28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਗੁਰਮਤਿ ਸਿਖਲਾਈ ਕੈਂਪ ਗਰੀਨ ਸਿਟੀ ਵਿਖੇ ਲਗਾਇਆ

ਅਜੀਤ ਡੈਸਕ 29-06-2026

ਬਠਿੰਡਾ, 28 ਜੂਨ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਗਰੀਨ ਸਿਟੀ ਫੇਸ-3, ਦੇ ਗੁਰਦੁਆਰਾ ਸਾਹਿਬ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਵਲੋਂ ਗੁਰਮਤਿ ਸਿਖਲਾਈ ਕੈਂਪ 19 ਜੂਨ ਤੋਂ 27 ਜੂਨ 2026 ਤੱਕ ਲਗਾਇਆ ਗਿਆ । ਇਸ ਕੈਂਪ ’ਚ 50 ਬੱਚੇ ਅਤੇ ਉਨ੍ਹਾਂ ਦੀ ਮਾਤਾ ਪਿਤਾ ਨੇ ਭਾਗ ਲਿਆ । ਇਸ ਕੈਂਪ ਵਿਚ ਜਿਹੜੇ ਬੱਚਿਆਂ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ ਅਤੇ ਵੱਧ ਬਾਣੀ ਕੰਠ ਕੀਤੀ । ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਨੂੰ ਸਰਟੀਫਿਕੇਟ, ਮੈਡਲ ਅਤੇ ਸ਼ੀਲਡ ਤੋ ਇਲਾਵਾ ਸਕੂਲੀ ਬੈਗ ਨਾਲ ਸਨਮਾਨਿਤ ਕੀਤਾ ਗਿਆ । ਕੈਂਪ ਦੀ ਸਮਾਪਤੀ ਮੌਕੇ ਬੱਚਿਆਂ ਵਲੋਂ ਆਨੰਦ ਸਾਹਿਬ ਦਾ ਪਾਠ, ਅਰਦਾਸ ਅਤੇ ਹੁਕਮਨਾਮਾ ਲਿਆ ਗਿਆ । ਇਸ ਮੌਕੇ ਮੁੱਖ ਗ੍ਰੰਥੀ ਭਾਈ ਅੰਮ੍ਰਿਤ ਸਿੰਘ ਪਾਤੜਾਂ, ਪ੍ਰਧਾਨ ਦੁੱਗਲ, ਮਾਸਟਰ ਹਰਪ੍ਰੀਤ ਸਿੰਘ, ਮਾਸਟਰ ਜਰਨੈਲ ਸਿੰਘ, ਮਾਸਟਰ ਹਰਜੀਤ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਗੁਰਬਾਣੀ ਦੇ ਲੜ ਲੱਗਣ ਨਾਲ ਸਮਾਜ ਵਿਚ ਸਮਾਜਿਕ ਬੁਰਾਈਆਂ, ਜਾਨ ਮਾਰੂ ਨਸ਼ਿਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ ।

ਪਿਛਲੀ ਖ਼ਬਰ ਮਿਸ਼ਨ ਪ੍ਰਗਤੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਿਨਾਂ ਫ਼ੀਸ ਅਗਲਾ ਬੈਚ ਪਹਿਲੀ ਜੁਲਾਈ ਤੋਂ - ਡਿਪਟੀ ਕਮਿਸ਼ਨਰ ਅਗਲੀ ਖ਼ਬਰ ਪੋਲੀਓ ’ਤੇ ਲਗਾਤਾਰ ਜਿੱਤ ਲਈ ਬੱਚਿਆਂ ਦੇ ਮਾਪਿਆਂ ਦਾ ਸਹਿਯੋਗ ਜ਼ਰੂਰੀ- ਡਾ. ਸ਼ੈਲੀ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।