ਅਕਾਲੀ ਸਰਕਾਰ ਵਲੋਂ ਸਰਪਲੱਸ ਕੀਤੀ ਬਿਜਲੀ ’ਤੇ ‘ਆਪ’ ਅਤੇ ਕਾਂਗਰਸ ਨੇ ਚਲਾਈਆਂ ਸਰਕਾਰਾਂ- ਸੁਖਬੀਰ ਸਿੰਘ ਬਾਦਲ
ਬਠਿੰਡਾ, 14 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਅੰਦਰ ਪੈਦਾ ਹੋਏ ਬਿਜਲੀ ਸੰਕਟ ‘ਤੇ ਸੂਬੇ ਦੀ ‘ਆਪ’ ਸਰਕਾਰ ਅਤੇ ਇਸ ਤੋਂ ਪਹਿਲਾਂ ਰਹੀ ਕਾਂਗਰਸ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਸਰਕਾਰਾਂ ਨੇ ਅਕਾਲੀ ਸਰਕਾਰ ਸਮੇਂ ਸਰਪਲੱਸ ਕੀਤੀ ਗਈ ਬਿਜਲੀ ‘ਤੇ ਹੁਣ ਤੱਕ ਰਾਜ ਕੀਤਾ। ਸੁਖਬੀਰ ਨੇ ਕਿਹਾ ਕਿ 2007 ਵਿਚ ਵੀ ਬਿਜਲੀ ਦੇ ਬਹੁਤ ਕੱਟ ਲਗਦੇ ਸੀ ਪਰ ਅਸੀਂ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ‘ਤੇ ਬਿਜਲੀ ਸਰਪਲੱਸ ਕਰਾਂਗੇ, ਜੋ ਅਸੀਂ ਥਰਮਲ ਪਲਾਂਟ, ਸੋਲਰ ਸਿਸਟਮ ਤੇ ਬਾਇਓਮਾਸ ਪਲਾਂਟ ਲਗਾ ਕੇ ਸਰਪਲੱਸ ਕੀਤੀ, ਜਿਸ ਦੇ ਸਿਰ ‘ਤੇ ਪਹਿਲਾਂ ਕਾਂਗਰਸ ਤੇ ਹੁਣ ਆਪ ਦੀਆਂ ਸਰਕਾਰਾਂ ਚੱਲਦੀਆਂ ਰਹੀਆਂ।
ਬ
ਬਠਿੰਡਾ ‘ਚ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ। ਤਸਵੀਰ: ਲਵਲੀ
15-09-2026
ਬਠਿੰਡਾ, 14 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਅੰਦਰ ਪੈਦਾ ਹੋਏ ਬਿਜਲੀ ਸੰਕਟ ‘ਤੇ ਸੂਬੇ ਦੀ ‘ਆਪ’ ਸਰਕਾਰ ਅਤੇ ਇਸ ਤੋਂ ਪਹਿਲਾਂ ਰਹੀ ਕਾਂਗਰਸ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਸਰਕਾਰਾਂ ਨੇ ਅਕਾਲੀ ਸਰਕਾਰ ਸਮੇਂ ਸਰਪਲੱਸ ਕੀਤੀ ਗਈ ਬਿਜਲੀ ‘ਤੇ ਹੁਣ ਤੱਕ ਰਾਜ ਕੀਤਾ। ਸੁਖਬੀਰ ਨੇ ਕਿਹਾ ਕਿ 2007 ਵਿਚ ਵੀ ਬਿਜਲੀ ਦੇ ਬਹੁਤ ਕੱਟ ਲਗਦੇ ਸੀ ਪਰ ਅਸੀਂ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ‘ਤੇ ਬਿਜਲੀ ਸਰਪਲੱਸ ਕਰਾਂਗੇ, ਜੋ ਅਸੀਂ ਥਰਮਲ ਪਲਾਂਟ, ਸੋਲਰ ਸਿਸਟਮ ਤੇ ਬਾਇਓਮਾਸ ਪਲਾਂਟ ਲਗਾ ਕੇ ਸਰਪਲੱਸ ਕੀਤੀ, ਜਿਸ ਦੇ ਸਿਰ ‘ਤੇ ਪਹਿਲਾਂ ਕਾਂਗਰਸ ਤੇ ਹੁਣ ਆਪ ਦੀਆਂ ਸਰਕਾਰਾਂ ਚੱਲਦੀਆਂ ਰਹੀਆਂ। ਜਦਕਿ ਇਹ ਦੋਵੇਂ ਪਾਰਟੀਆਂ ਨੇ ਪੰਜਾਬ ਅੰਦਰ ਇਕ ਵੀ ਥਰਮਲ ਪਲਾਂਟ, ਸੋਲਰ ਸਿਸਟਮ ਜਾਂ ਬਾਇਓਮਾਸ ਪਲਾਂਟ ਨਹੀਂ ਲਗਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਅੰਦਰ 12 ਘੰਟੇ ਨਿਰਵਿਘਨ ਸਪਲਾਈ ਦੇ ਦਾਅਵੇ ਕਰ ਰਹੇ ਹਨ ਪਰ ਲੋਕਾਂ ਨੂੰ ਪੂਰਾ ਇਕ ਘੰਟਾ ਵੀ ਬਿਜਲੀ ਨਹੀਂ ਮਿਲ ਰਹੀ, ਬਿਜਲੀ ਨਾ ਆਉਣ ਕਰਕੇ ਪਾਣੀ ਬਿਨ੍ਹਾਂ ਝੋਨਾ ਸੁੱਕ ਰਿਹਾ, ਘਰਾਂ ਦੀ ਬਿਜਲੀ ਬਿਨ੍ਹਾਂ ਲੋਕ ਤਰਾਹ-ਤਰਾਹ ਕਰ ਰਹੇ ਹਨ ਤੇ ਕਾਰਖ਼ਾਨੇ ਠੱਪ ਹੋਣ ਕਿਨਾਰੇ ਹਨ। ਸੂਬੇ ਅੰਦਰ ਬਿਜਲੀ ਦੀ ਰੋਜ਼ਾਨਾ ਮੰਗ 16-17 ਹਜ਼ਾਰ ਮੈਗਾਵਾਟ ਹੋ ਚੁੱਕੀ ਹੈ ਤੇ ਪੰਜਾਬ ਸਰਕਾਰ 8- 9 ਹਜ਼ਾਰ ਮੈਗਾਵਾਟ ਬਿਜਲੀ ਬਾਹਰੋਂ ਮਹਿੰਗੇ ਮੁਲ ‘ਤੇ ਖ਼ਰੀਦ ਰਹੀ ਹੈ, ਫੇਰ ਵੀ ਪੰਜਾਬ ਅੰਦਰ 10-10 ਘੰਟੇ ਦੇ ਲੰਬੇ ਕੱਟ ਲੱਗ ਰਹੇ ਹਨ। ਸੁਖਬੀਰ ਨੇ ਕਿਹਾ ਕਿ ਬਿਜਲੀ ਪੱਖੋਂ ਪੰਜਾਬ ਦੇ ਹਾਲਾਤ ਖ਼ਰਾਬ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ, ਝਾੜੂ ਸਰਕਾਰ ਤੇ ਕਾਂਗਰਸ ਵਾਲੇ ਜ਼ਿੰਮੇਵਾਰ ਹਨ, ਜੇਕਰ ਇਨ੍ਹਾਂ ਸਰਕਾਰਾਂ ਦੇ ਪ੍ਰਕਾਸ਼ ਸਿੰਘ ਬਾਦਲ ਵਾਂਗ ਬਿਜਲੀ ਸਮਝੌਤੇ ਕੀਤੇ ਹੁੰਦੇ ਤਾਂ ਅੱਜ ਸੂਬੇ ‘ਚ ਬਿਜਲੀ ਦੀ ਕੋਈ ਘਾਟ ਨਹੀਂ ਹੋਣੀ ਸੀ। ਪਾਵਰਕਾਮ ਦੇ ઠ ਸੀ.ਐਮ.ਡੀ. ਦੀ ਤਬਾਦਲੇ ‘ਤੇ ਸੁਖਬੀਰ ਨੇ ਕਿਹਾ ਕਿ ਤਬਾਦਲਿਆਂ ਨਾਲ ਕੁਝ ਨਹੀਂ ਹੋਣਾ, ਜਦੋਂ ਸਰਕਾਰ ਕੋਲ ਬਿਜਲੀ ਹੀ ਹੈ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣਾ ਹੈ ਤੇ ਮੁੜ ਬਿਜਲੀ ਸਰਪਲੱਸ ਕਰਨੀ ਹੈ ਤਾਂ ਸੂਬੇ ਅੰਦਰ ਅਗਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਓ, ਅਸੀਂ ਵਾਅਦਾ ਕਰਦੇ ਹਾਂ ਕਿ 2007 ਵਾਂਗ 2027 ‘ਚ ਪੰਜਾਬ ਅੰਦਰ ਬਿਜਲੀ ਸਰਪਲੱਸ ਕਰਾਂਗੇ। ਸੁਖਬੀਰ ਸਿੰਘ ਬਾਦਲ ਬਠਿੰਡਾ ‘ਚ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਸਰਵਨ ਸਿੰਘ ਪੂਹਲੀ ਅਤੇ ਉੱਪ-ਚੇਅਰਪਰਸਨ ਮਾਤਾ ਜਸਕਰਨ ਕੌਰ ਬੱਲੂਆਣਾ ਦੀ ਤਾਜਪੋਸ਼ੀ ਕਰਨ ਪੁੱਜੇ ਹੋਏ ਸਨ। ਉਨ੍ਹਾਂ ਨਾਲ ਸਿਕੰਦਰ ਸਿੰਘ ਮਲੂਕਾ, ਤਜਿੰਦਰ ਸਿੰਘ ਮਿੱਡੂਖੇੜਾ, ਬਲਕਾਰ ਸਿੰਘ ਬਰਾੜ, ਜਗਸੀਰ ਸਿੰਘ ਜੱਗਾ ਕਲਿਆਣਾ ਤੇ ਸੁਸ਼ੀਲ ਕੁਮਾਰ ਗੋਲਡੀ, ਇਕਬਾਲ ਸਿੰਘ ਬਬਲੀ ਢਿੱਲੋਂ, ਗੁਰਚਰਨ ਸਿੰਘ ਓ.ਐਸ.ਡੀ., ਬਲਜੀਤ ਸਿੰਘ ਬੀੜ ਬਹਿਮਣ, ਚਮਕੌਰ ਸਿੰਘ ਮਾਨ, ਗੁਰਸੇਵਕ ਸਿੰਘ ਮਾਨ ਤੇ ਡਾ. ਓਮ ਪ੍ਰਕਾਸ਼ ਸ਼ਰਮਾ ਮੌਜੂਦ ਸਨ।