21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਮਾਨਸਾ ਜ਼ਿਲ੍ਹੇ ਦਾ ਸਾਲਾਨਾ 4 ਰੋਜ਼ਾ ਰਾਜ ਪੁਰਸਕਾਰ ਤੇ ਹਾਈਕਿੰਗ ਟਰੈਕਿੰਗ ਕੈਂਪ ਸਮਾਪਤ

ਬਰੇਟਾ, 20 ਅਕਤੂਬਰ (ਜੀਵਨ ਸ਼ਰਮਾ)- ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਵਲੋਂ ਮਾਨਸਾ ਜ਼ਿਲ੍ਹੇ ਦਾ 4 ਰੋਜ਼ਾ ਰਾਜ ਪੁਰਸਕਾਰ ਅਤੇ ਹਾਈਕਿੰਗ ਟਰੈਕਿੰਗ ਕੈਂਪ ਤਾਰਾ ਦੇਵੀ ਸ਼ਿਮਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਭੋਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਉਂਕਾਰ ਸਿੰਘ ਦੀ ਅਗਵਾਈ ’ਚ ਲਗਾਇਆ ਗਿਆ।

ਅਜੀਤ ਡੈਸਕ 21-10-2026
ਬਰੇਟਾ, 20 ਅਕਤੂਬਰ (ਜੀਵਨ ਸ਼ਰਮਾ)- ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਵਲੋਂ ਮਾਨਸਾ ਜ਼ਿਲ੍ਹੇ ਦਾ 4 ਰੋਜ਼ਾ ਰਾਜ ਪੁਰਸਕਾਰ ਅਤੇ ਹਾਈਕਿੰਗ ਟਰੈਕਿੰਗ ਕੈਂਪ ਤਾਰਾ ਦੇਵੀ ਸ਼ਿਮਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਭੋਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਉਂਕਾਰ ਸਿੰਘ ਦੀ ਅਗਵਾਈ ’ਚ ਲਗਾਇਆ ਗਿਆ। ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ (ਸ/ਗ) ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਅਤੇ ਨਿਰਲੇਪ ਕੌਰ ਨੇ ਦੱਸਿਆ ਕਿ ਕੈਂਪ ’ਚ ਜ਼ਿਲ੍ਹੇ ਦੇ 12 ਸਕੂਲਾਂ ਦੇ 210 ਸਕਾਊਟਸ ਅਤੇ ਗਾਈਡਜ਼ ਨੇ 12 ਯੂਨਿਟ ਲੀਡਰ ਅਧਿਆਪਕਾਂ ਦੀ ਅਗਵਾਈ ’ਚ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਵਿਚ ਸਥਿਤ ਸਟੇਟ ਟਰੇਨਿੰਗ ਸੈਂਟਰ ਤਾਰਾ ਦੇਵੀ ਵਿਖੇ ਟੈਸਟਿੰਗ ਕੈਂਪ ’ਚ ਹਿੱਸਾ ਲੈ ਕੇ ਰਾਜ ਪੁਰਸਕਾਰ ਸਫਲਤਾ ਪ੍ਰਾਪਤ ਕੀਤਾ। ਕੈਂਪ ਦੌਰਾਨ ਸਟੇਟ ਵਲੋਂ ਜਤਿੰਦਰ ਸਿੰਘ ਐਡਵੈਂਚਰ ਇੰਸਟਰਕਟਰ, ਕੋਆਰਡੀਨੇਟਰ ਦੀਪਾਸ਼ੂ, ਮਾਨਸਾ ਜ਼ਿਲ੍ਹੇ ਦੇ ਸਕਾਊਟ ਮਾ: ਜਸਪ੍ਰੀਤ ਸਿੰਘ, ਪਰਵਿੰਦਰ ਸਿੰਘ, ਪ੍ਰਿੰਸੀਪਲ ਸੁਰਿੰਦਰ ਕੌਰ, ਭੁਪਿੰਦਰ ਸਿੰਘ, ਗੁਰਜੀਤ ਸਿੰਘ, ਰਾਮ ਸਿੰਘ ਸੁਖਚਰਨ ਸਿੰਘ, ਅਸ਼ੀਸ਼ ਧੀਮਾਨ, ਮਨਜੀਤ ਕੌਰ ਆਦਿ ਟਰੇਨਰਾਂ ਦੇ ਸਹਿਯੋਗ ਸਦਕਾ ਤਾਰਾ ਦੇਵੀ ਮੰਦਿਰ ਦੀ ਟਰੈਕਿੰਗ, ਸ਼ਿਮਲਾ ਦੀ ਮਾਲ ਰੋਡ, ਲੱਕੜ ਬਾਜ਼ਾਰ, ਜਾਕੂ ਟੈਂਪਲ, ਸੰਕਟ ਮੋਚਨ ਆਦਿ ਦਾ ਭ੍ਰਮਣ ਕੀਤਾ।
ਪਿਛਲੀ ਖ਼ਬਰ ਮਾਨਸਾ ਤੋਂ ਹੁੰਦੀ ਹੋਈ ਹਾਕੀ ਟਰਫ਼ ਸਟੇਡੀਅਮ ਬਠਿੰਡਾ ਪਹੁੰਚੀ ਟਰਾਫ਼ੀ ਅਗਲੀ ਖ਼ਬਰ ਮੁਰਗੀਆਂ ਦੇ ਮੁਆਵਜ਼ੇ ਦੇਣ ਵਾਲੀ ਸਰਕਾਰ ’ਚ ਕਿਸਾਨ ਆਪਣੀ ਤਬਾਹ ਹੋਈ ਫ਼ਸਲ ਦੇ ਮੁਆਵਜ਼ੇ ਲਈ ਤਰਸੇ- ਕਾਂਗੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।