07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬਿਜਲੀ ਟਰਾਂਸਫਾਰਮਰ ਨਾਲ ਟਕਰਾਈ ਕਾਰ, ਨੌਜਵਾਨ ਜ਼ਖ਼ਮੀ

ਅਜੀਤ ਡੈਸਕ 23-07-2026
ਡੱਬਵਾਲੀ, 22 ਜੁਲਾਈ ਇਕਬਾਲ ਸਿੰਘ ਸ਼ਾਂਤ)- ਰਾਮਨਗਰ ਕਾਲੋਨੀ ਵਿਚ ਬੂਸਟਿੰਗ ਸਟੇਸ਼ਨ ਨੇੜੇ ਅੱਜ ਸ਼ਾਮ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰਾਂਸਫਾਰਮਰ ਜ਼ਮੀਨ ’ਤੇ ਡਿੱਗ ਪਿਆ। ਹਾਦਸੇ ਵਿੱਚ ਕਾਰ ਸਵਾਰ ਇੱਕ ਨੌਜਵਾਨ ਦੇ ਸਿਰ ’ਚ ਗੰਭੀਰ ਸੱਟ ਲੱਗੀ ਅਤੇ ਉਹ ਲਹੂ-ਲੁਹਾਨ ਹੋ ਗਿਆ। ਉਸ ਦੇ ਸਾਥੀ ਉਸਨੂੰ ਤੁਰੰਤ ਇਲਾਜ ਲਈ ਹਸਪਤਾਲ ਲੈ ਗਏ। ਘਟਨਾ ਕਾਰਨ ਕਾਲੋਨੀ ਰੋਡ ਫੀਡਰ ਦੀ ਬਿਜਲੀ ਸਪਲਾਈ ਬੰਦ ਹੋ ਗਈ। ਜਾਣਕਾਰੀ ਅਨੁਸਾਰ ਜ਼ਖ਼ਮੀ ਨੌਜਵਾਨ ਪਿੰਡ ਜੋਗੇਵਾਲਾ ਦਾ ਰਹਿਣ ਵਾਲਾ ਹੈ, ਉਸ ਦਾ ਸਾਥੀ ਪੰਨੀਵਾਲਾ ਰੁਲਦੂ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਹਾਦਸੇ ਵਿੱਚ ਬੂਸਟਿੰਗ ਸਟੇਸ਼ਨ ਦੀ ਕੰਧ ਦਾ ਵੀ ਕਾਫ਼ੀ ਹਿੱਸਾ ਡਿੱਗ ਗਿਆ। ਸਥਾਨਕ ਵਸਨੀਕ ਵਿਜੈ ਕੁੱਕੜ ਨੇ ਦੱਸਿਆ ਕਿ ਕਾਰ ਸਵਾਰ ਨੌਜਵਾਨ ਕਿਸੇ ਪਿੰਡ ਤੋਂ ਟਿਊਸ਼ਨ ਜਾਂ ਪੜ੍ਹਾਈ ਲਈ ਆਏ ਹੋਏ ਸਨ। ਅਚਨਚੇਤ ਕਾਰ ਦੇ ਬ੍ਰੇਕ ਨਾ ਲੱਗੇ ਜਾਂ ਚਾਲਕ ਦਾ ਸੰਤੁਲਨ ਵਿਗੜ ਗਿਆ, ਜਿਸ ਕਰਕੇ ਕਾਰ ਸਿੱਧੀ ਟਰਾਂਸਫਾਰਮਰ ਨਾਲ ਜਾ ਟਕਰਾਈ। ਬਿਜਲੀ ਨਿਗਮ ਦੇ ਜੇਈ ਬਲਵੀਰ ਸਿੰਘ ਨੇ ਦੱਸਿਆ ਕਿ ਟੱਕਰ ਨਾਲ ਟਰਾਂਸਫਾਰਮਰ ਅਤੇ ਉਸ ਨਾਲ ਜੁੜਿਆ ਢਾਂਚਾ ਨੁਕਸਾਨਿਆ ਗਿਆ ਹੈ। ਕਾਲੋਨੀ ਰੋਡ ਫੀਡਰ ਨਾਲ ਜੁੜੇ ਪੂਰੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋ ਗਈ। ਸੂਚਨਾ ਮਿਲਣ ’ਤੇ 112 ਪੁਲਿਸ ਟੀਮ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਮਾਮਲੇ ਦੀ ਪੜਤਾਲ ਵਿੱਢ ਦਿੱਤੀ ਹੈ।
ਪਿਛਲੀ ਖ਼ਬਰ ਪੀ.ਐਸ.ਪੀ.ਸੀ.ਐਲ. ਮੁਲਾਜ਼ਮਾਂ ਦੀ ਸਮੂਹਿਕ ਛੁੱਟੀ ਕੱਲ੍ਹ ਤੱਕ ਵਧੀ, ਰੋਸ ਪ੍ਰਦਰਸ਼ਨ ਜਾਰੀ ਅਗਲੀ ਖ਼ਬਰ ਬੇਸਹਾਰਾ ਪਸ਼ੂ ਲੜਾਈ ਦੌਰਾਨ ਗੈਸ ੲੰਜੇਸੀ ਵਿਚ ਹੋਇਆ ਦਾਖ਼ਲ, ਪ੍ਰਬੰਧਕਾਂ ਨੂੰ ਪਈਆਂ ਭਾਜੜਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।