04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮਿਲੀ ਲਾਸ਼

ਬਠਿੰਡਾ, 3 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਰੇਲਵੇ ਸਟੇਸ਼ਨ ਦੇ ਨਜ਼ਦੀਕ ਗਾਂਧੀ ਮਾਰਕੀਟ ਕਾਰ ਪਾਰਕਿੰਗ ਵਿਚ ਇੱਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਦੀ ਟੀਮ ਮੈਂਬਰਾਂ ਰਾਜਿੰਦਰ ਕੁਮਾਰ, ਸੰਦੀਪ ਗਿੱਲ, ਜੱਗਾ ਗਾਂਧੀ ਮਾਰਕੀਟ ਵਿਖੇ ਮੌਕੇ ’ਤੇ ਪਹੁੰਚੇ। ਉੱਥੇ ਇਕ ਨੌਜਵਾਨ ਦੀ ਲਾਸ਼ ਪਈ ਸੀ।

ਅਜੀਤ ਡੈਸਕ 04-08-2026
ਬਠਿੰਡਾ, 3 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਰੇਲਵੇ ਸਟੇਸ਼ਨ ਦੇ ਨਜ਼ਦੀਕ ਗਾਂਧੀ ਮਾਰਕੀਟ ਕਾਰ ਪਾਰਕਿੰਗ ਵਿਚ ਇੱਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਤੇ ਸਹਾਰਾ ਜਨ ਸੇਵਾ ਦੀ ਟੀਮ ਮੈਂਬਰਾਂ ਰਾਜਿੰਦਰ ਕੁਮਾਰ, ਸੰਦੀਪ ਗਿੱਲ, ਜੱਗਾ ਗਾਂਧੀ ਮਾਰਕੀਟ ਵਿਖੇ ਮੌਕੇ ’ਤੇ ਪਹੁੰਚੇ। ਉੱਥੇ ਇਕ ਨੌਜਵਾਨ ਦੀ ਲਾਸ਼ ਪਈ ਸੀ। ਨੌਜਵਾਨ ਦੀ ਮੌਤ ਸ਼ੱਕੀ ਹਾਲਾਤਾਂ ਵਿਚ ਹੋਈ ਜਾਪਦੀ ਸੀ। ਸਹਾਰਾ ਟੀਮ ਨੇ ਕੋਤਵਾਲੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ। ਕੋਤਵਾਲੀ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਸਹਾਰਾ ਟੀਮ ਦੇ ਵਰਕਰ ਜੱਗਾ ਨੇ ਮ੍ਰਿਤਕ ਦੀ ਪਹਿਚਾਣ ਸਾਹਿਲ ਸਿੰਘ (18) ਵਾਸੀ ਰਾਮਬਾਗ ਰੋਡ ਸਥਿਤ ਕਾਲਾ ਸਿੱਧੂ ਕਲੋਨੀ ਵਜੋਂ ਦੱਸੀ ਹੈ। ਜਾਣਕਾਰੀ ਮਿਲਣ ’ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ। ਪਰਿਵਾਰਿਕ ਸੂਤਰਾਂ ਅਨੁਸਾਰ ਮ੍ਰਿਤਕ ਲੜਕਾ ਰਾਤ ਨੂੰ ਆਪਣੇ ਇਕ ਦੋਸਤ ਨਾਲ ਗਿਆ ਸੀ। ਨੌਜਵਾਨ ਨਸ਼ੇ ਦਾ ਆਦੀ ਸੀ। ਸਹਾਰਾ ਟੀਮ ਸੰਦੀਪ ਗਿੱਲ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ। ਪੁਲਿਸ ਸੂਤਰਾਂ ਅਨੁਸਾਰ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਨੌਜਵਾਨ ਦੀ ਮੌਤ ਦਾ ਅਸਲ ਕਾਰਨ ਪਤਾ ਲੱਗੇਗਾ।
ਪਿਛਲੀ ਖ਼ਬਰ ਕੇ.ਵੀ.ਕੇ. ਵਿਖੇ ਫ਼ਲਾਂ, ਸਬਜ਼ੀਆਂ ਅਤੇ ਦੁੱਧ ਤੋਂ ਮੁੱਲ ਵਧਾਊ ਉਤਪਾਦ ਤਿਆਰ ਕਰਨ ਸੰਬੰਧੀ ਵਿਸ਼ੇਸ਼ ਸਿਖਲਾਈ ਕੋਰਸ ਸ਼ੁਰੂ ਅਗਲੀ ਖ਼ਬਰ ਪੀਲੀਆ ਦੀ ਲਪੇਟ ’ਚ ਦੇਸੂਜੋਧਾ, ਪਿੰਡ ਵਾਸੀਆਂ ਨੇ ਸੌਂਪੀ 50 ਬਿਮਾਰ ਬੱਚਿਆਂ ਦੀ ਸੂਚੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।