤ, ਮਨਪ੍ਰੀਤ, ਰਾਣੀ, ਰੇਖਾ ਸ਼ਰਮਾ, ਕਰਮਵੀਰ, ਸੰਧਿਆ, ਪ੍ਰਿਯੰਕਾ ਹਾਜ਼ਰ ਰਹੇ।
ਪਿਛਲੀ ਖ਼ਬਰ ਜਿਲ੍ਹੇ ’ਚ ਪਟਾਕਿਆਂ ਨੂੰ ਬਣਾਉਣ, ਸਟੋਰ ਕਰਨ, ਖ਼ਰੀਦਣ, ਵੇਚਣ ਅਤੇ ਵਰਤੋਂ ’ਤੇ ਪਾਬੰਦੀ ਅਗਲੀ ਖ਼ਬਰ ਮਾਨਸਾ ਤੋਂ ਹੁੰਦੀ ਹੋਈ ਹਾਕੀ ਟਰਫ਼ ਸਟੇਡੀਅਮ ਬਠਿੰਡਾ ਪਹੁੰਚੀ ਟਰਾਫ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।