07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਵਿਵੇਕ ਆਸ਼ਰਮ ਜਲਾਲ ਵਿਖੇ ਗੁਰੂ ਪੁੰਨਿਆ ਦਿਹਾੜਾ ਮਨਾਇਆ

ਅਜੀਤ ਡੈਸਕ 30-07-2026

ਭਗਤਾ ਭਾਈਕਾ, 29 ਜੁਲਾਈ (ਸੁਖਪਾਲ ਸਿੰਘ ਸੋਨੀ)-ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਅਤੇ ਮੌਜੂਦਾ ਗੱਦੀ ਨਸ਼ੀਨ ਸੁਆਮੀ ਬ੍ਰਹਮਮੁਨੀਦੇ ਅਸ਼ੀਰਵਾਦ ਨਾਲ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਦੇ ਯਤਨਾਂ ਸਦਕਾ ਵਿਵੇਕ ਆਸ਼ਰਮ ਜਲਾਲ ਵਿਖੇ ਗੁਰੂ ਪੁੰਨਿਆ ਦਾਪਾਵਨ ਦਿਹਾੜਾ ਬੜਾ ਹੀ ਸ਼ਰਧਾ ਪੂਰਵਕ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨੇਂਪਹੁੰਚ ਕੇ ਸੰਤ ਕਰਨੈਲ ਦਾਸ ਦੇ ਸਥਾਨ ਨੂੰ ਨਮਨ ਕੀਤਾ। ਇਸ ਧਾਰਮਿਕ ਸਮਾਗਮ ਦੌਰਾਨ ਬਾਬਾ ਗੰਗਾ ਰਾਮ ਵਲੋਂ ਸਮੁੱਚੀਆਂ ਪਹੁੰਚੀਆਂ ਸੰਗਤਾ ਨੂੰ ਗੁਰੂ ਮਹਿਮਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਗੁਰੂ ਪੁੰਨਿਆ ਦੇ ਦਿਹਾੜੇ ਦੀ ਮਹੱਤਤਾ ਤੇ ਚਾਨਣਾ ਪਾਇਆ। ਬਾਬਾ ਗੰਗਾ ਰਾਮ ਵਲੋਂ ਹਾਜਰੀਨ ਸੰਗਤਾਂ ਮਹਾਂਪੁਰਸ਼ਾ ਦਾ ਧੰਨਵਾਦ ਵੀ ਕੀਤਾ ਗਿਆ। ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਕਰਤਾਰ ਦਾਸ ਚੰਦ ਬਾਜਾ, ਸਾਧੂ ਰਾਮ ਖਾਈ , ਰਵਿੰਦਰ ਦਾਸ ਰਿਸ਼ੀਕੇਸ਼, ਪਰਮਾਨੰਦ ਜਲਾਲ, ਯੋਗੇਸ਼ਵਰ ਤੀਰਥ ਬਠਿੰਡਾ, ਅਮਰਦਾਸ ਮੁਨੀ ਜਲਾਲ, ਇਕਾਂਤਮੁਨੀ ਬੇਗਾ ਲਹਿਰਾ, ਰਿਸ਼ੀ ਰਾਮ ਜੈਤੋ ਆਦਿ ਹਾਜਰ ਸਨ।
ਪਿਛਲੀ ਖ਼ਬਰ ਮਾਨਸਾ ਪੁਲਿਸ ਵਲੋਂ 13 ਚੋਰੀ ਦੇ ਮੋਟਰਸਾਈਕਲ ਬਰਾਮਦ, ਗਰੋਹ ਦੇ 2 ਮੈਂਬਰ ਕਾਬੂ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਬਣੇ ਚੇਅਰਮੈਨ ਅਤੇ ਅਕਾਲੀ ਲੀਡਰਸ਼ਿਪ ਗੁਰੂ ਘਰ ਹੋਈ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।