25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਝੁਨੀਰ ਖੇਤਰ ਦੇ 4 ਪਿੰਡਾਂ ਨੂੰ 35 ਸਾਲਾਂ ਬਾਅਦ ਟੇਲਾਂ ’ਤੇ ਮਿਲਿਆ ਨਹਿਰੀ ਪਾਣੀ

ਝੁਨੀਰ, 24 ਅਗਸਤ (ਸੰਜੀਵ ਸਿੰਗਲਾ)- ਹਲਕਾ ਸਰਦੂਲਗੜ੍ਹ ’ਚ ਪੈਂਦੇ ਨੇੜਲੇ ਪਿੰਡ ਛਾਪਿਆਂਵਾਲੀ, ਬਾਜੇਵਾਲਾ, ਮਾਖਾ ਅਤੇ ਰਾਏਪੁਰ ਦੇ ਕਿਸਾਨਾਂ ਨੂੰ ਸਾਢੇ 3 ਦਹਾਕਿਆਂ ਬਾਅਦ ਨਹਿਰੀ ਪਾਣੀ ਮਿਲਿਆ ਹੈ। ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਕਿਸਾਨਾਂ ਨੇ ਮੁੱਖ ਮੰਤਰੀ ਪੰਜਾਬ ਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਖੇਤਰ ਦੇ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਸ਼ੋਰਾ ਯੁਕਤ ਹੈ, ਜੋ ਸਿੰਚਾਈ ਤੇ ਪੀਣ ਯੋਗ ਨਹੀਂ ਹੈ।

ਛਾਪਿਆਂਵਾਲੀ ਵਿਖੇ ਨਹਿਰੀ ਪਾਣੀ ਮਿਲਣ ’ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਿਸਾਨ। ਤਸਵੀਰ : ਸੰਜੀਵ ਸਿੰਗਲਾ 25-08-2026
ਝੁਨੀਰ, 24 ਅਗਸਤ (ਸੰਜੀਵ ਸਿੰਗਲਾ)- ਹਲਕਾ ਸਰਦੂਲਗੜ੍ਹ ’ਚ ਪੈਂਦੇ ਨੇੜਲੇ ਪਿੰਡ ਛਾਪਿਆਂਵਾਲੀ, ਬਾਜੇਵਾਲਾ, ਮਾਖਾ ਅਤੇ ਰਾਏਪੁਰ ਦੇ ਕਿਸਾਨਾਂ ਨੂੰ ਸਾਢੇ 3 ਦਹਾਕਿਆਂ ਬਾਅਦ ਨਹਿਰੀ ਪਾਣੀ ਮਿਲਿਆ ਹੈ। ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਕਿਸਾਨਾਂ ਨੇ ਮੁੱਖ ਮੰਤਰੀ ਪੰਜਾਬ ਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਖੇਤਰ ਦੇ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਸ਼ੋਰਾ ਯੁਕਤ ਹੈ, ਜੋ ਸਿੰਚਾਈ ਤੇ ਪੀਣ ਯੋਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੱਧਰ ਠੀਕ ਕਰ ਕੇ ਕਰੀਬ 7 ਕਿੱਲੋਮੀਟਰ ਨਹਿਰੀ ਕੱਸੀ ਨਵੇਂ ਸਿਰੇ ਤੋਂ ਬਣਾਈ ਗਈ ਹੈ, ਜਿਸ ਨਾਲ ਪਾਣੀ ਖੇਤਾਂ ’ਚ ਪਹੁੰਚਿਆ ਹੈ। ਇਸ ਮੌਕੇ ਬਲਜੀਤ ਸਿੰਘ ਫ਼ੌਜੀ, ਰਾਜਪਾਲ ਸਿੰਘ, ਹਰਵਿੰਦਰ ਸਿੰਘ, ਰਾਜਾ ਸਿੰਘ, ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ, ਮੇਵਾ ਸਿੰਘ, ਜੋਤ ਸਿੰਘ, ਅਮਰਜੀਤ ਸਿੰਘ, ਜੀਵਨ ਸਿੰਘ ਨੰਬਰਦਾਰ, ਸਾਉਣ ਸਿੰਘ, ਭਿੰਦਰ ਸਿੰਘ, ਅਮਰੀਕ ਸਿੰਘ, ਜੱਗਾ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਕਿਯੂ (ਡਕੌਂਦਾ) ਦੀ ਕੀਤੀ ਬਲਾਕ ਪੱਧਰੀ ਇਕੱਤਰਤਾ ਅਗਲੀ ਖ਼ਬਰ ਜ਼ਿਲ੍ਹਾ ਸਕੂਲ ਖੇਡਾਂ ਦਾ ਚੌਥਾ ਪੜਾਅ ਹੋਇਆ ਸ਼ੁਰੂ, ਖਿਡਾਰੀਆਂ ਨੇ ਦਿਖਾਇਆ ਦਮਖਮ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।