ਸ਼ਿਵਰਾਤਰੀ ਮੌਕੇ ਭੁੱਚੋ ਮੰਡੀ ਤੋਂ ਸ਼ਿਵ ਭਗਤ ਕਾਂਵੜੀਆਂ ਦਾ ਜਥਾ ਹਰਿਦੁਆਰ ਲਈ ਰਵਾਨਾ
ਭੁੱਚੋ ਮੰਡੀ, 6 ਅਗਸਤ (ਬਿੱਕਰ ਸਿੰਘ ਸਿੱਧੂ)- ਸਾਵਣ ਸ਼ਿਵਰਾਤਰੀ ਦੇ ਪਾਵਨ ਮੌਕੇ ਭਗਵਾਨ ਸ਼ਿਵ ਦੇ ਜਲਾਭਿਸ਼ੇਕ ਲਈ ਪਵਿੱਤਰ ਗੰਗਾਜਲ ਲਿਆਉਣ ਵਾਸਤੇ ਭੁੱਚੋ ਮੰਡੀ ਤੋਂ ਸ਼ਿਵ ਭਗਤ ਕਾਂਵੜੀਆਂ ਦਾ ਇੱਕ ਵਿਸ਼ਾਲ ਜਥਾ ਹਰਿਦੁਆਰ ਲਈ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਕਾਂਵੜੀਆਂ ਨੇ ਭੁੱਚੋ ਕੈਂਚੀਆਂ ਸਥਿਤ ਸ੍ਰੀ ਚਿੰਤਪੁਰਨੀ ਮੰਦਰ ਵਿਖੇ ਆਚਾਰੀਆ ਅੰਕੁਸ਼ ਸ਼ੁਕਲਾ ਦੀ ਅਗਵਾਈ ਹੇਠ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਕੀਤੀ ਅਤੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਲੈ ਕੇ ਕਾਂਵੜ ਯਾਤਰਾ ਦਾ ਪ੍ਰਣ ਲਿਆ।
ਭੁੱਚੋ ਕੈਂਚੀਆਂ ਸਥਿਤ ਸ੍ਰੀ ਚਿੰਤਪੁਰਨੀ ਮੰਦਰ ਤੋਂ ਹਰਿਦੁਆਰ ਲਈ ਰਵਾਨਾ ਹੁੰਦੇ ਸ਼ਿਵ ਭਗਤ ਕਾਂਵੜੀਏ। ਤਸਵੀਰ: ਬਿੱਕਰ ਸਿੰਘ ਸਿੱਧੂ
07-08-2026