09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਜਸਵੀਰ ਸਿੰਘ ਜੌੜਾ ਨੂੰ ਹਲਕਾ ਮੌੜ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਬਣਾਉਣ ਤੇ ਬਾਲਿਆਂਵਾਲੀ ਇਕਾਈ ਵਲੋਂ ਸਨਮਾਨ

ਅਜੀਤ ਡੈਸਕ 05-07-2026
ਬਾਲਿਆਂਵਾਲੀ, 4 ਜੁਲਾਈ (ਕੁਲਦੀਪ ਮਤਵਾਲਾ)- ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਸੀਨੀਅਰ ਅਕਾਲੀ ਆਗੂ ਜਸਵੀਰ ਸਿੰਘ ਜੌੜਾ ਨੂੰ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਸਿਫ਼ਾਰਸ਼ ਤੇ ਹਾਈ ਕਮਾਂਡ ਵਲੋਂ ਹਲਕਾ ਮੌੜ ਤੋਂ ਦੂਜੀ ਵਾਰ ਬੀ.ਸੀ ਵਿੰਗ ਦਾ ਪ੍ਰਧਾਨ ਨਿਯੁਕਤ ਕਰਨ ਤੇ ਇਕਾਈ ਬਾਲਿਆਂਵਾਲੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਕਲ ਬਾਲਿਆਂਵਾਲੀ ਦੇ ਯੂਥ ਪ੍ਰਧਾਨ ਅਮਨਦੀਪ ਸਿੰਘ, ਚੇਅਰਮੈਨ ਸੁਖਜਿੰਦਰ ਪੱਪਾ,ਜਗਜੀਤ ਸਿੱਧੂ ਕੋਆਰਡੀਨੇਟਰ ਬਾਲਿਆਂਵਾਲੀ, ਸਮਾਜ ਸੇਵੀ ਨੰਬਰਦਾਰ ਰਣਜੀਤ ਸਿੰਘ, ਪ੍ਰਧਾਨ ਫੌਜਾ ਸਿੰਘ, ਸਾਬਕਾ ਸਰਪੰਚ ਬੇਅੰਤ ਸਿੰਘ ਭੱਟੀ, ਕੇਵਲ ਸਿੰਘ ਰੰਧਾਵਾ, ਦਮਨ ਸਿੰਘ, ਫ਼ੌਜੀ ਬੁੜੇ ਕਾ, ਅਮਰਾ ਸਿੰਘ ਨੰਬਰਦਾਰ, ਲੀਲ੍ਹਾ ਸਿੰਘ ਭੁੱਲਰ, ਗੱਗਾ ਸਿੰਘ ਸਿਵੀਆਂ, ਕ੍ਰਿਸ਼ਨ ਬਾਵਾ ਮੈਂਬਰ, ਗੁਰਜੰਟ ਸਿੰਘ ਮੈਂਬਰ, ਪੱਪੂ ਮਾਨਸ਼ਾਹੀਆ, ਧਰਮਿੰਦਰ ਸਿੰਘ, ਤੋਂ ਇਲਾਵਾ ਜਿਉਣੀ ਦੇਵੀ, ਨੀਟੂ ਰਾਣੀ ਆਦਿ ਮਹਿਲਾ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ, ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ (ਹਲਕਾ ਇੰਚਾਰਜ ਮੌੜ), ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਅਤੇ ਜਗਸੀਰ ਸਿੰਘ ਕਲਿਆਣ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਅਤੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਸੰਦੀਪ ਸਿੰਘ ਬਾਠ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਿਯੁਕਤੀ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਇਸ ਮੌਕੇ ਅਕਾਲੀ ਆਗੂਆਂ ਨੇ ਸਿਰੋਪਾ ਪਾ ਕੇ ਜਸਵੀਰ ਜੌੜਾ ਦਾ ਸਨਮਾਨ ਕਰਦਿਆਂ ਲੱਡੂਆਂ ਨਾਲ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਜਸਵੀਰ ਸਿੰਘ ਜੌੜਾ ਨੇ ਕਿਹਾ ਕਿ ਅਸੀਂ ਹਲਕਾ ਮੌੜ ਦੇ ਪਿੰਡਾਂ ‘ਚ ਬੀ.ਸੀ ਵਿੰਗ ਦੀਆਂ ਇਕਾਈਆਂ ਬਣਾਉਣ ਲਈ ਮੀਟਿੰਗਾਂ ਕਰ ਰਹੇ ਹਾਂ।
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਇਕ ਜ਼ਖ਼ਮੀ ਸੀਵਰੇਜ ਦੀ ਖਾਈ ਬਣੀ ਹਾਦਸੇ ਦਾ ਕਾਰਨ ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਬੋਰਡ ਆਫ਼ ਜੈਨੇਟਿਕ ਕਾਊਂਸਲਿੰਗ ਇੰਡੀਆ ਦੇ 11ਵੇਂ ਅੰਤਰਰਾਸ਼ਟਰੀ ਸਾਲਾਨਾ ਸੰਮੇਲਨ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।