13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਤਿੰਨ ਕਾਰ ਸਵਾਰ ਨੌਜਵਾਨ 28 ਕਿੱਲੋ ਭੁੱਕੀ ਸਮੇਤ ਕਾਬੂ

ਅਜੀਤ ਡੈਸਕ 25-07-2026
ਸੰਗਤ ਮੰਡੀ, 24 ਜੁਲਾਈ (ਸੁਖਤੇਜ ਧਾਲੀਵਾਲ)- ਥਾਣਾ ਸੰਗਤ ਦੀ ਪੁਲਿਸ ਪਾਰਟੀ ਵਲੋਂ 3 ਕਾਰ ਸਵਾਰ ਨੌਜਵਾਨਾਂ ਨੂੰ 28 ਕਿੱਲੋ ਭੁੱਕੀ ਡੋਡੇ ਪੋਸਤ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਥਾਣੇਦਾਰ ਮਲਕੀਤ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਇਲਾਕੇ ਦੇ ਪਿੰਡਾਂ ਵਿਚ ਸ਼ੱਕੀ ਪੁਰਸ਼ਾਂ ਦੀ ਭਾਲ ਲਈ ਗਸ਼ਤ ਕੀਤੀ ਜਾ ਰਹੀ ਸੀ। ਦੌਰਾਨੇ ਗਸ਼ਤ ਜਦੋਂ ਪੁਲਿਸ ਪਾਰਟੀ ਪਿੰਡ ਪੱਕਾ ਕਲਾਂ ਤੋਂ ਪਿੰਡ ਫੱਲ੍ਹੜ ਲਿੰਕ ਸੜਕ ਦੇ ਕੋਲ ਪੁੱਜੇ ਤਾਂ ਇਕ ਸ਼ੱਕੀ ਹਾਲਾਤਾਂ ਵਿਚ ਖੜ੍ਹੀ ਕਾਲੇ ਰੰਗ ਦੀ ਕਾਰ ਦੀ ਡਿੱਗੀ ਵਿਚ ਰੱਖੇ ਹੋਏ ਬੈਗਾਂ ਦੀ 3 ਨੌਜਵਾਨ ਫਰੋਲਾ-ਫਰਾਲੀ ਕਰਦੇ ਦਿਖਾਈ ਦਿੱਤੇ ਪੁਲਿਸ ਪਾਰਟੀ ਵਲੋਂ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਰ ’ਚ ਪਏ ਬੈਗਾਂ ਦੀ ਤਲਾਸ਼ੀ ਕੀਤੀ ਗਈ ਤਾਂ ਉਨ੍ਹਾਂ ਵਿਚੋਂ 28 ਕਿੱਲੋ ਭੁੱਕੀ ਚੂਰਾ ਪੋਸਤ ਡੋਡੇ ਬਰਾਮਦ ਕੀਤਾ ਗਿਆ। ਕਾਬੂ ਕੀਤੇ ਗਏ ਨੌਜਵਾਨਾਂ ਦੀ ਪਹਿਚਾਣ ਅਮ੍ਰਿਤਪਾਲ ਸਿੰਘ, ਜਗਦੀਪ ਸਿੰਘ ਅਤੇ ਸੰਤ ਰਾਮ ਵਾਸੀ ਪਿੰਡ ਪੱਕਾ ਕਲਾਂ ਦੇ ਤੌਰ ’ਤੇ ਹੋਈ ਹੈ। ਪੁਲਿਸ ਵਲੋਂ ਭੁੱਕੀ ਸਮੇਤ ਕਾਬੂ ਕੀਤੇ ਗਏ ਨੌਜਵਾਨਾਂ ਵਿਰੁੱਧ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਪਿਛਲੀ ਖ਼ਬਰ ਸਫਾਈ ਸੇਵਕਾਂ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਭਤੀਜਿਆਂ ਨੇ ਆਪਣੀ ਭੂਆ ਦੇ ਨਾਂਅ ’ਤੇ ਜ਼ਮੀਨ ਦਵਾਉਣ ’ਤੇ ਕਰੋੜਾਂ ਰੁਪਏ ਦੀ ਮਾਰੀ ਠੱਗੀ ਵਿਚ ਦੋ ਔਰਤਾਂ ਸਮੇਤ ਚਾਰ ਲੋਕਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।