29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸਹਾਰਾ ਸੰਸਥਾ ਵਲੋਂ ਚਾਰ ਦਿਨਾਂ ’ਚ ਛੇਵੇਂ ਬੇਸਹਾਰਾ ਵਿਅਕਤੀ ਦਾ ਸੰਸਕਾਰ

ਅਜੀਤ ਡੈਸਕ 10-07-2026

ਬਠਿੰਡਾ, 9 ਜੁਲਾਈ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਏਮਜ਼ ਹਸਪਤਾਲ ਵਿਚ ਇਕ ਵਿਅਕਤੀ ਦੇ ਪੋਸਟਮਾਰਟਮ ਤੋਂ ਬਾਅਦ ਸਹਾਰਾ ਜਨ ਸੇਵਾ ਸੰਸਥਾ ਨੂੰ ਸੰਸਕਾਰ ਕਰਨ ਲਈ ਲਾਸ਼ ਨੂੰ ਸੌਂਪਿਆਂ ਗਿਆ। ਸਹਾਰਾ ਟੀਮ ਸੰਦੀਪ ਗਿੱਲ, ਵਿੱਕੀ ਕੁਮਾਰ ਲਾਸ਼ ਨੂੰ ਸਥਾਨਕ ਸ਼ਮਸ਼ਾਨਘਾਟ ਦਾਣਾ ਮੰਡੀ ਲੈ ਗਈ ਜਿੱਥੇ ਸਹਾਰਾ ਜਨ ਸੇਵਾ ਟੀਮ ਸੰਦੀਪ ਗਿੱਲ, ਵਿੱਕੀ ਕੁਮਾਰ, ਹਰਬੰਸ ਸਿੰਘ, ਸੰਦੀਪ ਗੋਇਲ, ਟੇਕ ਚੰਦ ਨੇ ਅਣਪਛਾਤੀ ਸੜੀ ਹੋਈ ਲਾਸ਼ ਦਾ ਪੂਰੇ ਧਾਰਮਿਕ ਰੀਤਾਂ ਨਾਲ ਅੰਤਿਮ ਸੰਸਕਾਰ ਕੀਤਾ। ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਜੋੜਕੀਆਂ ਥਾਣੇ ਅਧੀਨ ਪੈਂਦੇ ਪਿੰਡ ਨੰਗਲਾ ਦੇ ਰਜਵਾਹੇ ਵਿਚ ਇਕ ਲਾਸ਼ ਤੈਰ ਰਹੀ ਹੋਣ ਦੀ ਸੂਚਨਾ ਮਿਲਣ ‘ਤੇ ਜੋੜਕੀਆ ਥਾਣੇ ਦੀ ਪੁਲਿਸ ਨੇ ਘਟਨਾ ਸਥਾਨ ਪਿੰਡ ਨੰਗਲਾ ਤੋਂ ਗਲੀ ਸੜੀ ਹੋਈ ਲਾਸ਼ ਨੂੰ ਬਠਿੰਡਾ ਏਮਜ਼ ਹਸਪਤਾਲ ਲਿਜਾਇਆ ਗਿਆ ਜਿੱਥੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਅਤੇ ਸਸਕਾਰ ਲਈ ਸਹਾਰਾ ਨੂੰ ਸੌਂਪ ਦਿੱਤਾ ਸੀ। ਵਿਜੇ ਗੋਇਲ ਨੇ ਦੱਸਿਆ ਕਿ ਸਹਾਰਾ ਜਨ ਸੇਵਾ ਵਲੋਂ ਚਾਰ ਦਿਨਾਂ ਵਿਚ ਕੀਤਾ ਗਿਆ ਇਹ ਛੇਵਾਂ ਬੇਸਹਾਰਾ ਵਿਅਕਤੀ ਦਾ ਸਸਕਾਰ ਹੈ।

ਪਿਛਲੀ ਖ਼ਬਰ ਇਲੈਕਟਰੋਲ ਰਜਿਸਟਰੇਸ਼ਨ ਅਫ਼ਸਰ ਬੁਢਲਾਡਾ ਵਲੋਂ ਸੁਪਰਵਾਈਜ਼ਰਾਂ ਨੂੰ ਹਦਾਇਤਾਂ ਜਾਰੀ ਅਗਲੀ ਖ਼ਬਰ ਐੱਸ.ਆਈ.ਆਰ. ’ਚ ਸ਼ਾਨਦਾਰ ਕਾਰਗੁਜ਼ਾਰੀ ਲਈ 2 ਬੀ. ਐੱਲ. ਓ. ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।