08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮੋਬਾਈਲ ਮਾਰਕੀਟ ਦੀਆਂ ਛੱਤਾਂ ਤੋਂ ਚੋਰਾਂ ਨੇ ਏ.ਸੀ. ਦੀਆਂ ਤਾਰਾਂ ਤੇ ਹੋਰ ਸਾਮਾਨ ਕੀਤਾ ਚੋਰੀ

ਬਠਿੰਡਾ, 7 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਗੋਲ ਡਿੱਗੀ ਨਜ਼ਦੀਕ ਸਥਿਤ ਨਿਊ ਸੁਭਾਸ਼ ਮਾਰਕੀਟ (ਮੋਬਾਈਲ ਮਾਰਕੀਟ) ਦੀਆਂ ਛੱਤਾਂ ਤੋਂ ਬੀਤੀ ਰਾਤ ਚੋਰਾਂ ਵਲੋਂ ਵੱਡੀ ਗਿਣਤੀ ਵਿਚ ਏ. ਸੀ.

ਅਜੀਤ ਡੈਸਕ 08-09-2026
ਬਠਿੰਡਾ, 7 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਸਥਾਨਕ ਗੋਲ ਡਿੱਗੀ ਨਜ਼ਦੀਕ ਸਥਿਤ ਨਿਊ ਸੁਭਾਸ਼ ਮਾਰਕੀਟ (ਮੋਬਾਈਲ ਮਾਰਕੀਟ) ਦੀਆਂ ਛੱਤਾਂ ਤੋਂ ਬੀਤੀ ਰਾਤ ਚੋਰਾਂ ਵਲੋਂ ਵੱਡੀ ਗਿਣਤੀ ਵਿਚ ਏ.ਸੀ. ਦੀਆਂ ਤਾਰਾਂ, ਪਾਈਪਾਂ ਅਤੇ ਹੋਰ ਕੀਮਤ ਸਮਾਨ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਦੁਕਾਨਦਾਰਾਂ ਨੂੰ ਸਵੇਰ ਸਮੇਂ ਦੁਕਾਨਾਂ ਖੋਲ੍ਹਣ ਉਪਰੰਤ ਏ.ਸੀ. ਚਲਾਉਣ ਸਮੇਂ ਲੱਗਿਆ। ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਵਿਚ ਮਹਿੰਗੇ ਮੁੱਲ ਦੇ ਮੋਬਾਈਲਾਂ ਸਮੇਤ ਹੋਰ ਸਾਮਾਨ ਪਿਆ ਹੈ ਤੇ ਚੋਰਾਂ ਦੇ ਡਰ ਦੇ ਉਨ੍ਹਾਂ ਨੇ ਚੌਕੀਦਾਰ ਵੀ ਰੱਖਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਚੋਰਾਂ ਨੇ ਪਿਛਲੇ ਪਾਸਿਓਂ ਕਿਸੇ ਤਰ੍ਹਾਂ ਛੱਤਾਂ ’ਤੇ ਚੜ੍ਹ ਕੇ ਸਾਰੇ ਏ.ਸੀਜ਼. ਦੀਆਂ ਤਾਰਾਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ, ਜਿਸ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਅੰਦਾਜ਼ਨ ਇਕ ਏ.ਸੀ. ਦਾ ਕਰੀਬ 7 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ । ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਵੀ ਦੁਕਾਨਾਂ ਦੇ ਜਿੰਦਰੇ ਤੋੜ ਕੇ ਚੋਰੀ ਨੂੰ ਅੰਜ਼ਾਮ ਦੇਣ ਦੀਆਂ ਕੋਸ਼ਿਸ਼ਾਂ ਹੋਈਆਂ। ਉਨ੍ਹਾਂ ਰੋਸ ਪ੍ਰਗਟ ਕੀਤਾ ਕਿ ਮਾਰਕੀਟ ਦੇ ਨੇੜੇ ਤਾਇਨਾਤ ਹੋਣ ਦੇ ਬਾਵਜੂਦ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਸਾਹਮਣੇ ਆਈ ਹੈ, ਜਦਕਿ ਪੁਲਿਸ ਨੂੰ ਰਾਤ ਸਮੇਂ ਮਾਰਕੀਟ ਵਿਚ ਗਸ਼ਤ ਵਧਾਉਣ ਦੀ ਲੋੜ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਏ ਘਟਨਾ ਬਾਰੇ ਦੱਸਣ ਦੇ ਬਾਵਜੂਦ ਮੌਕੇ ’ਤੇ ਕੋਈ ਪੁਲਿਸ ਨਹੀਂ ਪੁੱਜੀ ਤੇ ਵਾਰ-ਵਾਰ ਕਹਿਣ ’ਤੇ ਮਸਾਂ ਆਈ, ਜਿਸ ਬਾਅਦ ਉਸ ਨੇ ਛੱਤਾਂ ’ਤੇ ਚੜ ਕੇ ਜਾਂਚ ਕੀਤੀ। ਦੁਕਾਨਦਾਰਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਇਸ ਮਾਰਕੀਟ ਵਿਚ ਪੁਲਿਸ ਗਸ਼ਤ ਵਧਾ ਕੇ ਉਨ੍ਹਾਂ ਦੇ ਕੀਮਤੀ ਸਮਾਨ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਉੱਕਤ ਚੋਰਾਂ ਦੀ ਤੁਰੰਤ ਭਾਲ ਕਰਕੇ ਉਨ੍ਹਾਂ ਤੋਂ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ।
ਪਿਛਲੀ ਖ਼ਬਰ ਪੱਕੇ ਮੋਰਚੇ ’ਚ ਪੁੱਜੇ ਹਰਿਆਣਾ ਦੇ ਕਿਸਾਨ ਆਗੂ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਦਿੱਤਾ ਸੱਦਾ ਅਗਲੀ ਖ਼ਬਰ ਵੇਰਕਾ ਮਿਲਕ ਤੇ ਕੈਟਲ ਫ਼ੀਡ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ ਵਲੋਂ ਗੇਟ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।