19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

2027 ਦੀਆਂ ਚੋਣਾਂ ’ਚ ਨੌਜਵਾਨ ਪੀੜ੍ਹੀ ਦਾ ਅਹਿਮ ਰੋਲ ਹੋਵੇਗਾ- ਮਲੂਕਾ

ਭਗਤਾ ਭਾਈਕਾ, 18 ਅਗਸਤ (ਸੁਖਪਾਲ ਸਿੰਘ ਸੋਨੀ)-ਹਲਕਾ ਰਾਮਪੁਰਾ ਫੂਲ ’ਚ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਜਲਾਲਆਕਲੀਆ ਗੁਰੂਸਰ ਅਤੇ ਦਿਆਲਪੁਰਾ ਦੇ ਦਰਜਨਾਂ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਵਿਚ ਸਾਮਿਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਮਲੂਕਾ ਨੇ ਕਿਹਾ ਕੇ ਅਖੌਤੀ ਇਨਕਲਾਬ ਅਤੇ ਬਦਲਾਅ ਦੇ ਨਾਅਰੇ ਹੇਠ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ ਸਕੀ।

ਅਜੀਤ ਡੈਸਕ 19-08-2026
ਭਗਤਾ ਭਾਈਕਾ, 18 ਅਗਸਤ (ਸੁਖਪਾਲ ਸਿੰਘ ਸੋਨੀ)-ਹਲਕਾ ਰਾਮਪੁਰਾ ਫੂਲ ’ਚ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਜਲਾਲਆਕਲੀਆ ਗੁਰੂਸਰ ਅਤੇ ਦਿਆਲਪੁਰਾ ਦੇ ਦਰਜਨਾਂ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਵਿਚ ਸਾਮਿਲ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਮਲੂਕਾ ਨੇ ਕਿਹਾ ਕੇ ਅਖੌਤੀ ਇਨਕਲਾਬ ਅਤੇ ਬਦਲਾਅ ਦੇ ਨਾਅਰੇ ਹੇਠ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ ਸਕੀ। ਵਿਸ਼ੇਸ਼ ਤੌਰ ’ਤੇ ਦੇਸ਼ ਤੇ ਸੂਬੇ ਦਾ ਭਵਿੱਖ ਨੌਜਵਾਨ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸਕਰ ਰਿਹਾ। ਜਿਥੇ ਨੌਜਵਾਨ ਵਰਗ ਨੂੰ ਰੋਜਗਾਰ ਦੇ ਵੱਧ ਤੋਂ ਮੌਕਿਆ ਦੇ ਸੁਫ਼ਨੇ ਵਿਖਾਏ ਗਏ ਸਨ, ਉਥੇ ਹੀ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਨਸ਼ਾ ਮੁਕਤ ਕਰ ਪੰਜਾਬ ਨੂੰ ਰੰਗਲਾ ਬਣਾਉਣ ਦੇ ਦਾਅਵੇ ਕੀਤੇ ਗਏ ਸਨ। ਸਰਕਾਰ ਆਪਣੇ ਇੱਕ ਵੀ ਵਾਦੇ ਤੇ ਖਰੀ ਨਹੀਂ ਉਤਰ ਸਕੀ। ਸੂਬੇ ਦੇ ਲੌਕਹੁਣ ਸ਼੍ਰੋਮਣੀ ਅਕਾਲੀ ਦਲ ਵਲੋਂ ਕਰਵਾਏ ਕੰਮਾਂ ਨੂੰ ਯਾਦ ਕਰ ਰਹੇ ਹਨ। ਪੰਜਾਬ ਦੇ ਸੁਨਹਿਰੀ ਭਵਿੱਖ ਲਈ ਨੌਜਵਾਨ ਵਰਗ ਹੁਣ ਮੁੜ ਖੇਤਰੀਪਾਰਟੀ ਵੱਲ ਪਰਤ ਰਿਹਾ ਹੈ। ਮਲੂਕਾ ਨੇ ਕਿਹਾ ਕੇ ਭਾਰਤ ਦੁਨੀਆ ਦੀ ਸਭ ਤੋਂ ਵੱਧ ਨੌਜਵਾਨ ਵਸੋ ਵਾਲਾ ਦੇਸ਼ ਹੈ। ਆਉਣ ਵਾਲੇ ਸਮੇਂ ’ਚ ਨੌਜਵਾਨ ਦੇਸ਼ ਅਤੇ ਸੂਬੇ ਦੀ ਤਰੱਕੀ ’ਚ ਵੱਡਾ ਯੋਗਦਾਨ ਪਾਉਣਗੇ। ਪੰਜਾਬ ’ਚ ਵੀ ਭਵਿੱਖ ਦੀ ਰਾਜਨੀਤੀ ਨੌਜਵਾਨ ਵਰਗ ਤਹਿ ਕਰੇਗਾ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਜਿੱਥੇ ਹਰ ਵਰਗ ਦੇ ਮਸਲੇ ਹੱਲ ਕੀਤੇ ਜਾਣਗੇ, ਉਥੇ ਹੀ ਨੌਜਵਾਨ ਵਰਗ ਲਈ ਰੋਜਗਾਰ ਦੇ ਵੱਧਤੋਂ ਮੌਕੇ ਪੈਦਾ ਕਰਨ ਲਈ ਉਪਰਾਲੇ ਪਹਿਲ ਦੇ ਅਧਾਰ ’ਤੇ ਕੀਤੇ ਜਾਣਗੇ। ਅਕਾਲੀ ਦਲ ਦਾ ਪੱਲਾ ਫ਼ੜਨ ਵਾਲੇ ਨੌਜਵਾਨਾਂ ਦਾ ਸਾਬਕਾ ਕੈਬਨਿਟ ਮੰਤਰੀ ਮਲੂਕਾ ਵਲੋਂ ਨਿੱਘਾ ਸਵਾਗਤ ਕਰਦਿਆਂ ਸਨਮਾਨਿਤ ਕੀਤਾ। ਇਸ ਮੌਕੇ ਇਸ ਮੌਕੇ ਲਖਵੀਰ ਸਿੰਘ ਗੁਰੂਸਰ, ਹਰਪਾਲ ਸਿੰਘ ਮਲੂਕਾ, ਦਰਸ਼ਨ ਸਿੰਘ ਢਿੱਲੋਂ ਹਾਜ਼ਰ ਸਨ।
ਪਿਛਲੀ ਖ਼ਬਰ ਲਹਿਰਾ ਥਰਮਲ ਦੇ ਚੀਫ਼ ਇੰਜੀਨੀਅਰ ਵਲੋਂ ਜਾਰੀ 200 ਮੀਟਰ ਦੇ ਘੇਰੇ ’ਚ ਪ੍ਰਦਰਸ਼ਨ ’ਤੇ ਮਨਾਹੀ ਪੱਤਰ ਦੀ ਠੇਕਾ ਮੁਲਾਜ਼ਮਾਂ ਨੇ... ਅਗਲੀ ਖ਼ਬਰ ਇੰਡਸਟਰੀਅਲ ਜ਼ੋਨ ਮੌੜ ਦਾ ਡਰੋਨ ਕੈਮਰੇ ਨਾਲ ਪਿੰਡਾਂ ਦੇ ਨਕਸ਼ੇ ਬਣਾ ਕੇ ਕੀਤਾ ਜਾ ਰਿਹੈ ਸਰਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।