09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਨਰਾਈਜ਼ ਪਬਲਿਕ ਸਕੂਲ ਭਾਈਰੂਪਾ ਦੇ ਵਿਦਿਆਰਥੀਆਂ ਨੇ ਕੁੱਲੂ ਮਨਾਲੀ ਦਾ ਵਿੱਦਿਅਕ ਟੂਰ ਲਗਾਇਆ

ਭਾਈਰੂਪਾ, 8 ਅਕਤੂਬਰ (ਵਰਿੰਦਰ ਲੱਕੀ)-ਪਿਛਲੇ ਦਿਨੀਂ ਸਨਰਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ ਵਲੋਂ ਵਿਦਿਆਰਥੀਆਂ ਲਈ ਕੁੱਲੂ-ਮਨਾਲੀ ਦਾ ਵਿੱਦਿਅਕ ਅਤੇ ਮਨੋਰੰਜਕ ਟੂਰ ਕਰਵਾਇਆ. ਇਸ ਟੂਰ ਦੀ ਰਵਾਨਗੀ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਨਾਥ ਕੋਹਲੀ ਦੀ ਅਗਵਾਈ ਹੇਠ ਕੀਤੀ ਗਈ।

ਅਜੀਤ ਡੈਸਕ 09-10-2026
ਭਾਈਰੂਪਾ, 8 ਅਕਤੂਬਰ (ਵਰਿੰਦਰ ਲੱਕੀ)-ਪਿਛਲੇ ਦਿਨੀਂ ਸਨਰਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ ਵਲੋਂ ਵਿਦਿਆਰਥੀਆਂ ਲਈ ਕੁੱਲੂ-ਮਨਾਲੀ ਦਾ ਵਿੱਦਿਅਕ ਅਤੇ ਮਨੋਰੰਜਕ ਟੂਰ ਕਰਵਾਇਆ. ਇਸ ਟੂਰ ਦੀ ਰਵਾਨਗੀ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਨਾਥ ਕੋਹਲੀ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਟੂਰ ਦੌਰਾਨ ਮੰਡੀ, ਕੁੱਲੂ, ਮਨਾਲੀ ਅਤੇ ਮਣੀਕਰਨ ਸਾਹਿਬ ਸਮੇਤ ਵੱਖ-ਵੱਖ ਪ੍ਰਸਿੱਧ ਸਥਾਨਾਂ ਦੀ ਸੈਰ ਕਰਵਾਈ ਗਈ। ਮੰਡੀ ਵਿਖੇ ਵਿਦਿਆਰਥੀਆਂ ਨੇ ਪ੍ਰਸਿੱਧ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਕੁੱਲੂ ਪਹੁੰਚ ਕੇ ਵਿਦਿਆਰਥੀਆਂ ਨੇ ਉੱਥੋਂ ਦੀਆਂ ਹਰੀਆਂ-ਭਰੀਆਂ ਵਾਦੀਆਂ ਦਾ ਮਨਮੋਹਕ ਨਜ਼ਾਰਿਆਂ ਦਾ ਆਨੰਦ ਮਾਣਿਆ। ਮਨਾਲੀ ਵਿਖੇ ਵਿਦਿਆਰਥੀਆਂ ਨੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕੀਤਾ ਅਤੇ ਪਹਾੜਾਂ ਦੀ ਖੂਬਸੂਰਤੀ ਨੂੰ ਨੇੜਿਓਂ ਦੇਖਿਆ। ਸਕੂਲ ਦੇ ਵਿਦਿਆਰਥੀਆਂ ਨੇ ਇਸ ਟੂਰ ਨੂੰ ਬੇਹੱਦ ਖੁਸ਼ਗਵਾਰ ਅਤੇ ਯਾਦਗਾਰੀ ਦੱਸਦਿਆਂ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਆਰ.ਐਮ.ਪੀ.ਆਈ. ਤੇ ਲਿਬਰੇਸ਼ਨ ਨੇ ਕੀਤੀ ਸਾਂਝੀ ਮੀਟਿੰਗ ਤੇ ਰੋਸ ਮੁਜ਼ਾਹਰਾ ਅਗਲੀ ਖ਼ਬਰ ਨਗਰ ਕੌਂਸਲ ਦੀ ਕਾਰਵਾਈ, ਬਾਜ਼ਾਰ ਅੰਦਰ ਦੁਕਾਨਾਂ ਅੱਗੇ ਪਿਆ ਸਾਮਾਨ ਕੀਤਾ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।