04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਫ਼ੀਸਾਂ ਵਿਚ ਵਾਧੇ ਸਬੰਧੀ ਐਸਜੀਪੀਸੀ ਕਾਲਜਾਂ ਦੇ ਵਲੋਂ ਵਾਈਸ ਚਾਂਸਲਰ ਨੂੰ ਮੰਗ-ਪੱਤਰ

ਅਜੀਤ ਡੈਸਕ 26-06-2026

ਭਗਤਾ ਭਾਈਕਾ, 25 ਜੂਨ (ਸੁਖਪਾਲ ਸਿੰਘ ਸੋਨੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਬਹਾਦਰਗੜ੍ਹ, ਪਟਿਆਲਾ ਦੇ ਪ੍ਰਬੰਧ ਅਧੀਨ ਚੱਲ ਰਹੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸੰਬੰਧਿਤ ਸਮੂਹ ਕਾਲਜਾਂ ਦੇ ਪ੍ਰਿੰਸੀਪਲਾਂ ਦੁਆਰਾ ਯੂਨੀਵਰਸਿਟੀ ਵਲੋਂ ਫ਼ੀਸਾਂ ’ਚ ਕੀਤੇ ਬੇਹਿਸਾਬ ਵਾਧੇ ਸੰਬੰਧੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਇਸ ਚਾਂਸਲਰ ਡਾ. ਜਗਦੀਪ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ । ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈਕਾ ਦੇ ਪ੍ਰਿੰਸੀਪਲ ਡਾ: ਸਤਿੰਦਰ ਕੌਰ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਫ਼ਦ ਦੁਆਰਾ ਦੱਸਿਆ ਗਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਪੱਤਰ ਨੰ: 238/ਕਾਲਜਾਂ/ਸ-5, 29 ਅਪ੍ਰੈਲ 2026 ਅਤੇ 1474/ਕਾਲਜਾਂ/ਸ-3, 21 ਮਈ 2026 ਰਾਹੀਂ ਕਾਲਜਾਂ ਦੀ ਕੰਟੀਨਿਊਸ਼ਨ ਫੀਸ 20,000 ਰੁਪਏ ਤੋਂ ਵਧਾ ਕੇ 60,000 ਰੁਪਏ ਅਤੇ ਐਂਡੋਮੈਂਟ ਫੰਡ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ/40 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਦੁਆਰਾ ਇਸ ਉਪਰੋਕਤ ਰਕਮ ਉੱਪਰ ਮਿਲਣ ਵਾਲੇ ਵਿਆਜ ਦਾ ਵੀ 50 ਪ੍ਰਤੀਸ਼ਤ ਹਿੱਸਾ ਯੂਨੀਵਰਸਿਟੀ ਨੂੰ ਜਮ੍ਹਾਂ ਕਰਵਾਉਣ ਸੰਬੰਧੀ ਕਿਹਾ ਗਿਆ ਹੈ । ਵਿਦਿਆਰਥੀਆਂ ਦੀ ਯੂਨੀਵਰਸਿਟੀ ਨੂੰ ਭੇਜੀ ਜਾਣ ਵਾਲੀ ਰਿਟਰਨ ਫ਼ੀਸ ਵੀ 3570 ਰੁਪਏ ਤੋਂ ਵਧਾ ਕੇ ਲਗਭਗ 5500 ਰੁਪਏ ਕਰ ਦਿੱਤੀ ਗਈ ਹੈ । ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਏਡਿਡ ਕਾਲਜਾਂ ਦੀ ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਉਪਰੋਕਤ ਵਾਧੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹਨ, ਯੂਨੀਵਰਸਿਟੀ ਨੂੰ ਆਪਣੇ ਵਾਧੇ ਤੁਰੰਤ ਪ੍ਰਭਾਵ ਨਾਲ ਵਾਪਸ ਲੈਣੇ ਚਾਹੀਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਿਪਟੀ ਡਾਇਰੈਕਟੋਰੇਟ ਕਾਲਜਾਂ ਡਾ. ਕਸ਼ਮੀਰ ਸਿੰਘ ਅਤੇ ਜਨਰਲ ਸਕੱਤਰ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਡੀਨ ਕਾਲਜ ਵਿਕਾਸ ਕੌਂਸਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਨੁਸਾਰ ਇਹ ਵਾਧੇ ਕਨਜ਼ਿਊਮਰ ਇੰਡੈਕਸ ਫੈਕਟਰ ਦੇ ਅਨੁਸਾਰ 2010 ਤੋਂ 2026 ਦੇ ਅਨੁਸਾਰ ਕੀਤੇ ਗਏ ਹਨ । ਇਸ ਮੌਕੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ, ਪ੍ਰਿੰਸੀਪਲ ਡਾ. ਰਮਨਜੀਤ ਕੌਰ, ਪ੍ਰਿੰਸੀਪਲ ਡਾ. ਕਰਮਬੀਰ ਸਿੰਘ, ਪ੍ਰਿੰਸੀਪਲ ਡਾ. ਨਰਿੰਦਰ ਸਿੰਘ, ਪ੍ਰਿੰਸੀਪਲ ਡਾ. ਹਰਮੀਤ ਕੌਰ ਅਨੰਦ, ਪ੍ਰਿੰਸੀਪਲ ਪ੍ਰੋ. ਮਲਵਿੰਦਰ ਸਿੰਘ, ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਅਤੇ ਪ੍ਰਿੰਸੀਪਲ ਡਾ. ਬਲਜੀਤ ਸਿੰਘ ਮੌਜੂਦ ਸਨ ।

ਪਿਛਲੀ ਖ਼ਬਰ ਦਿਨ ਸਮੇਂ ਲਗਾਈਆਂ 2 ਸੋਲਰ ਮੋਟਰਾਂ ਦੀਆਂ ਤਾਰਾਂ ਰਾਤ ਨੂੰ ਚੋਰੀ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰਦਾ- ਸੋਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।