06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਗ੍ਰਾਮ ਪੰਚਾਇਤ ਗੁਰੂਸਰ ਮਹਿਰਾਜ ਵਲੋਂ ਸਰਕਾਰੀ ਮਿਡਲ ਸਕੂਲ ਨੂੰ ਇਨਵਰਟਰ ਭੇਟ

ਮਹਿਰਾਜ, 5 ਅਗਸਤ (ਸੁਖਪਾਲ ਮਹਿਰਾਜ)-ਗ੍ਰਾਮ ਪੰਚਾਇਤ ਗੁਰੂਸਰ ਮਹਿਰਾਜ ਵਲੋਂ ਸਰਕਾਰੀ ਮਿਡਲ ਸਕੂਲ ਗੁਰੂਸਰ ਪੱਤੀ ਕਰਮ ਚੰਦ ਨੂੰ ਵਿਦਿਆਰਥੀਆਂ ਅਤੇ ਸਟਾਫ਼ ਦੀ ਸਹੂਲਤ ਲਈ ਇਨਵਰਟਰ ਭੇਂਟ ਕੀਤਾ ਗਿਆ। ਇਸ ਮੌਕੇ ਨੌਜਵਾਨ ਸਰਪੰਚ ਸੁੱਖੀ ਮਹਿਰਾਜ ਨੇ ਦੱਸਿਆ ਕਿ ਗਰਮੀ ਦੇ ਮੌਸਮ ਦੌਰਾਨ ਬਿਜਲੀ ਸਪਲਾਈ ਵਿਚ ਰੁਕਾਵਟ ਕਾਰਨ ਸਕੂਲ ਦੇ ਵਿਦਿਆਰਥੀਆਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ।

ਸਰਕਾਰੀ ਮਿਡਲ ਸਕੂਲ ਗੁਰੂਸਰ ਪੱਤੀ ਕਰਮ ਚੰਦ ਨੂੰ ਇਨਵਰਟਰ ਭੇਂਟ ਕਰਨ ਮੌਕੇ ਸਰਪੰਚ ਸੁੱਖੀ ਮਹਿਰਾਜ, ਪੰਚਾਇਤ ਮੈਂਬਰ ਅਤੇ ਸਕੂਲ ਸਟਾਫ਼। ਤਸਵੀਰ: ਸੁਖਪਾਲ ਮਹਿਰਾਜ 06-08-2026
ਮਹਿਰਾਜ, 5 ਅਗਸਤ (ਸੁਖਪਾਲ ਮਹਿਰਾਜ)-ਗ੍ਰਾਮ ਪੰਚਾਇਤ ਗੁਰੂਸਰ ਮਹਿਰਾਜ ਵਲੋਂ ਸਰਕਾਰੀ ਮਿਡਲ ਸਕੂਲ ਗੁਰੂਸਰ ਪੱਤੀ ਕਰਮ ਚੰਦ ਨੂੰ ਵਿਦਿਆਰਥੀਆਂ ਅਤੇ ਸਟਾਫ਼ ਦੀ ਸਹੂਲਤ ਲਈ ਇਨਵਰਟਰ ਭੇਂਟ ਕੀਤਾ ਗਿਆ। ਇਸ ਮੌਕੇ ਨੌਜਵਾਨ ਸਰਪੰਚ ਸੁੱਖੀ ਮਹਿਰਾਜ ਨੇ ਦੱਸਿਆ ਕਿ ਗਰਮੀ ਦੇ ਮੌਸਮ ਦੌਰਾਨ ਬਿਜਲੀ ਸਪਲਾਈ ਵਿਚ ਰੁਕਾਵਟ ਕਾਰਨ ਸਕੂਲ ਦੇ ਵਿਦਿਆਰਥੀਆਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਸਕੂਲ ਸਟਾਫ਼ ਵਲੋਂ ਇਨਵਰਟਰ ਦੀ ਲੋੜ ਸਬੰਧੀ ਮੰਗ ਕੀਤੀ ਗਈ ਸੀ, ਜਿਸ ਨੂੰ ਗ੍ਰਾਮ ਪੰਚਾਇਤ ਨੇ ਤੁਰੰਤ ਪੂਰਾ ਕਰਦਿਆਂ ਸਕੂਲ ਨੂੰ ਇਨਵਰਟਰ ਮੁਹੱਈਆ ਕਰਵਾਇਆ। ਸਰਪੰਚ ਸੁੱਖੀ ਮਹਿਰਾਜ ਨੇ ਕਿਹਾ ਕਿ ਗ੍ਰਾਮ ਪੰਚਾਇਤ ਸਿੱਖਿਆ ਦੇ ਵਿਕਾਸ ਅਤੇ ਸਰਕਾਰੀ ਸਕੂਲਾਂ ਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਲਈ ਲੋੜੀਂਦੀਆਂ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਹਰਗੁਰਪ੍ਰੀਤ ਕੌਰ, ਮੰਜੂ, ਵੀਰਪਾਲ ਕੌਰ, ਗੁਰਸਿਮਰਨ ਕੌਰ (ਪੰਚ) , ਪਰਮਜੀਤ ਸਿੰਘ (ਪੰਚ), ਰੁਪਿੰਦਰ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ (ਪੰਚ) ਸਮੇਤ ਸਮੂਹ ਸਕੂਲ ਸਟਾਫ਼ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਖੇਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ- ਵਿਧਾਇਕ ਬਲਕਾਰ ਸਿੰਘ ਸਪੋਰਟਸ ਵੈੱਲਫੇਅਰ ਬੋਰਡ ਦੇ ਚੇਅਰਮੈਨ ਬਣਨ ’ ਤੇ ਡਾ... ਅਗਲੀ ਖ਼ਬਰ ਡੀ.ਏ. ਮਾਮਲੇ ’ਚ ਹਾਈਕੋਰਟ ਦੇ ਫ਼ੈਸਲੇ ਦਾ ਭਾਜਪਾ ਆਗੂਆਂ ਵਲੋਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।