24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਪੁਲਿਸ ਥਾਣਾ ਬਾਲਿਆਂਵਾਲੀ ਦੀ ਬਾਹਰਲੀ ਜਗ੍ਹਾ ਦਾ ਫ਼ੈਸਲਾ ਬਾਲਿਆਂਵਾਲੀ ਪੰਚਾਇਤ ਦੇ ਹੋਇਆ ਸੀ ਹੱਕ ’ਚ

ਅਜੀਤ ਡੈਸਕ 22-06-2026

ਗ੍ਰਾਮ ਪੰਚਾਇਤ ਬਾਲਿਆਂਵਾਲੀ ਤੇ ਪਿੰਡ ਵਾਸੀਆਂ ਵਲੋਂ ਪੁਲਿਸ ਤੇ ਸਰਕਾਰ ਖ਼ਿਲਾਫ਼ ਅਣਮਿੱਥੇ ਸਮੇਂ ਲਈ ਧਰਨਾ
ਲਿਆਂਵਾਲੀ, 21 ਜੂਨ (ਕੁਲਦੀਪ ਮਤਵਾਲਾ): ਪੁਲਿਸ ਥਾਣਾ ਬਾਲਿਆਂਵਾਲੀ ਦੇ ਬਾਹਰ ਲਾਲ ਲਕੀਰ ਦਾ ਮਾਲਕੀ ਹੱਕ ਦਾ ਮਾਮਲਾ ਦੁਬਾਰਾ ਫੇਰ ਭਖਦਾ ਨਜ਼ਰ ਆ ਰਿਹਾ ਹੈ। ਅੱਜ ਗ੍ਰਾਮ ਪੰਚਾਇਤ ਬਾਲਿਆਂਵਾਲੀ ਦੀ ਅਗਵਾਈ ਹੇਠ ਸਮੂਹ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀਆਂ ਵਲੋਂ ਰਾਮ ਲੀਲ੍ਹਾ ਗਰਾਊਂਡ ‘ਚ ਪੁਲਿਸ ਵਿਭਾਗ ਅਤੇ ਹਲਕਾ ਵਿਧਾਇਕ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸੰਬੰਧੀ ਸਰਪੰਚ ਸੁਖਪਾਲ ਕੌਰ ਦੇ ਪਤੀ ਬਲਰਾਜ ਸਿੰਘ ਚਹਿਲ, ਕਿਸਾਨ ਆਗੂ ਮਾਸਟਰ ਹਰਨੇਕ ਸਿੰਘ, ਜਗਜੀਤ ਸਿੰਘ ਸਿੱਧੂ, ਸੰਦੀਪ ਖਾਂ, ਛਿੰਦਾ ਖਾਂ, ਹਰਪ੍ਰੀਤ ਸਿੰਘ ਖ਼ਾਲਸਾ ਕੋਟਸ਼ਮੀਰ ਆਦਿ ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਥਾਣਾ ਬਾਲਿਆਂਵਾਲੀ ਦੇ ਪੰਚਾਇਤ ਦੇ ਹੱਕ ਵਾਲੀ ਲਾਲ ਲਕੀਰ ਕੁੱਝ ਮਹੀਨੇ ਪਹਿਲਾਂ ਸਾਰੇ ਪਿੰਡ ਨੇ ਏਕਾ ਕਰਕੇ ਥਾਣੇ ਦੇ ਬਾਹਰ ਸ਼ਾਂਤਮਈ ਧਰਨਾ ਲਗਾਇਆ ਸੀ, ਪ੍ਰੰਤੂ ਪੁਲਿਸ ਨੇ ਉਸ ਸਮੇਂ ਵੀ ਪਿੰਡ ਵਾਸੀਆਂ ‘ਤੇ ਲਾਠੀਚਾਰਜ ਕਰਕੇ ਤਸ਼ੱਦਦ ਤਾਂ ਕੀਤਾ ਹੀ ਸੀ, ਸਗੋਂ ਸੰਗੀਨ ਧਾਰਾਵਾਂ ਤਹਿਤ ਦੋ ਵੱਖ-ਵੱਖ ਮੁਕੱਦਮੇ ਵੀ ਦਰਜ ਕੀਤੇ ਸਨ। ਉਨ੍ਹਾਂ ਕਿਹਾ ਕਿ ਮਹੀਨਾ ਕੁ ਪਹਿਲਾਂ ਗ੍ਰਾਮ ਪੰਚਾਇਤ ਬਾਲਿਆਂਵਾਲੀ ਦੇ ਮਾਲਕੀ ਹੱਕ ਵਿਚ ਫ਼ੈਸਲਾ ਹੋ ਗਿਆ ਸੀ, ਪ੍ਰੰਤੂ ਮੇਨ ਬਾਜ਼ਾਰ ਵਿਚ ਕੱਲ੍ਹ ਜਦੋਂ ਉਕਤ ਜਗ੍ਹਾ ‘ਤੇ ਕੰਮ ਕਰਨ ਲਈ ਜਦੋਂ ਮਿਸਤਰੀ ਤੇ ਮਜ਼ਦੂਰ ਗਏ ਤਾਂ ਥਾਣਾ ਬਾਲਿਆਂਵਾਲੀ ਨੇ ਕੰਮ ਕਰਨ ਤੋਂ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਜਾਣਬੁੱਝ ਕੇ ਸਾਡੀ ਪੰਚਾਇਤ ਨੂੰ ਕੰਮ ਕਰਨ ਤੋਂ ਰੋਕ ਕੇ ਅੜਿੱਕਾ ਲਗਾ ਰਹੀ ਹੈ। ਇਸ ਮੌਕੇ ਬੁਲਾਰਿਆਂ ਨੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਜਗ੍ਹਾ ‘ਤੇ ਕੰਮ ਸ਼ੁਰੂ ਨਾ ਕਰਨ ਦਿੱਤਾ ਅਤੇ ਦਰਜ ਕੀਤੇ ਝੂਠੇ ਪਰਚੇ ਰੱਦ ਨਾ ਕੀਤੇ ਤਾਂ ਧਰਨਾ ਜਾਰੀ ਰਹੇਗਾ, ਜਦਕਿ ਲੋੜ ਪਈ ਤਾਂ ਬਾਹਰਲੇ ਪਿੰਡਾਂ ਦੀਆਂ ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਵੀ ਲਿਆ ਜਾਵੇਗਾ। ਦੱਸਣਾ ਬਣਦਾ ਹੈ ਕਿ ਧਰਨਾ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਸੀ ਅਤੇ ਲਗਭਗ 3 ਘੰਟੇ ਬਾਜ਼ਾਰ ਦੀਆਂ ਦੁਕਾਨਾਂ ਵੀ ਮੁਕੰਮਲ ਬੰਦ ਰਹੀਆਂ ਸਨ। ਇਸ ਸੰਬੰਧੀ ਥਾਣਾ ਬਾਲਿਆਂਵਾਲੀ ਦੇ ਮੁੱਖ ਅਧਿਕਾਰੀ ਸਬ ਇੰਸਪੈਕਟਰ ਫਰਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਕੋਲ ਉਕਤ ਜਗ੍ਹਾ ਲਗਭਗ 35-37 ਸਾਲ ਕਬਜ਼ਾ ਰਿਹਾ ਸੀ। ਸਬ ਤਹਿਸੀਲ ਬਾਲਿਆਂਵਾਲੀ ਦੇ ਨਾਇਬ ਤਹਿਸੀਲਦਾਰ ਵਲੋਂ ਫ਼ੈਸਲਾ ਪੰਚਾਇਤ ਦੇ ਹੱਕ ‘ਚ ਸੁਣਾ ਦਿੱਤਾ ਸੀ, ਪ੍ਰੰਤੂ ਸਾਡੇ ਪੁਲਿਸ ਵਿਭਾਗ ਦੇ ਕਹਿਣ ਉਕਤ ਫ਼ੈਸਲੇ ਨੂੰ ਚਨੋਤੀ ਦੇਣ ਲਈ ਐਸ.ਡੀ.ਐਮ ਮੌੜ ਦੀ ਅਦਾਲਤ ‘ਚ ਅਪੀਲ ਦਾਇਰ ਕੀਤੀ ਹੋਈ ਹੈ ਜੋ ਕਿ ਹਾਲੇ ਵਿਚਾਰ ਅਧੀਨ ਹੈ।

ਪਿਛਲੀ ਖ਼ਬਰ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।