26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬੱਸ ਕੰਡਕਟਰ ਦਾ ਕਤਲ ਕਰਨ ਵਾਲਿਆਂ ਦੀ ਹੋਈ ਪਹਿਚਾਣ, ਪੁਲਿਸ ਵਲੋਂ ਭਾਲ ਜਾਰੀ

ਬਠਿੰਡਾ , 25 ਅਗਸਤ ( ਸੱਤਪਾਲ ਸਿੰਘ ਸਿਵੀਆਂ )- ਬੀਤੇ ਕੱਲ੍ਹ ਸਥਾਨਕ ਬੱਸ ਅੱਡੇ ਦੇ ਪਿਛਲੇ ਪਾਸੇ ਨਿੱਜੀ ਬੱਸ ਦੇ ਕੰਡਕਟਰ ਬਲਜਿੰਦਰ ਸਿੰਘ ਦਾ ਕਤਲ ਕਰਨ ਵਾਲੇ ਦੋ ਨੌਜਵਾਨਾਂ ਦੀ ਬਠਿੰਡਾ ਪੁਲਿਸ ਨੇ ਘਟਨਾ ਦੇ ਕੁਝ ਘੰਟਿਆਂ ਦੌਰਾਨ ਹੀ ਸ਼ਨਾਖਤ ਕਰ ਲਈ ਹੈ , ਜਿੰਨਾਂ ਦੇ ਖ਼ਿਲਾਫ਼ ਮ੍ਰਿਤਕ ਦੇ ਭਰਾ ਦਵਿੰਦਰ ਸਿੰਘ ਦੇ ਬਿਆਨ ਉੱਪਰ ਥਾਣਾ ਕੋਤਵਾਲੀ ਵਿਚ ਮੁਕੱਦਮਾ ਦਰਜ ਕਰਨ ਬਾਅਦ ਪੁਲਿਸ ਪਾਰਟੀਆਂ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ । ਥਾਣਾ ਕੋਤਵਾਲੀ ਦੇ ਮੁੱਖ ਅਧਿਕਾਰੀ ਇੰਸਪੈਕਟਰ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ 23 ਅਗਸਤ ਦੀ ਰਾਤ ਨੂੰ ਦੋ ਅਣਪਛਾਤੇ ਨੌਜਵਾਨਾਂ ਵਲੋਂ ਨਿੱਜੀ ਬੱਸ ਦੇ ਕੰਡਕਟਰ ਬਲਜਿੰਦਰ ਸਿੰਘ ਵਾਸੀ ਪਿੰਡ ਚੁੱਘੇ ਕਲਾਂ ( ਬਠਿੰਡਾ ) ਦਾ ਮਾਮੂਲੀ ਬਹਿਸਬਾਜੀ ਬਾਅਦ ਤੇਜ਼ਧਾਰ ਹਥਿਆਰ ਮਾਰ ਕੇ ਕਤਲ ਕਰਨ ਵਾਲਿਆਂ ਦੀ ਪਹਿਚਾਣ ਮਨਪ੍ਰੀਤ ਸਿੰਘ ਵਾਸੀ ਪਿੰਡ ਜੀਵਨ ਸਿੰਘ ਵਾਲਾ ਤੇ ਉਸ ਦੇ ਇਕ ਸਾਥੀ ਵਜੋਂ ਹੋਈ ਹੈ ।

ਅਜੀਤ ਡੈਸਕ 26-08-2026
