25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਨੈਸ਼ਨਲ ਸਪੇਸ ਡੇਅ ਮੌਕੇ ਕੁਇਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਤਲਵੰਡੀ ਸਾਬੋ, 24 ਅਗਸਤ (ਰਵਜੋਤ ਸਿੰਘ ਰਾਹੀ)- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਨੈਸ਼ਨਲ ਸਪੇਸ ਡੇਅ ਮੌਕੇ ਵਿਦਿਆਰਥਣਾਂ ਵਿਚ ਪੁਲਾੜ ਵਿਗਿਆਨ ਪ੍ਰਤੀ ਰੁਚੀ, ਵਿਗਿਆਨਕ ਸੋਚ, ਗਿਆਨ ਅਤੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੁਇਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸਾਇੰਸ ਅਤੇ ਮੈਥ ਵਿਭਾਗ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਅਜੀਤ ਡੈਸਕ 25-08-2026
ਤਲਵੰਡੀ ਸਾਬੋ, 24 ਅਗਸਤ (ਰਵਜੋਤ ਸਿੰਘ ਰਾਹੀ)- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ ਵਿਖੇ ਨੈਸ਼ਨਲ ਸਪੇਸ ਡੇਅ ਮੌਕੇ ਵਿਦਿਆਰਥਣਾਂ ਵਿਚ ਪੁਲਾੜ ਵਿਗਿਆਨ ਪ੍ਰਤੀ ਰੁਚੀ, ਵਿਗਿਆਨਕ ਸੋਚ, ਗਿਆਨ ਅਤੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੁਇਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸਾਇੰਸ ਅਤੇ ਮੈਥ ਵਿਭਾਗ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰਬੰਧਕਾਂ ਦੱਸਿਆ ਕਿ ਲਿਖਤੀ ਕੁਇਜ਼ ਮੁਕਾਬਲੇ ‘ਚ 25 ਵਿਦਿਆਰਥਣਾਂ ਨੇ ਭਾਗ ਲਿਆ, ਤੇ ਕੁਇਜ਼ ਵਿਚ ਵਿਦਿਆਰਥਣਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ 9 ਵਿਦਿਆਰਥਣਾਂ ਦੀ ਚੋਣ ਕਰਕੇ ਤਿੰਨ ਟੀਮਾਂ ਵਿਚ ਵੰਡਿਆ ਗਿਆ। ਤਿੰਨਾਂ ਟੀਮਾਂ ਨੇ ਪੁਲਾੜ ਵਿਗਿਆਨ ਅਤੇ ਤਕਨਾਲੋਜੀ ਨਾਲ ਸਬੰਧਿਤ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਆਪਣੀ ਜਾਣਕਾਰੀ, ਤਰਕਸ਼ੀਲਤਾ ਅਤੇ ਆਤਮ-ਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੁਇਜ਼ ਮੁਕਾਬਲੇ ਵਿਚ ਟੀਮ ਸੀ ਨੇ ਪਹਿਲਾ ਸਥਾਨ ਹਾਸਲ ਕੀਤਾ। ਟੀਮ ਸੀ ਵਿਚ ਅਰਸ਼ਦੀਪ ਕੌਰ (ਬੀ.ਐਸ.ਸੀ. ਭਾਗ ਤੀਜਾ), ਖੁਸ਼ਪ੍ਰੀਤ ਕੌਰ (ਬੀ.ਐਸ . ਸੀ. ਭਾਗ ਪਹਿਲਾ) ਅਤੇ ਬਵਨੀਤ ਕੌਰ (+2 ਸਾਇੰਸ) ਸ਼ਾਮਿਲ ਸਨ। ਉਪਰੰਤ ਪੋਸਟਰ ਮੇਕਿੰਗ ਮੁਕਾਬਲੇ ’ਚ ਵਿਦਿਆਰਥਣਾਂ ਨੇ ਪੁਲਾੜ ਵਿਗਿਆਨ, ਪੁਲਾੜ ਖੋਜ, ਪੁਲਾੜ ਤਕਨਾਲੋਜੀ ਅਤੇ ਭਾਰਤ ਦੀਆਂ ਪੁਲਾੜ ਖੇਤਰ ਵਿਚ ਪ੍ਰਾਪਤੀਆਂ ਨੂੰ ਆਪਣੀ ਕਲਾਤਮਕ ਪ੍ਰਤਿਭਾ ਅਤੇ ਰਚਨਾਤਮਿਕ ਸੋਚ ਰਾਹੀਂ ਪੋਸਟਰਾਂ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿਚ ਹਰਪ੍ਰੀਤ ਕੌਰ (ਬੀ.ਐਸ.ਸੀ. ਭਾਗ ਦੂਜਾ) ਨੇ ਪਹਿਲਾ ਸਥਾਨ, ਸੁਮਨਦੀਪ ਕੌਰ (ਬੀ.ਐਸ.ਸੀ. ਭਾਗ ਪਹਿਲਾ) ਨੇ ਦੂਜਾ ਸਥਾਨ ਅਤੇ ਦਵਿਆਂਸੀ (+2 ਸਾਇੰਸ) ਨੇ ਤੀਜਾ ਸਥਾਨ ਹਾਸਲ ਕੀਤਾ। ਅਧਿਆਪਕਾਂ ਨੇ ਸਾਰੇ ਭਾਗੀਦਾਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਹ ਮੌਕੇ ਪ੍ਰੋ. ਸ਼ਾਲਿਨੀ ਸਹਿਗਲ, ਵਿਭਾਗ ਮੁਖੀ ਡਾ.ਨਵਨੀਤ ਦਾਬੜਾ, ਆਈ.ਕਿਊ.ਏ.ਸੀ. ਇੰਚਾਰਜ ਪ੍ਰੋ. ਰਾਜਨਦੀਪ ਕੌਰ, ਡਾ. ਗੁਰਮੇਜ ਸਿੰਘ, ਪ੍ਰੋ. ਬਿਪਨ ਉਪਲ, ਪ੍ਰੋ. ਅਰਸ਼ਦੀਪ ਕੌਰ ਅਤੇ ਪ੍ਰੋ. ਯਾਦਵੀਰ ਕੌਰ ਮੌਜੂਦ ਸਨ।
ਪਿਛਲੀ ਖ਼ਬਰ ਵਿਸ਼ੇਸ਼ ਗਹਿਰੀ ਸੁਧਾਈ-ਅਨਮੈਪਡ ਵੋਟਰਾਂ ਦੀ ਵਿਸ਼ੇਸ਼ ਸੁਣਵਾਈ ਜਾਰੀ ਅਗਲੀ ਖ਼ਬਰ ਰਾਮਗੜ੍ਹ ਭੂੰਦੜ ਸੜਕ ਮਾਮਲੇ ਵਿਚ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਦੇ ਘਰ ਪਹੁੰਚੇ ਰਵਨੀਤ ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।