09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸੜਕ ਦੁਰਘਟਨਾ ਦੌਰਾਨ ਮਾਂ-ਧੀ ਸਮੇਤ ਤਿੰਨ ਜਣੇ ਗੰਭੀਰ ਜ਼ਖਮੀ

ਬਠਿੰਡਾ, 8 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਆਦਰਸ਼ ਨਗਰ ਨੇੜੇ ਐਕਟਿਵਾ ਸਵਾਰ ਦੋ ਔਰਤਾਂ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਕਾਰਨ ਗੰਭੀਰ ਜ਼ਖਮੀ ਹੋ ਗਈਆਂ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਹਾਦਸੇ ਵਾਲੀ ਥਾਂ ’ਤੇ ਪਹੁੰਚੀ ਅਤੇ ਜ਼ਖਮੀ ਐਕਟਿਵਾ ਸਵਾਰਾਂ ਹਰਪ੍ਰੀਤ ਕੌਰ (4 0) ਅਤੇ ਖੁਸ਼ਪ੍ਰੀਤ ਕੌਰ (19) ਵਾਸੀ ਗੋਨਿਆਣਾ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ।

ਅਜੀਤ ਡੈਸਕ 09-10-2026
ਬਠਿੰਡਾ, 8 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਆਦਰਸ਼ ਨਗਰ ਨੇੜੇ ਐਕਟਿਵਾ ਸਵਾਰ ਦੋ ਔਰਤਾਂ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਕਾਰਨ ਗੰਭੀਰ ਜ਼ਖਮੀ ਹੋ ਗਈਆਂ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਹਾਦਸੇ ਵਾਲੀ ਥਾਂ ’ਤੇ ਪਹੁੰਚੀ ਅਤੇ ਜ਼ਖਮੀ ਐਕਟਿਵਾ ਸਵਾਰਾਂ ਹਰਪ੍ਰੀਤ ਕੌਰ (4 0) ਅਤੇ ਖੁਸ਼ਪ੍ਰੀਤ ਕੌਰ (19) ਵਾਸੀ ਗੋਨਿਆਣਾ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ। ਇਸ ਤੋਂ ਇਲਾਵਾ ਇਕ ਘਟਨਾ ਬਠਿੰਡਾ ਗੋਨਿਆਣਾ ਰੋਡ ’ਤੇ ਪਿੰਡ ਗਿਲਪੱਤੀ ਨੇੜੇ ਵਾਪਰੀ, ਦੋ ਮੋਟਰ ਸਾਈਕਲਾਂ ਦੀ ਟੱਕਰ ਹੋਣ ਕਾਰਨ ਇਕ ਬਜ਼ੁਰਗ ਸੁਭਾਸ਼ ਚੰਦ 60 ਵਾਸੀ ਜੈਤੋ ਜ਼ਖ਼ਮੀ ਹੋ ਗਿਆ। ਸਹਾਰਾ ਟੀਮ ਮੈਂਬਰ ਰਜਿੰਦਰ ਕੁਮਾਰ ਨੇ ਜ਼ਖ਼ਮੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ।
ਪਿਛਲੀ ਖ਼ਬਰ ਨਿਗਮ ਦਫ਼ਤਰ ਅੰਦਰ ਮੋਟਰਸਾਈਕਲ ਲਿਜਾਣ ਤੋਂ ਰੋਕਣ ’ਤੇ ਕਲਰਕ ਨੇ ਸੁਰੱਖਿਆ ਗਾਰਡ ਦੀ ਕੀਤੀ ਕੁੱਟਮਾਰ ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ‘ਕਾਲਾ ਦਿਵਸ’ ਮਨਾਉਣ ਮੌਕੇ ਕਾਂਗਰਸੀ ਤੇ ਭਾਜਪਾਈ ਹੋਏ ਆਹਮੋ-ਸਾਹਮਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।