8.64 ਲੱਖ ਰੁਪਏ ਦੇ ਗ਼ਬਨ ਮਗਰੋਂ ਰਚਿਆ ਖ਼ੁਦਕੁਸ਼ੀ ਦਾ ਡਰਾਮਾ, ਪੈਟਰੋਲ ਪੰਪ ਕਰਮਚਾਰੀ ਗ੍ਰਿਫ਼ਤਾਰ ਛੋਟੀ ਬੱਚੀ ਨੂੰ ਨਾਲ ਲੈ ਕੇ ਜੈਪੁਰ ’ ਚ ਲੁਕਿਆ ਰਿਹਾ , 4.30 ਲੱਖ ਰੁਪਏ ਬਰਾਮਦ
ਡੱਬਵਾਲੀ, 6 ਅਗਸਤ (ਇਕਬਾਲ ਸਿੰਘ ਸ਼ਾਂਤ)- ਡੱਬਵਾਲੀ ਪਿੰਡ ਦੇ ਇਕ ਪੈਟਰੋਲ ਪੰਪ ਤੋਂ 8. 64 ਲੱਖ ਰੁਪਏ ਦੇ ਗ਼ਬਨ ਮਗਰੋਂ ਆਪਣੀ ਛੋਟੀ ਬੱਚੀ ਸਮੇਤ ਖ਼ੁਦਕੁਸ਼ੀ ਦਾ ਡਰਾਮਾ ਰਚਣ ਵਾਲੇ ਕਰਮਚਾਰੀ ਨੂੰ ਡੱਬਵਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਡੱਬਵਾਲੀ ‘ਚ ਘਪਲੇ ਅਤੇ ਖ਼ੁਦਕੁਸ਼ੀ ਡਰਾਮੇ ਬਾਰੇ ਜਾਣਕਾਰੀ ਦਿੰਦੇ ਡੀਐੱਸਪੀ (ਹੈੱਡਕੁਆਟਰ) ਯੋਗੇਸ਼ ਕਟਾਰੀਆ।
07-08-2026