20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸੜਕ ’ਤੇ ਕੰਧ ਕੱਢ ਕੇ ਕਬਜ਼ੇ ਦੀ ਕੋਸ਼ਿਸ਼, ਸਥਾਨਕ ਲੋਕਾਂ ’ਚ ਰੋਸ

ਰਾਮਪੁਰਾ ਫੂਲ, 19 ਸਤੰਬਰ (ਸ਼ਰਮਾ)-ਸਥਾਨਕ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਤੋਂ ਗਿੱਲ ਕਲਾਂ ਵਾਲੇ ਫਾਟਕਾਂ ਨੂੰ ਜਾਂਦੀ ਸੜਕ ’ਤੇ ਕੰਧ ਕੱਢ ਕੇ ਕੀਤੇ ਜਾ ਰਹੇ ਕਬਜ਼ੇ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਜਗ੍ਹਾ ’ਤੇ ਕੰਧ ਕੱਢ ਕੇ ਰਸਤੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਜੀਤ ਡੈਸਕ 20-09-2026
ਰਾਮਪੁਰਾ ਫੂਲ, 19 ਸਤੰਬਰ (ਸ਼ਰਮਾ)-ਸਥਾਨਕ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਤੋਂ ਗਿੱਲ ਕਲਾਂ ਵਾਲੇ ਫਾਟਕਾਂ ਨੂੰ ਜਾਂਦੀ ਸੜਕ ’ਤੇ ਕੰਧ ਕੱਢ ਕੇ ਕੀਤੇ ਜਾ ਰਹੇ ਕਬਜ਼ੇ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਜਗ੍ਹਾ ’ਤੇ ਕੰਧ ਕੱਢ ਕੇ ਰਸਤੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਲੋਕਾਂ ਅਨੁਸਾਰ ਜਿਸ ਥਾਂ ’ਤੇ ਕੰਧ ਕੱਢੀ ਜਾ ਰਹੀ ਹੈ, ਉਹ ਸੜਕ ਨਾਲ ਲੱਗਦੀ ਜਗ੍ਹਾ ਹੈ ਅਤੇ ਇੱਥੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਹੁੰਦੀ ਹੈ। ਲੋਕਾਂ ਦਾ ਦੋਸ਼ ਹੈ ਕਿ ਜੇਕਰ ਸਮੇਂ ਸਿਰ ਇਸ ਮਾਮਲੇ ਦੀ ਜਾਂਚ ਕਰਕੇ ਕਥਿਤ ਕਬਜ਼ੇ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਆਵਾਜਾਈ ਲਈ ਹੋਰ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਐਸ ਡੀ ਐਮ ਫੂਲ ਦੇ ਧਿਆਨ ਵਿਚ ਮਾਮਲਾ ਆਉਂਦੇ ਹੀ ਕਾਰਵਾਈ: ਜਦੋਂ ਸਥਾਨਕ ਲੋਕਾਂ ਵਲੋਂ ਇਹ ਮਾਮਲਾ ਐਸ ਡੀ ਐਮ ਫੂਲ ਬਲਕਰਨ ਸਿੰਘ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਤੁਰੰਤ ਮਾਮਲੇ ਦਾ ਨੋਟਿਸ ਲੈਂਦਿਆਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਕੰਧ ਕੱਢਣ ਦਾ ਕੰਮ ਰੋਕਣ ਦੇ ਆਦੇਸ਼ ਦਿੱਤੇ। ਐਸ ਡੀ ਐਮ ਬਲਕਰਨ ਸਿੰਘ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਵਿਅਕਤੀ ਨੂੰ ਨਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਯਮਾਂ ਅਨੁਸਾਰ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਕੋਈ ਨਾਜਾਇਜ਼ ਕਬਜ਼ਾ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਨਗਰ ਨਿਗਮ ਦੇ ਸਫਾਈ ਸੇਵਕਾਂ ਤੇ ਸੀਵਰੇਜ ਕਰਮਚਾਰੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਅਗਲੀ ਖ਼ਬਰ ਕਰੋੜਾਂ ਖ਼ਰਚ ਕੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦਾਅਵੇ, ਗਤਕਾ ਖਿਡਾਰੀਆਂ ਨੂੰ ਡਰੈੱਸ ਕਿੱਟ ਵੀ ਨਸੀਬ ਨਾ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।