ਬਠਿੰਡਾ , 25 ਅਗਸਤ ( ਸੱਤਪਾਲ ਸਿੰਘ ਸਿਵੀਆਂ )- ਬੀਤੇ ਕੱਲ੍ਹ ਸਥਾਨਕ ਬੱਸ ਅੱਡੇ ਦੇ ਪਿਛਲੇ ਪਾਸੇ ਨਿੱਜੀ ਬੱਸ ਦੇ ਕੰਡਕਟਰ ਬਲਜਿੰਦਰ ਸਿੰਘ ਦਾ ਕਤਲ ਕਰਨ ਵਾਲੇ ਦੋ ਨੌਜਵਾਨਾਂ ਦੀ ਬਠਿੰਡਾ ਪੁਲਿਸ ਨੇ ਘਟਨਾ ਦੇ ਕੁਝ ਘੰਟਿਆਂ ਦੌਰਾਨ ਹੀ ਸ਼ਨਾਖਤ ਕਰ ਲਈ ਹੈ , ਜਿੰਨਾਂ ਦੇ ਖ਼ਿਲਾਫ਼ ਮ੍ਰਿਤਕ ਦੇ ਭਰਾ ਦਵਿੰਦਰ ਸਿੰਘ ਦੇ ਬਿਆਨ ਉੱਪਰ ਥਾਣਾ ਕੋਤਵਾਲੀ ਵਿਚ ਮੁਕੱਦਮਾ ਦਰਜ ਕਰਨ ਬਾਅਦ ਪੁਲਿਸ ਪਾਰਟੀਆਂ ਵਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ । ਥਾਣਾ ਕੋਤਵਾਲੀ ਦੇ ਮੁੱਖ ਅਧਿਕਾਰੀ ਇੰਸਪੈਕਟਰ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬੀਤੀ 23 ਅਗਸਤ ਦੀ ਰਾਤ ਨੂੰ ਦੋ ਅਣਪਛਾਤੇ ਨੌਜਵਾਨਾਂ ਵਲੋਂ ਨਿੱਜੀ ਬੱਸ ਦੇ ਕੰਡਕਟਰ ਬਲਜਿੰਦਰ ਸਿੰਘ ਵਾਸੀ ਪਿੰਡ ਚੁੱਘੇ ਕਲਾਂ ( ਬਠਿੰਡਾ ) ਦਾ ਮਾਮੂਲੀ ਬਹਿਸਬਾਜੀ ਬਾਅਦ ਤੇਜ਼ਧਾਰ ਹਥਿਆਰ ਮਾਰ ਕੇ ਕਤਲ ਕਰਨ ਵਾਲਿਆਂ ਦੀ ਪਹਿਚਾਣ ਮਨਪ੍ਰੀਤ ਸਿੰਘ ਵਾਸੀ ਪਿੰਡ ਜੀਵਨ ਸਿੰਘ ਵਾਲਾ ਤੇ ਉਸ ਦੇ ਇਕ ਸਾਥੀ ਵਜੋਂ ਹੋਈ ਹੈ । ਉਨ੍ਹਾਂ ਦੀ ਭਾਲ ਲਈ ਵੱਖ - ਵੱਖ ਪੁਲਿਸ ਟੀਮਾਂ ਬਣਾ ਦਿੱਤੀਆਂ ਗਈਆਂ ਹਨ , ਜੋ ਉੱਕਤ ਵਿਅਕਤੀਆਂ ਦੇ ਟਿਕਾਣਿਆਂ ‘ ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਤੇ ਕਥਿਤ ਦੋਸ਼ੀ ਛੇਤੀ ਹੀ ਦਬੋਚ ਲਏ ਜਾਣਗੇ ।
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਨਾਲ ਅਜੈਪਾਲ ਮਿੱਡੂਖੇੜਾ ਸਮੇਤ ਸਾਥੀਆਂ ਵਲੋਂ ਮੁਲਾਕਾਤ ਅਗਲੀ ਖ਼ਬਰ ਮਰੇ ਹੋਏ ਅਵਾਰਾ ਢੱਠੇ ਨੂੰ ਚੁੱਕਣ ਲਈ ਕੋਈ ਵਿਭਾਗ ਤਿਆਰ ਨਹੀਂ, ਮੰਡੀ ਵਾਸੀਆਂ ਵਿਚ ਭਾਰੀ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।