20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਤੁੰਗਵਾਲੀ ਮੋਘਾ ਨੰਬਰ 11850 ਦੀ ਕੱਸੀ ਦਾ 3 ਦਹਾਕਿਆਂ ਤੋਂ ਨਵੀਨੀਕਰਨ ਨਾ ਹੋਣ ਕਰਕੇ ਵੱਡੀ ਗਿਣਤੀ ਕਿਸਾਨ ਨਹਿਰੀ ਪਾਣੀ ਤੋਂ ‘ਵਿਰਵੇ’

ਭੁੱਚੋ ਮੰਡੀ, 19 ਸਤੰਬਰ (ਪਰਵਿੰਦਰ ਸਿੰਘ ਜੌੜਾ)- ਤੁੰਗਵਾਲੀ ਵਿਖੇ ਮੋਘਾ ਨੰਬਰ 11850 ਦੀ ਕੱਸੀ ਦਾ 3 ਦਹਾਕਿਆਂ ਤੋਂ ਨਵੀਨੀਕਰਨ ਨਾ ਹੋਣ ਕਰਕੇ ਵੱਡੀ ਗਿਣਤੀ ਕਿਸਾਨ ਨਹਿਰੀ ਪਾਣੀ ਤੋਂ ‘ਵਿਰਵੇ’ ਹਨ। ਹੈਰਾਨੀ ਤੇ ਪ੍ਰੇਸ਼ਾਨੀ ਦੀ ਗੱਲ ਹੈ ਕਿ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਮਗੱਜੇ ਮਾਰਨ ਵਾਲੀਆਂ ਨੀਲੀਆਂ, ਚਿੱਟੀਆਂ ਤੇ ਪੀਲੀਆਂ ਸਰਕਾਰਾਂ ਵਲੋਂ ਕੱਸੀ ਦੇ ਨਵੀਨੀਕਰਨ ਦੀ ਕਿਸਾਨਾਂ ਦੀ ਚਿਰੋਕਣੀ ਮੰਗ ਨੂੰ ਵਾਰ-ਵਾਰ ‘ਦਿਰਕਿਨਾਰ’ ਕੀਤਾ ਹੈ।

ਅਜੀਤ ਡੈਸਕ 20-09-2026
ਭੁੱਚੋ ਮੰਡੀ, 19 ਸਤੰਬਰ (ਪਰਵਿੰਦਰ ਸਿੰਘ ਜੌੜਾ)- ਤੁੰਗਵਾਲੀ ਵਿਖੇ ਮੋਘਾ ਨੰਬਰ 11850 ਦੀ ਕੱਸੀ ਦਾ 3 ਦਹਾਕਿਆਂ ਤੋਂ ਨਵੀਨੀਕਰਨ ਨਾ ਹੋਣ ਕਰਕੇ ਵੱਡੀ ਗਿਣਤੀ ਕਿਸਾਨ ਨਹਿਰੀ ਪਾਣੀ ਤੋਂ ‘ਵਿਰਵੇ’ ਹਨ। ਹੈਰਾਨੀ ਤੇ ਪ੍ਰੇਸ਼ਾਨੀ ਦੀ ਗੱਲ ਹੈ ਕਿ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਮਗੱਜੇ ਮਾਰਨ ਵਾਲੀਆਂ ਨੀਲੀਆਂ, ਚਿੱਟੀਆਂ ਤੇ ਪੀਲੀਆਂ ਸਰਕਾਰਾਂ ਵਲੋਂ ਕੱਸੀ ਦੇ ਨਵੀਨੀਕਰਨ ਦੀ ਕਿਸਾਨਾਂ ਦੀ ਚਿਰੋਕਣੀ ਮੰਗ ਨੂੰ ਵਾਰ-ਵਾਰ ‘ਦਿਰਕਿਨਾਰ’ ਕੀਤਾ ਹੈ। ਹੁਣ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਵਿਚ ਇਕੱਠ ਕਰਕੇ ਕੱਸੀ ਦਾ ਮੁੜ ਨਿਰਮਾਣ ਨਾ ਕੀਤੇ ਜਾਣ ਦੀ ਸੂਰਤ ਵਿਚ ਸੰਘਰਸ਼ ਦੀ ਰੂਪਰੇਖਾ ਉਲੀਕੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਕੱਸੀ ਦਾ ਨਿਰਮਾਣ ਕਰੀਬ 30/35 ਸਾਲ ਪਹਿਲਾਂ ਹੋਇਆ ਸੀ, ਦੀ ਹਾਲਤ ਹੁਣ ਨਾਜ਼ੁਕ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਇਸ ਦਾ ਨਵੀਨੀਕਰਨ ਕਰਨਾ ਜ਼ਰੂਰੀ ਨਹੀਂ ਸਮਝਿਆ, ਕਾਰਨ ਮੋਘਾ ਨੰਬਰ 11850 ਦੇ ਹਿੱਸੇਦਾਰ ਕਿਸਾਨ ਨਹਿਰੀ ਪਾਣੀ ਤੋਂ ਵਾਂਝੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲਤ ਨਾਜ਼ੁਕ ਹੋਣ ਕਰਕੇ ਕੱਸੀ ਥੋੜ੍ਹੇ ਦਿਨਾਂ ਬਾਅਦ ਹੀ ਟੁੱਟ ਜਾਂਦੀ ਹੈ ਅਤੇ ਕਿਸਾਨਾਂ ਦੀਆਂ ਪਾਣੀ ਦੀਆਂ ਵਾਰੀਆਂ ਮਰ ਜਾਂਦੀਆਂ ਹਨ, ਕਾਰਨ ਮਜਬੂਰੀ ਵੱਸ ਉਨ੍ਹਾਂ ਨੂੰ ਧਰਤੀ ਹੇਠਲੇ ਪਾਣੀ ‘ਤੇ ਨਿਰਭਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਸਮੇਂ-ਸਮੇਂ ‘ਤੇ ਸਰਕਾਰਾਂ ਨੂੰ ਕੱਸੀ ਨਵਿਆਉਣ ਦੀ ਬੇਨਤੀ ਕੀਤੀ ਜਾਂਦੀ ਰਹੀ ਹੈ, ਪ੍ਰੰਤੂ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਪਿੰਡ ਦੇ ਗੁਰੂ ਘਰ ਵਿਚ ਇਕੱਠ ਕਰਕੇ ਸਰਕਾਰ ਤੋਂ ਨਵੀਂ ਕੱਸੀ ਬਣਾਉਣ ਦੀ ਮੰਗ ਕੀਤੀ ਗਈ ਹੈ ਅਤੇ ਮਹਿਸੂਸ ਕੀਤਾ ਗਿਆ ਹੈ ਕਿ ਕਿਸਾਨਾਂ ਦੀ ਵਾਜਬ ਮੰਗ ਨਾ ਮੰਨੇ ਜਾਣ ਦੀ ਸੂਰਤ ਸੰਘਰਸ਼ ਦੇ ਰਾਹ ਪੈਣਾ ਪੈ ਸਕਦਾ ਹੈ। ਦੱਸ ਦਈਏ ਕਿ ਤੁੰਗਵਾਲੀ ਪਿੰਡ ਦਾ ਜ਼ਿਆਦਾਤਰ ਰਕਬਾ ਇਸੇ ਮੋਘਾ ਨੰਬਰ 11850 ‘ਤੇ ਲੱਗਦਾ ਹੈ। ਇਸ ਮੌਕੇ ਪਿੰਡ ਦੇ ਮੁਹਤਬਰਾਂ ਤੋਂ ਇਲਾਵਾ ਹਰਦੀਪ ਸਿੰਘ ਮਾਹਲ (ਪੰਜਾਬੀ ਗਾਇਕ), ਜਸਵੀਰ ਸਿੰਘ, ਨਾਇਬ ਸਿੰਘ ਖ਼ਾਲਸਾ, ਵਿਸਾਖਾ ਸਿੰਘ, ਮੈਂਗਲਜੀਤ ਸਿੰਘ, ਰਾਜਾ ਸਿੰਘ, ਬਿੱਕਰ ਸਿੰਘ, ਬਲਜੀਤ ਸਿੰਘ, ਜਗਸੀਰ ਸਿੰਘ, ਸੋਨੀ ਸਿੰਘ, ਨੀਟੂ ਸਿੰਘ, ਜਸਪਾਲ ਸਿੰਘ, ਹਰਦੀਪ ਸਿੰਘ, ਕਾਲਾ ਸਿੰਘ, ਸਾਬਕਾ ਸਰਪੰਚ ਲਖਵਿੰਦਰ ਸਿੰਘ ਅਤੇ ਹੋਰ ਵੀ ਵੱਡੀ ਗਿਣਤੀ ਵਿਚ ਹਿੱਸੇਦਾਰ ਮੌਜੂਦ ਸਨ।
ਪਿਛਲੀ ਖ਼ਬਰ ਮੋਟਰ ਸਾਈਕਲ ਟੱਕਰ ਵਿਚ ਇਕ ਦੀ ਮੌਤ, ਇਕ ਜ਼ਖ਼ਮੀ ਅਗਲੀ ਖ਼ਬਰ ਦੁੱਨੇਵਾਲਾ ਦਾ ਸੁਖਰਾਜ ਸਿੰਘ 21 ਏਕੜ ਰਕਬੇ ‘ਚ ਝੋਨੇ ਦੀ ਪਰਾਲੀ ਦੀ ਬਿਨ੍ਹਾਂ ਅੱਗ ਲਗਾਏ ਕਰ ਰਿਹਾ ਹੈ ਸੰਭਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।