04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਆਸ਼ਾ ਵਰਕਰਾਂ ਦਾ 5 ਤੋਂ 15 ਸਤੰਬਰ ਤੱਕ ਕੰਮ ਛੋੜ ਹੜਤਾਲ ਦਾ ਐਲਾਨ

ਸੰਗਤ ਮੰਡੀ, 3 ਸਤੰਬਰ (ਅੰਮ੍ਰਿਤ ਸ਼ਰਮਾ)-ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਲੀਟੇਟਰਾਂ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ। ਇਸ ਸੰਬੰਧੀ ਜਥੇਬੰਦੀ ਵਲੋਂ 5 ਸਤੰਬਰ ਤੋਂ 15 ਸਤੰਬਰ 2026 ਤੱਕ ਕੰਮ ਛੋੜ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ ।

ਅਜੀਤ ਡੈਸਕ 04-09-2026
ਸੰਗਤ ਮੰਡੀ, 3 ਸਤੰਬਰ (ਅੰਮ੍ਰਿਤ ਸ਼ਰਮਾ)-ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਲੀਟੇਟਰਾਂ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ। ਇਸ ਸੰਬੰਧੀ ਜਥੇਬੰਦੀ ਵਲੋਂ 5 ਸਤੰਬਰ ਤੋਂ 15 ਸਤੰਬਰ 2026 ਤੱਕ ਕੰਮ ਛੋੜ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ । ਜਥੇਬੰਦੀ ਦੀ ਬਲਾਕ ਪ੍ਰਧਾਨ ਲਵਲਜੀਤ ਕੌਰ ਨੇ ਦੱਸਿਆ ਕਿ ਇਸ ਹੜਤਾਲ ਦੌਰਾਨ ਜੱਚਾ-ਬੱਚਾ ਦੀ ਦੇਖਭਾਲ ਤੇ ਟੀਕਾਕਰਨ, ਹਾਈ ਰਿਸਕ ਗਰਭਵਤੀ ਔਰਤਾਂ ਦੇ ਜ਼ਰੂਰੀ ਚੈੱਕਅੱਪ ਅਤੇ ਡਿਲੀਵਰੀ ਸੰਸਥਾ ਤੱਕ ਪਹੁੰਚਾਉਣ ਅਤੇ ਟੀ ਬੀ ਦੇ ਮਰੀਜ਼ਾਂ ਆਦਿ ਦੇ ਕੰਮਾਂ ’ਤੇ ਗਹਿਰਾ ਅਸਰ ਪਵੇਗਾ, ਜਿਸ ਤੋਂ ਹੋਣ ਵਾਲੇ ਕਿਸੇ ਵੀ ਜਾਨੀ-ਮਾਲੀ ਨੁਕਸਾਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਕਤ ਹੜਤਾਲ ਤੋਂ ਬਾਅਦ ਸਤੰਬਰ ਦੇ ਆਖਰੀ ਹਫ਼ਤੇ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀਆਂ ਮੁੱਖ ਮੰਗਾਂ ’ਚ ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਤਹਿਤ 24000 ਰੁਪਏ ਮਹੀਨਾ ਤਨਖਾਹ ਤੇ ਦਰਜਾ ਚਾਰ ਦੀ ਸਹੂਲਤ ਲਾਗੂ ਕੀਤੀ ਜਾਵੇ, ਹਰਿਆਣਾ ਪੈਟਰਨ ਲਾਗੂ ਕਰਕੇ ਪ੍ਰਤੀ ਮਹੀਨਾ 2500 ਰੁਪਏ (+ਇੰਕਰੀਮੈਂਟ) ’ਚ ਤਿੰਨ ਗੁਣਾ ਵਾਧਾ ਕੀਤਾ ਜਾਵੇ । ਮਾਣ ਭੱਤਾ (ਆਨਰੇਰੀਅਮ + ਇਨਸੈਂਟਿਵ) ਹਰ ਮਹੀਨੇ ਦੇ ਪਹਿਲੇ ਹਫ਼ਤੇ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਸਾਲ ਦੌਰਾਨ 24 ਛੁੱਟੀਆਂ ਲਾਗੂ ਕੀਤੀਆਂ ਜਾਣ । ਇਸ ਸਬੰਧੀ ਮੰਗ ਪੱਤਰ ਜਥੇਬੰਦੀ ਦੀ ਬਲਾਕ ਪ੍ਰਧਾਨ ਲਵਲਜੀਤ ਕੌਰ, ਗੁਰਮੀਤ ਕੌਰ, ਰਾਜਵੀਰ ਕੌਰ, ਮਨਜੀਤ ਕੌਰ, ਸੁਖਪਾਲ ਕੌਰ, ਪਰਮਜੀਤ ਕੌਰ, ਗੁਰਪ੍ਰੀਤ ਕੌਰ ਅਤੇ ਅਮਨਦੀਪ ਕੌਰ ਵੱਲੋਂ ਪਮਿਲ ਬਾਂਸਲ ਐਸ.ਐਮ.ਓ. ਸੰਗਤ ਨੂੰ ਸੌਂਪਿਆ ਗਿਆ।
ਪਿਛਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਟੱਕਰ-ਦੋ ਜ਼ਖਮੀ ਅਗਲੀ ਖ਼ਬਰ ਸਿੰਚਾਈ ਲਈ ਲੋੜੀਂਦੀ ਬਿਜਲੀ ਨਾ ਮਿਲਣ ’ਤੇ ਕਿਸਾਨਾਂ ਨੇ ਗਰਿੱਡ ’ਚ ਕੀਤਾ ਪ੍ਰਦਰਸ਼ਨ ਐਸ . ਡੀ . ਓ . ਮੰਨੇ ਕਿ ਬਿਜਲੀ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।