21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਅਲਟ੍ਰਾਟੈਕ ਸੀਮਿੰਟ ਦੇ ਵਰਕਰਾਂ ਵਲੋਂ ਲਗਾਤਾਰ ਦੂਜੇ ਦਿਨ ਵੀ ਮੇਨ ਗੇਟ ’ਤੇ ਰੋਸ ਰੈਲੀ ਦੌਰਾਨ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ

ਲਹਿਰਾ ਮੁਹੱਬਤ, 20 ਅਗਸਤ (ਸੁਖਪਾਲ ਸਿੰਘ ਸੁੱਖੀ)- ਅਲਟ੍ਰਾਟੈਕ ਸੀਮਿੰਟ ਲਹਿਰਾ ਮੁਹੱਬਤ ਦੇ ਵਰਕਰਾਂ ਵਲੋਂ ਦੂਸਰੇ ਦਿਨ ਵੀ ਮੇਨ ਗੇਟ ’ਤੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਦੌਰਾਨ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸੀਮਿੰਟ ਫ਼ੈਕਟਰੀ ਲਹਿਰਾ ਮੁਹੱਬਤ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਲਗਭਗ 2001 ਤੋਂ ਲਗਾਤਾਰ ਸੀਮਿੰਟ ਦੀ ਪੈਦਾਵਾਰ ਕਰ ਰਹੀ ਹੈ।

ਅਜੀਤ ਡੈਸਕ 21-08-2026
ਲਹਿਰਾ ਮੁਹੱਬਤ, 20 ਅਗਸਤ (ਸੁਖਪਾਲ ਸਿੰਘ ਸੁੱਖੀ)- ਅਲਟ੍ਰਾਟੈਕ ਸੀਮਿੰਟ ਲਹਿਰਾ ਮੁਹੱਬਤ ਦੇ ਵਰਕਰਾਂ ਵਲੋਂ ਦੂਸਰੇ ਦਿਨ ਵੀ ਮੇਨ ਗੇਟ ’ਤੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਦੌਰਾਨ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸੀਮਿੰਟ ਫ਼ੈਕਟਰੀ ਲਹਿਰਾ ਮੁਹੱਬਤ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਲਗਭਗ 2001 ਤੋਂ ਲਗਾਤਾਰ ਸੀਮਿੰਟ ਦੀ ਪੈਦਾਵਾਰ ਕਰ ਰਹੀ ਹੈ। ਦੇਸ਼ ਦੇ ਅਲਟ੍ਰਾਟੈਕ ਸੀਮਿੰਟ ਦੀਆਂ ਬਾਕੀ ਫ਼ੈਕਟਰੀਆਂ ਨਾਲੋਂ ਸੀਮਿੰਟ ਪੈਦਾ ਕਰਨ ਵਿਚ ਚੋਣਵੇਂ ਨੰਬਰ ’ਤੇ ਹੈ। ਪਰ ਇੱਥੇ ਦਿਨ-ਰਾਤ ਖੂਨ ਪਸੀਨਾ ਇੱਕ ਕਰਕੇ ਸੀਮਿੰਟ ਬਣਾਉਣ ਵਾਲੇ ਵਰਕਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਨੂੰ ਕਿਰਤ ਕਾਨੂੰਨਾਂ ਮੁਤਾਬਿਕ ਬਣਦੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲਦੀਆਂ। ਜਿਸ ਦਾ ਪਿੰਡ ਬਾਠ ਤੋਂ ਸੀਮਿੰਟ ਫ਼ੈਕਟਰੀ ਨੂੰ ਜਾਂਦੀ ਦੋ ਕਿੱਲੋਮੀਟਰ ਸੜਕ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਫ਼ੈਕਟਰੀ ਐਕਟ 1948 ਦੇ ਅਨੁਸਾਰ ਪ੍ਰਤੀ ਵਰਕਰ 5 ਲੀਟਰ ਪੀਣ ਵਾਲਾ ਪਾਣੀ ਕੰਪਨੀ ਵਲੋਂ ਮੁਹੱਈਆ ਕਰਵਾਉਣਾ ਬਣਦਾ ਹੈ, ਪਰ ਇੱਥੇ ਆਏ ਦਿਨ ਪਾਣੀ ਦੀ ਕਿੱਲਤ ਰਹਿੰਦੀ ਹੈ। ਮੈਨੇਜਮੈਂਟ ਬੇਸਿਕ ਜ਼ਿੰਮੇਵਾਰੀਆਂ ਲਈ ਵੀ ਸੰਜੀਦਾ ਨਹੀਂ ਹੈ। ਜਦੋਂ ਕਿ ਸੀ.ਐਸ.ਆਰ ਰਾਹੀਂ ਅਤੇ ਅਲਟ੍ਰਾਟੈਕ ਸੀਮਿੰਟ ਦੀ ਐਡਵਰਟਾਈਜ਼ਮੈਂਟ ਲਈ ਲੱਖ-ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ। ਇਸ ਸਮੇਂ ਸੀਟੂ ਦੇ ਸੂਬਾ ਆਗੂ ਬਲਕਾਰ ਸਿੰਘ ਨੇ ਕਿਹਾ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਸੰਬੰਧੀਂ 30 ਮਾਰਚ ਨੂੰ ਮੈਨੇਜਮੈਂਟ ਅਤੇ ਸੰਬੰਧਿਤ ਅਸਿਸਟੈਂਟ ਲੇਬਰ ਕਮਿਸ਼ਨਰ ਜਲੰਧਰ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ। ਪਰ ਲਗਭਗ ਪੰਜ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਹੋਇਆ। ਇਸ ਮੌਕੇ ਫ਼ੈਸਲਾ ਕੀਤਾ ਕਿ ਆਉਣ ਵਾਲੇ ਸਮੇਂ ’ਚ ਪੱਕਾ ਮੋਰਚਾ ਲਾ ਕੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਅਲਟ੍ਰਾਟੈਕ ਮੈਨੇਜਮੈਂਟ ਦੀਆਂ ਵਰਕਰਾਂ ਪ੍ਰਤੀ ਘਟੀਆ ਨੀਤੀਆਂ ਨੂੰ ਜੱਗ ਜ਼ਾਹਿਰ ਕੀਤਾ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ, ਜਾਕਿਰ ਹੂਸੈਨ, ਸੁਖਜਿੰਦਰ ਸਿੰਘ, ਵਕੀਲ ਸਿੰਘ ਅਤੇ ਕ੍ਰਿਸ਼ਨ ਸ਼ਰਮਾ ਨੇ ਸੰਬੋਧਨ ਕੀਤਾ।
ਪਿਛਲੀ ਖ਼ਬਰ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਦੇ ਅਧਿਆਪਕਾਂ ਨੇ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਦਿੱਤਾ ਧਰਨਾ ਅਗਲੀ ਖ਼ਬਰ ਪੰਜਾਬ ਬੰਦ ਦੌਰਾਨ ਬਠਿੰਡਾ ਵਿਚ ਭਾਈ ਘਨੱਈਆ ਚੌਕ, ਬੱਸ ਅੱਡਾ ਤੇ ਮਾਨਸਾ ਅੰਡਰਬ੍ਰਿਜ ਵਿਖੇ ਲੱਗਣਗੇ ਰੋਸ ਧਰਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।