20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਝੋਨੇ ਦੀ ਫ਼ਸਲ ’ਤੇ ‘ਪੱਤਾ ਲਪੇਟ ਸੁੰਡੀ’ ਦਾ ਹਮਲਾ, ਮਹਿੰਗੀਆਂ ਸਪਰੇਆਂ ਹੋਈਆਂ ਬੇਅਸਰ

ਬਠਿੰਡਾ, 19 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੱਕਣ ਦੇ ਐਨ ਅੰਤਿਮ ਪੜਾਅ ਵਿਚ ਪੁੱਜੀ ਝੋਨੇ ਦੀ ਫ਼ਸਲ ’ਤੇ ਪੱਤਾ ਲਪੇਟ ਸੁੰਡੀ ਨੇ ਉਸ ਵੇਲੇ ਹੱਲਾ ਬੋਲਾ ਦਿੱਤਾ ਹੈ, ਜਦਕਿ ਝੋਨੇ ਦੀ ਖਰੀਦ ਸ਼ੁਰੂ ਹੋਣ ਵਿਚ ਸਿਰਫ਼ 10 ਕੁ ਦਿਨਾਂ ਦਾ ਸਮਾਂ ਰਹਿ ਗਿਆ ਹੈ। ਇਸ ਕਾਰਨ ਕਿਸਾਨ ਡੂੰਘੀ ਚਿੰਤਾ ਵਿਚ ਹਨ।

ਅਜੀਤ ਡੈਸਕ 20-09-2026
ਬਠਿੰਡਾ, 19 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੱਕਣ ਦੇ ਐਨ ਅੰਤਿਮ ਪੜਾਅ ਵਿਚ ਪੁੱਜੀ ਝੋਨੇ ਦੀ ਫ਼ਸਲ ’ਤੇ ਪੱਤਾ ਲਪੇਟ ਸੁੰਡੀ ਨੇ ਉਸ ਵੇਲੇ ਹੱਲਾ ਬੋਲਾ ਦਿੱਤਾ ਹੈ, ਜਦਕਿ ਝੋਨੇ ਦੀ ਖਰੀਦ ਸ਼ੁਰੂ ਹੋਣ ਵਿਚ ਸਿਰਫ਼ 10 ਕੁ ਦਿਨਾਂ ਦਾ ਸਮਾਂ ਰਹਿ ਗਿਆ ਹੈ। ਇਸ ਕਾਰਨ ਕਿਸਾਨ ਡੂੰਘੀ ਚਿੰਤਾ ਵਿਚ ਹਨ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ-ਟਿਕੈਤ) ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਜ਼ਿਲ੍ਹਾ ਬਠਿੰਡਾ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿਚ ਪੱਤਾ ਲਪੇਟ ਸੁੰਡੀ ਦੀ ਮਾਰ ਹੇਠ ਆਈ ਝੋਨੇ ਦੀ ਫ਼ਸਲ ਬਾਰੇ ਦੱਸਦੇ ਹੋਏ ਕਿਹਾ ਕਿ ਜਦੋਂ ਝੋਨੇ ਦੀ ਫ਼ਸਲ ਨੂੰ ਪੱਕਣ ਬਾਅਦ ਵੱਢ ਕੇ ਅਨਾਜ ਮੰਡੀਆਂ ਵਿਚ ਵੇਚਣ ਦੇ ਕੁਝ ਦਿਨ ਬਾਕੀ ਰਹਿ ਗਏ ਹਨ ਤਾਂ ਉਸ ਸਮੇਂ ਫ਼ਸਲ ’ਤੇ ਸੁੰਡੀ ਦਾ ਹਮਲਾ ਬਹੁਤ ਹੀ ਗੰਭੀਰ ਮਸਲਾ ਹੈ, ਜਿਸ ਨਾਲ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫ਼ਸਲ ਬਰਬਾਦ ਹੋਣ ਦਾ ਡਰ ਬਣਿਆ ਹੋਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਸੁੰਡੀ ਦੀ ਰੋਕਥਾਮ ਲਈ ਵੱਖ-ਵੱਖ ਮਹਿੰਗੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਦਵਾਈਆਂ ਦਾ ਉਮੀਦ ਮੁਤਾਬਿਕ ਅਸਰ ਦਿਖਾਈ ਨਹੀਂ ਦੇ ਰਿਹਾ। ਜਦਕਿ ਕਿਸਾਨ ਪਹਿਲਾਂ ਹੀ ਵੱਧ ਰਹੀ ਖੇਤੀ ਲਾਗਤ ਕਰਕੇ ਆਰਥਿਕ ਤੌਰ ’ਤੇ ਝੰਬੇ ਹੋਏ ਹਨ। ਸਰੂਪ ਸਿੰਘ ਰਾਮਾਂ ਨੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਕਿ ਕਿਸਾਨਾਂ ਵਲੋਂ ਵਰਤੀਆਂ ਜਾ ਰਹੀਆਂ ਕੀਟਨਾਸ਼ਕ ਦਵਾਈਆਂ ਦੇ ਨਮੂਨੇ ਭਰੇ ਜਾਣ ਤੇ ਉਨ੍ਹਾਂ ਦੀ ਜਾਂਚ ਕਰਵਾਈ ਜਾਵੇ ਕੇ ਇਹ ਦਵਾਈਆਂ ਅਸਰਦਾਰ ਕਿਉਂ ਨਹੀਂ ਹੋ ਰਹੀਆਂ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਦਫ਼ਤਰਾਂ ਤੱਕ ਸੀਮਤ ਰਹਿਣ ਦੀ ਬਜਾਏ ਝੋਨੇ ਦੀ ਫ਼ਸਲ ਦਾ ਖੇਤਾਂ ਵਿਚ ਜਾ ਕੇ ਨਿਰੀਖਣ ਕਰਨ ਅਤੇ ਕਿਸਾਨਾਂ ਨੂੰ ਮਾਹਿਰਾਂ ਦੀ ਸਲਾਹ ਅਨੁਸਾਰ ਸੁੰਡੀ ਦੀ ਰੋਕਥਾਮ ਲਈ ਢੁਕਵੇਂ ਉਪਾਅ ਦੱਸੇ ਜਾਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਗੰਭੀਰ ਐਕਿਊਟ ਪੈਨਕ੍ਰਿਆਟਾਈਟਿਸ ਤੋਂ ਪੀੜਤ 76 ਸਾਲਾਂ ਔਰਤ ਨੂੰ ਮਿਲਿਆ ਨਵਾਂ ਜੀਵਨ ਅਗਲੀ ਖ਼ਬਰ ਮੋਟਰ ਸਾਈਕਲ ਟੱਕਰ ਵਿਚ ਇਕ ਦੀ ਮੌਤ, ਇਕ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।