01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

17 ਸਾਲਾ ਧੀ ਬਣੀ ਹਜ਼ਾਰਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਟੇਟ ਐਵਾਰਡੀ ਅਪੇਕਸ਼ਾ ਨੇ ਵੈਦਿਕ ਮੈਥ ਰਾਹੀਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ‘ਚ ਜਗਾਇਆ ਗਣਿਤ ਪ੍ਰਤੀ ਵਿਸ਼ਵਾਸ

ਅਜੀਤ ਡੈਸਕ 09-07-2026
ਤਲਵੰਡੀ ਸਾਬੋ, 8 ਜੁਲਾਈ (ਰਣਜੀਤ ਸਿੰਘ ਰਾਜੂ)- ਸਿਰਫ਼ 17 ਸਾਲ ਦੀ ਉਮਰ ਵਿਚ ਸਟੇਟ ਐਵਾਰਡੀ ਅਤੇ ਵੈਦਿਕ ਮੈਥ ਟ੍ਰੇਨਰ ਵਜੋਂ ਵਿਸ਼ੇਸ਼ ਪਛਾਣ ਬਣਾਉਣ ਵਾਲੀ ਅਪੇਕਸ਼ਾ ਅੱਜ ਹਜ਼ਾਰਾਂ ਵਿਦਿਆਰਥੀਆਂ ਲਈ ਪ੍ਰੇਰਨਾ ਬਣ ਚੱਕੀ ਹੈ। ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਚਮਕੌਰ ਸਿੰਘ ਦੇ ਯਤਨਾਂ ਸਦਕਾ ਸਰਕਾਰੀ ਸੀਨੀਅਰ ਸਕੂਲ ਤਲਵੰਡੀ ਸਾਬੋ ਵਿਖੇ ਕਰਵਾਈ ਗਈ ਵੈਦਿਕ ਮੈਥ ਵਰਕਸ਼ਾਪ ਦੌਰਾਨ ਅਪੇਕਸ਼ਾ ਨੇ ਵਿਦਿਆਰਥੀਆਂ ਨੂੰ ਗਣਿਤ ਨੂੰ ਆਸਾਨ ਬਣਾਉਣ ਦੀਆਂ ਤਕਨੀਕਾਂ ਸਿਖਾਈਆਂ। ਵਰਕਸ਼ਾਪ ਵਿਚ ਉਸ ਨੇ ਵੈਦਿਕ ਮੈਥ ਦੇ ਸੂਤਰਾਂ ਨਾਲ ਗੁਣਾ, ਭਾਗ, ਵਰਗਮੂਲ ਅਤੇ ਘਣਮੂਲ ਵਰਗੇ ਔਖੇ ਸਵਾਲ ਕੁਝ ਹੀ ਸਕਿੰਟਾਂ ਵਿਚ ਹੱਲ ਕਰਕੇ ਦਿਖਾਏ। ਉਨ੍ਹਾਂ ਕਿਹਾ ਕਿ ਇਕ ਸਰਵੇ ਅਨੁਸਾਰ ਲਗਭਗ 80 ਫ਼ੀਸਦੀ ਵਿਦਿਆਰਥੀ ਗਣਿਤ ਤੋਂ ਡਰਦੇ ਹਨ, ਜਦਕਿ ਸਹੀ ਤਕਨੀਕ ਨਾਲ ਇਹ ਸਭ ਤੋਂ ਆਸਾਨ ਵਿਸ਼ਾ ਬਣ ਸਕਦਾ ਹੈ। ਉਨ੍ਹਾਂ ਮੁਤਾਬਿਕ ਵੈਦਿਕ ਮੈਥ ਇਕਾਗਰਤਾ, ਆਤਮ-ਵਿਸ਼ਵਾਸ ਅਤੇ ਤਰਕਸ਼ੀਲ ਸੋਚ ਨੂੰ ਵੀ ਮਜ਼ਬੂਤ ਬਣਾਉਂਦੀ ਹੈ ਅਤੇ ਜੇ.ਈ.ਈ, ਬੈਂਕਿੰਗ, ਐੱਸ.ਐੱਸ.ਸੀ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਵੀ ਲਾਭਦਾਇਕ ਹੈ।ਜਦੋਂ ਅਪੇਕਸ਼ਾ ਨੇ ਬਿਨਾਂ ਕੈਲਕੂਲੇਟਰ ਦੇ ਔਖੇ ਹਿਸਾਬ ਪਲਾਂ ਵਿੱਚ ਪੂਰੇ ਕੀਤੇ ਤਾਂ ਵਿਦਿਆਰਥੀ ਹੈਰਾਨ ਰਹਿ ਗਏ। ਸਕੂਲ ਮੁਖੀ ਅਮਨਦੀਪ ਕੌਰ ਨੇ ਕਿਹਾ ਕਿ ਅਪੇਕਸ਼ਾ ਦੀਆਂ ਉਪਲਬਧੀਆਂ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਹਨ ਅਤੇ ਅਜਿਹੀਆਂ ਵਰਕਸ਼ਾਪਾਂ ਗਣਿਤ ਪ੍ਰਤੀ ਸਕਾਰਾਤਮਿਕ ਸੋਚ ਵਿਕਸਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਅੰਤ ਵਿਚ ਸਕੂਲ ਪ੍ਰਬੰਧਨ ਵਲੋਂ ਅਪੇਕਸ਼ਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਤਲਵੰਡੀ ਸਾਬੋ ਸਕੂਲ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀਵਨ ਸਿੰਘ ਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਵਿਖੇ ਵੀ ਅਪੇਕਸ਼ਾ ਨੇ ਵਿਦਿਆਰਥੀਆਂ ਨੂੰ ਵੈਦਿਕ ਮੈਥ ਦੀ ਜਾਣਕਾਰੀ ਦਿੱਤੀ।
ਪਿਛਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਵਲੋਂ ਕੱਲ੍ਹ ਵਿਧਾਇਕ ਬਟਾਲਾ ਦੀ ਰਿਹਾਇਸ਼ ਸਾਹਮਣੇ ਧਰਨੇ ਦਾ ਐਲਾਨ ਅਗਲੀ ਖ਼ਬਰ ਅੱਗ ਨਾਲ ਨੁਕਸਾਨੇ ਘਰ ਦੇ ਪਰਿਵਾਰਿਕ ਮੈਂਬਰਾਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।