07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸਬਜ਼ੀਆਂ ਤੇ ਫਲਾਂ ਦੇ ਭਾਅ ਅਸਮਾਨੀ ਚੜ੍ਹੇ, ਫਲ ਅਤੇ ਸਬਜ਼ੀਆਂ ਦੀ ਖ਼ਰੀਦਦਾਰੀ ਕਰਨ ਲਈ ਆਮ ਨਾਗਰਿਕ ਬੇਵੱਸ

ਬਠਿੰਡਾ, 6 ਅਗਸਤ (ਵੀਰਪਾਲ ਸਿੰਘ)- ਮੌਸਮ ਦੀ ਗੜਬੜੀ ਦੇ ਚੱਲਦਿਆਂ ਫਲ ਅਤੇ ਸਬਜ਼ੀਆਂ ਦਾ ਖੇਤੀ ਉਤਪਾਦਨ ਘਟਣ ਨਾਲ ਸਬਜ਼ੀਆਂ ਅਤੇ ਫਲਾਂ ਦੇ ਭਾਅ ਅਸਮਾਨੀ ਚੜ੍ਹਨ ਲੱਗੇ ਹਨ। ਮਹਿੰਗੇ ਭਾਅ ਦੀਆਂ ਸਬਜ਼ੀਆਂ ਅਤੇ ਫਲਾਂ ਦੀ ਖ਼ਰੀਦਦਾਰੀ ਦੇਸ਼ ਦੇ ਆਮ ਨਾਗਰਿਕ ਦੀ ਪਹੁੰਚ ਤੋਂ ਦੂਰ ਹੋ ਗਈ।

ਅਜੀਤ ਡੈਸਕ 07-08-2026
ਬਠਿੰਡਾ, 6 ਅਗਸਤ (ਵੀਰਪਾਲ ਸਿੰਘ)- ਮੌਸਮ ਦੀ ਗੜਬੜੀ ਦੇ ਚੱਲਦਿਆਂ ਫਲ ਅਤੇ ਸਬਜ਼ੀਆਂ ਦਾ ਖੇਤੀ ਉਤਪਾਦਨ ਘਟਣ ਨਾਲ ਸਬਜ਼ੀਆਂ ਅਤੇ ਫਲਾਂ ਦੇ ਭਾਅ ਅਸਮਾਨੀ ਚੜ੍ਹਨ ਲੱਗੇ ਹਨ। ਮਹਿੰਗੇ ਭਾਅ ਦੀਆਂ ਸਬਜ਼ੀਆਂ ਅਤੇ ਫਲਾਂ ਦੀ ਖ਼ਰੀਦਦਾਰੀ ਦੇਸ਼ ਦੇ ਆਮ ਨਾਗਰਿਕ ਦੀ ਪਹੁੰਚ ਤੋਂ ਦੂਰ ਹੋ ਗਈ। ਪਹਾੜੀ ਖ਼ਿੱਤੇ ਵਿਚ ਵਧੇਰੇ ਮੀਂਹ ਪੈਣ ਕਾਰਨ ਫਲਾਂ ਦੀ ਪੈਦਾਵਾਰ ਵਿਚ ਵੱਡੀ ਗਿਰਾਵਟ ਆ ਗਈ ਹੈ। ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਫਲਾਂ ਦੀ ਆਮਦ ਆਮ ਨਾਲੋਂ ਅੱਧੀ ਰਹਿ ਗਈ ਹੈ ਲੰਘੇ ਢਾਈ ਮਹੀਨਿਆਂ ਵਿਚ ਵਧੇਰੇ ਗਰਮੀ ਪੈਣ ਕਾਰਨ ਸਬਜ਼ੀਆਂ ਦੀ ਖੇਤੀ ਪ੍ਰਭਾਵਿਤ ਹੋਣ ਸਬਜ਼ੀ ਕਰਕੇ ਪੈਦਾਵਾਰ ਘੱਟ ਰਹੀ ਹੈ। ਵਿਦੇਸ਼ੀ ਫਲਾਂ ਦੀਆਂ ਕੀਮਤਾਂ ਵੀ ਅਸਮਾਨੀ ਚੜ੍ਹੀਆਂ ਹੋਈਆਂ ਹਨ। ਵਿਦੇਸ਼ੀ ਫਲਾਂ ਵਿਚ ਸੇਬ, ਅਨਾਰ, ਆਲੂ ਬੁਖਾਰਾ, ਸੰਤਰਾ, ਅੰਗੂਰ ਵਰਗੇ ਫਲਾਂ ਦੀਆਂ ਕੀਮਤਾਂ 300 ਪ੍ਰਤੀ ਕਿੱਲੋ ਤੋਂ 500 ਰੁਪਏ ਪ੍ਰਤੀ ਕਿੱਲੋ ਤੱਕ ਪੁੱਜ ਗਈਆਂ ਹਨ। ਇਸੇ ਤਰ੍ਹਾਂ ਗਰਮੀਆਂ ਦਾ ਮੁੱਖ ਮੌਸਮੀ ਫਲ ਅੰਬ ਦਾ ਭਾਅ ਵੀ100 ਤੋ250 ਰੁਪਏ ਦੇ ਵਿਚਕਾਰ ਪ੍ਰਤੀ ਕਿੱਲੋ ਤੱਕ ਪੁੱਜ ਚੁੱਕੇ ਹਨ। ਕੇਲਾ ਬਾਜ਼ਾਰ ਵਿਚ 60 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਅਮਰੂਦ ਅਤੇ ਨਾਸਪਾਤੀ ਵੀ 100 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਸਬਜ਼ੀਆਂ ਦੇ ਭਾਅ ਦੀ ਗੱਲ ਕੀਤੀ ਜਾਵੇ ਤਾਂ ਕੱਦੂ 80 ਰੁਪਏ, ਭਿੰਡੀ 80 ਰੁਪਏ ਪ੍ਰਤੀ ਕਿੱਲੋ, ਚੌਲੇ 80 ਰੁਪਏ ਪ੍ਰਤੀ ਕਿੱਲੋ, ਗੁਆਰਾ ਫਲੀਆਂ 200 ਰੁਪਏ ਪ੍ਰਤੀ ਕਿੱਲੋ, ਆਲੂ 25 ਰੁਪਏ ਪ੍ਰਤੀ ਕਿੱਲੋ, ਪਿਆਜ਼ 35 ਰੁਪਏ ਪ੍ਰਤੀ ਕਿੱਲੋ, ਤੋਰੀ 80 ਰੁਪਏ ਪ੍ਰਤੀ ਕਿੱਲੋ, ਪੇਠਾ 60 ਰੁਪਏ, ਟਮਾਟਰ 80 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਹਨ। ਫਲਾਂ ਅਤੇ ਸਬਜ਼ੀਆਂ ਦੇ ਅਸਮਾਨੀ ਚੜ੍ਹ ਰਹੇ ਭਾਅ ਨੇ ਆਮ ਘਰਾਂ ਦੀ ਰਸੋਈ ਦਾ ਬਜਟ ਹਿਲਾ ਕੇ ਰੱਖ ਦਿੱਤਾ ਹੈ। ਸਬਜ਼ੀਆਂ ਅਤੇ ਫਲ ਖ਼ਰੀਦਣਾ ਸਧਾਰਨ ਮਜ਼ਦੂਰ ਪਰਿਵਾਰ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਹਨ। ਮਿਹਨਤ-ਮਜਦੂਰੀ ਕਰਨ ਵਾਲੇ ਪਰਿਵਾਰ ਨੂੰ 2 ਡੰਗ ਰੁੱਖੀ-ਸੁੱਕੀ ਰੋਟੀ ਖਾ ਕੇ ਗੁਜ਼ਾਰਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਫਲ ਸਬਜ਼ੀਆਂ ਦੇ ਰਸੋਈ ਵਿਚ ਵਰਤੋਂ ਆਉਣ ਚੀਜ਼ਾਂ ਦੇ ਭਾਅ ਵੀ ਹਰ ਰੋਜ਼ ਤੇਜ਼ੀ ਨਾਲ ਵੱਧ ਰਹੇ ਹਨ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਪਿਛਲੀ ਖ਼ਬਰ ਚੌਕ ‘ਚ ਰੱਖੀ ਮ੍ਰਿਤਕ ਦੀ ਲਾਸ਼ ਅਤੇ ਨਾਅਰੇਬਾਜ਼ੀ ਕਰਦੇ ਲੋਕ। ਹਾਦਸੇ ’ਚ ਮਰੇ ਨੌਜਵਾਨ ਦੀ ਲਾਸ਼ ਚੌਕ ’ਚ ਰੱਖ ਕੇ ਲਗਾਇਆ ਧਰ... ਅਗਲੀ ਖ਼ਬਰ ਵੀਹ ਤੋਂ ਵੱਧ ਸਕੂਲਾਂ ਦੀਆਂ ਲੈਪਸ ਹੋਈਆਂ ਗ੍ਰਾਂਟਾਂ ਮੁੜ ਮਿਲਣ ਦੇ ਬਾਵਜੂਦ ਨਹੀਂ ਹੋ ਰਹੀਆਂ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।