29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਨਾਬਾਲਗ ਲੜਕੇ ਦੀ ਲਾਸ਼ ਨਹਿਰ ’ਚੋਂ ਬਰਾਮਦ

ਅਜੀਤ ਡੈਸਕ 29-06-2026

ਬਠਿੰਡਾ, 28 ਜੂਨ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਨੇੜੇ ਸਥਿਤ ਉੜੀਆ ਬਸਤੀ ਦਾ ਇਕ ਨਾਬਾਲਗ ਬੱਚਾ ਰਾਤ ਦੇ ਸਮੇਂ ਨਹਿਰ ’ਤੇ ਗਿਆ ਤਾਂ ਉਹ ਅਚਾਨਕ ਨਹਿਰ ਵਿਚ ਡੁੱਬ ਗਿਆ । ਸੂਚਨਾ ਮਿਲਣ ’ਤੇ ਥਰਮਲ ਪੁਲਿਸ ਸਟੇਸ਼ਨ ਦੀ ਪੁਲਿਸ ਟੀਮ ਅਤੇ ਐਨ.ਡੀ.ਆਰ.ਐਫ. ਦੀਆਂ ਟੀਮ ਰਾਤ ਦੇਰ ਤੱਕ ਉਸ ਨੂੰ ਲੱਭਦੀਆਂ ਰਹੀਆਂ ਸਨ, ਪਰ ਲੜਕੇ ਦੀ ਲਾਸ਼ ਨਹੀਂ ਮਿਲੀ । ਦੂਜੇ ਦਿਨ ਸ਼ਾਮ ਦੇ ਸਮੇਂ ਪਿੰਡ ਬੀੜ ਤਲਾਬ ਕੋਲ ਨਹਿਰ ਵਿਚ ਲੜਕੇ ਦੀ ਲਾਸ਼ ਬਾਰੇ ਜਾਣਕਾਰੀ ਮਿਲਣ ਤੋਂ ਸਥਾਨਕ ਬੀੜ ਤਲਾਬ ਦੇ ਪਿੰਡ ਵਾਸੀਆਂ ਦੀ ਮਦਦ ਨਾਲ ਸਹਾਰਾ ਜਨ ਸੇਵਾ ਟੀਮ ਮੈਂਬਰ ਸੰਦੀਪ ਗਿੱਲ ਨੇ ਨਾਬਾਲਿਗ ਲੜਕੇ ਦੀ ਲਾਸ਼ ਨਹਿਰ ਵਿਚੋਂ ਕੱਢੀ। ਥਰਮਲ ਪੁਲਿਸ ਸਟੇਸ਼ਨ ਨੂੰ ਸੂਚਿਤ ਕਰਨ ਤੋਂ ਬਾਅਦ ਲੜਕੇ ਦੀ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ ਗਿਆ।

ਪਿਛਲੀ ਖ਼ਬਰ ਸੀ.ਪੀ.ਆਈ. ਵਲੋਂ ਪੰਜਾਬ ਦੇ ਮੁੱਦਿਆਂ ’ਤੇ 10 ਜੁਲਾਈ ਨੂੰ ਬਠਿੰਡਾ ’ਚ ਹੋਵੇਗੀ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਅਗਲੀ ਖ਼ਬਰ ਮਿਸ਼ਨ ਪ੍ਰਗਤੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਿਨਾਂ ਫ਼ੀਸ ਅਗਲਾ ਬੈਚ ਪਹਿਲੀ ਜੁਲਾਈ ਤੋਂ - ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।