29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਰਾਮਾਂ ਪਿੰਡ ਵਿਚ ਮੋਬਾਈਲ ਮੈਡੀਕਲ ਯੂਨਿਟ ਕੈਂਪ ਲਗਾਇਆ , 48 ਮਰੀਜ਼ਾਂ ਦੀ ਜਾਂਚ

ਅਜੀਤ ਡੈਸਕ 10-07-2026

ਰਾਮਾਂ ਮੰਡੀ, 9 ਜੁਲਾਈ (ਤਰਸੇਮ ਸਿੰਗਲਾ)- ਪੇਂਡੂ ਖੇਤਰਾਂ ਵਿਚ ਗੁਣਵੱਤਾ ਭਰੀ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਐਚ.ਐਮ.ਈ.ਐਲ ਅਤੇ ਏਮਜ਼ ਬਠਿੰਡਾ ਦੀ ਸਾਂਝੀ ਪਹਿਲ ਤਹਿਤ ਅੱਜ ਰਾਮਾਂ ਪਿੰਡ ਵਿਚ ਮੋਬਾਈਲ ਮੈਡੀਕਲ ਯੂਨਿਟ (ਐਮ.ਐਮ.ਯੂ.) ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁਲ 48 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ। ਡਾਕਟਰਾਂ ਵਲੋਂ ਮਰੀਜ਼ਾਂ ਦੀ ਸਿਹਤ ਸੰਬੰਧੀ ਸਮੱਸਿਆਵਾਂ ਦਾ ਮੁਆਇਨਾ ਕਰਕੇ ਲੋੜੀਂਦੀ ਸਲਾਹ ਦਿੱਤੀ ਗਈ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਐਚ.ਐਮ.ਈ.ਐਲ. ਅਤੇ ਏਮਜ਼ ਬਠਿੰਡਾ ਦੀ ਇਹ ਸਾਂਝੀ ਪਹਿਲ ਪੇਂਡੂ ਭਾਈਚਾਰੇ ਨੂੰ ਉਨ੍ਹਾਂ ਦੇ ਆਪਣੇ ਪਿੰਡ ਵਿਚ ਹੀ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਪਹਿਲ ਦਾ ਉਦੇਸ਼ ਸਮੇਂ ਸਿਰ ਸਿਹਤ ਜਾਂਚ, ਇਲਾਜ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾ ਕੇ ਪੇਂਡੂ ਲੋਕਾਂ ਦੀ ਜੀਵਨ ਗੁਣਵੱਤਾ ਵਿਚ ਸੁਧਾਰ ਲਿਆਉਣਾ ਹੈ। ਕੈਂਪ ਦੇ ਆਯੋਜਨ ਲਈ ਕੌਰ ਸਿੰਘ ਸਿੱਧੂ ਸਾਬਕਾ ਪ੍ਰਧਾਨ, ਲਵੇਲ ਸਿੰਘ ਸਿੱਧੂ ਪ੍ਰਧਾਨ ਨਗਰ ਸੁਧਾਰ ਕਮੇਟੀ, ਗੁਰਚੇਤ ਸਿੰਘ ਸਿੱਧੂ ਕਲੱਬ ਪ੍ਰਧਾਨ, ਸਰੂਪ ਸਿੰਘ ਸਿੱਧੂ ਸੂਬਾ ਜਨਰਲ ਸਕੱਤਰ ਬੀਕੇਯੂ ਲੱਖੋਵਾਲ ਟਿਕੈਤ, ਬਲਜਿੰਦਰ ਸਿੰਘ ਨੰਬਰਦਾਰ ਕੌਂਸਲਰ, ਰਮੇਸ਼ ਕੰਬੋਜ ਕੌਂਸਲਰ ਆਦਿ ਨੇ ਡਾਕਟਰ ਦੀ ਟੀਮ ਅਤੇ ਐਚ.ਐਮ.ਈ.ਐਲ. ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।

ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਅਰਬਨ ਹੈਲਥ ਕੇਅਰ ਸੈਂਟਰ, ਜਨਤਾ ਨਗਰ ਵਿਖੇ ਹਫ਼ਤਾਵਾਰੀ ਟੀਕਾਕਰਨ ਅਤੇ ਮਮਤਾ ਦਿਵਸ ਮਨਾਇਆ ਅਗਲੀ ਖ਼ਬਰ ਡੀ.ਏ.ਵੀ ਕਾਲਜ ਵਿਖੇ ਵਿਦਿਆਰਥੀਆਂ ਲਈ ਮਧੂ ਮੱਖੀ ਪਾਲਣ ਸਿਖਲਾਈ ਪ੍ਰੋਗਰਾਮ ਅਤੇ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।