07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਦਿੱਲੀ ਕੂਚ: ਕਾਂਗਰਸ ਆਗੂ ਜੱਗਾ ਬਰਾੜ ਨਜ਼ਰਬੰਦ, ਪਰਮਵੀਰ ਜੈਨ ਤੇ ਕੌਂਸਲਰ ਸਣੇ 6 ਹਿਰਾਸਤ ’ਚ

ਅਜੀਤ ਡੈਸਕ 23-07-2026
ਡੱਬਵਾਲੀ, 22 ਜੁਲਾਈ (ਇਕਬਾਲ ਸਿੰਘ ਸ਼ਾਂਤ)- ਪ੍ਰਧਾਨ ਮੰਤਰੀ ਨਿਵਾਸ ਅੱਗੇ ਪ੍ਰਦਰਸ਼ਨ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਖਿਲਾਫ਼ ਕਾਂਗਰਸੀਆਂ ਦੇ ਦਿੱਲੀ ਕੂਚ ਨੂੰ ਰੋਕਣ ਲਈ ਡੱਬਵਾਲੀ ਵਿੱਚ ਪੁਲਿਸ ਪੂਰੀ ਤਰ੍ਹਾਂ ਸਰਗਰਮ ਰਹੀ। ਬੀਤੀ ਰਾਤ ਕਰੀਬ 12 ਵਜੇ ਡੱਬਵਾਲੀ ਪੁਲਿਸ ਨੇ ਕਾਂਗਰਸ ਦੇ ਸੀਨੀਅਰ ਆਗੂ ਜੱਗਾ ਸਿੰਘ ਬਰਾੜ ਦੇ ਘਰ ਛਾਪਾ ਮਾਰ ਕੇ ਉਨ੍ਹਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਇਸੇ ਦੌਰਾਨ ਉਨ੍ਹਾਂ ਦੇ ਭਤੀਜੇ ਅਤੇ ਵਾਰਡ-7 ਦੇ ਕੌਂਸਲਰ ਸਮਨਦੀਪ ਬਰਾੜ ਸਮੇਤ ਪੰਜ ਨੌਜਵਾਨ ਕਾਂਗਰਸੀ ਵਰਕਰਾਂ ਨੂੰ ਅਹਿਤਿਆਤ ਵਜੋਂ ਹਿਰਾਸਤ ਵਿੱਚ ਲੈ ਕੇ ਸਿਟੀ ਥਾਣੇ ਭੇਜਿਆ ਗਿਆ। ਉੱਥੇ ਹੀ ਹਰਿਆਣਾ ਯੂਥ ਕਾਂਗਰਸ ਦੇ ਸੀਨੀਅਰ ਆਗੂ ਪਰਮਵੀਰ ਜੈਨ ਨੂੰ ਵੀ ਅੱਜ ਦੁਪਹਿਰ ਦਿੱਲੀ ਰਵਾਨਾ ਹੁੰਦੇ ਸਮੇਂ ਹਿਰਾਸਤ ਵਿੱਚ ਲੈ ਕੇ ਗੋਲ ਚੌਕੀ ਵਿੱਚ ਕਰੀਬ ਪੰਜ ਘੰਟੇ ਬਿਠਾਇਆ ਗਿਆ। ਜਾਣਕਾਰੀ ਅਨੁਸਾਰ ਨੌਜਵਾਨ ਕਾਂਗਰਸੀ ਵਰਕਰ ਰਾਤ ਕਰੀਬ 11 ਵਜੇ ਜੱਗਾ ਸਿੰਘ ਬਰਾੜ ਦੇ ਘਰ ਇਕੱਠੇ ਹੋਏ ਸਨ ਅਤੇ ਦੋ-ਤਿੰਨ ਗੱਡੀਆਂ ਰਾਹੀਂ ਦਿੱਲੀ ਜਾਣ ਦੀ ਤਿਆਰੀ ਸੀ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਮੁੱਖ ਗੇਟ ’ਤੇ ਪਹਿਰਾ ਲਾ ਦਿੱਤਾ। ਮੌਕੇ ਤੋਂ ਸਾਬਕਾ ਹਲਕਾ ਪ੍ਰਧਾਨ ਸ਼ਗਨਦੀਪ ਸਿੰਘ, ਪਾਰਸ਼ਦ ਸਮਨਦੀਪ ਬਰਾੜ, ਕਿੱਲਿਆਂਵਾਲੀ ਦੇ ਵਿੱਕੀ ਭਾਊ, ਭੁਪਿੰਦਰ ਸਿੰਘ ‘ਬੰਟੀ’ ਅਤੇ ਵਿੱਕੀ ਭਾਊ ਨੂੰ ਹਿਰਾਸਤ ਵਿੱਚ ਲਿਆ ਗਿਆ। ਜੱਗਾ ਸਿੰਘ ਬਰਾੜ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਦਿੱਲੀ ਜਾਣ ਤੋਂ ਪਹਿਲਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣਾ ਅਤੇ ਉਨ੍ਹਾਂ ਨੂੰ ਨਜ਼ਰਬੰਦ ਕਰਨਾ ਲੋਕਤੰਤਰ ਦਾ ਗਲਾ ਘੁੱਟਣ ਦੇ ਬਰਾਬਰ ਹੈ। ਸਿਟੀ ਥਾਣਾ ਦੇ ਮੁਖੀ ਅਵਤਾਰ ਸਿੰਘ ਨੇ ਕਿਹਾ ਕਿ ਅਮਨ-ਕਾਨੂੰਨ ਬਣਾਈ ਰੱਖਣ ਲਈ ਸਾਰਿਆਂ ਨੂੰ ਅਹਿਤਿਆਤ ਵਜੋਂ ਹਿਰਾਸਤ ਵਿੱਚ ਲਿਆ ਗਿਆ ਸੀ। ਬਾਅਦ ਵਿੱਚ ਸਾਰਿਆਂ ਨੂੰ ਰਿਹਾ ਕਰ ਦਿੱਤਾ ਗਿਆ।
ਪਿਛਲੀ ਖ਼ਬਰ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਵਰ੍ਹੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਅਗਲੀ ਖ਼ਬਰ ਜੀਂਦੜਾ ਸਕੂਲ ਦੇ ਵਿਦਿਆਰਥੀਆਂ ਨੇ ਧਾਰਮਿਕ ਖੇਤਰ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।