30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਕੋਟਸ਼ਮੀਰ ਦੇ ਮੁਰਲੀਧਰ ਫੀਡਰ 'ਤੇ ਪੰਜ ਦਿਨਾਂ ਤੋਂ ਨਹੀਂ ਮਿਲੀ ਬਿਜਲੀ ਸਪਲਾਈ

ਅਜੀਤ ਡੈਸਕ 16-06-2026
ਕੋਟਫੱਤਾ, 15 ਜੂਨ (ਰਣਜੀਤ ਸਿੰਘ ਬੁੱਟਰ): ਕੋਟਸ਼ਮੀਰ ਦੇ ਖੇਤਾਂ ਨੂੰ ਮਿਲਦੀ ਬਿਜਲੀ ਸਪਲਾਈ ਮੁਰਲੀਧਰ ਫੀਡਰ ਤੋਂ ਪਿਛਲੇ ਪੰਜ ਦਿਨਾਂ ਤੋਂ ਠੱਪ ਹੋਣ ਕਾਰਨ ਕਿਸਾਨ ਡਾਢੇ ਪ੍ਰੇਸ਼ਾਨ ਹਨ | ਝੋਨੇ ਦਾ ਸੀਜ਼ਨ ਹੋਣ ਕਾਰਨ ਕਿਸਾਨਾਂ ਨੂੰ ਬਿਜਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਰ 5 ਦਿਨ ਤੱਕ ਬਿਜਲੀ ਸਪਲਾਈ ਨਾ ਮਿਲਣਾ ਕਿਸਾਨਾਂ ਲਈ ਵੱਡੀ ਪ੍ਰੇਸ਼ਾਨੀ ਹੈ | ਗੁਰਦੁਆਰਾ ਗੁਰੂਸਰ ਸਾਹਿਬ ਕੋਟਸ਼ਮੀਰ ਦੇ ਪ੍ਰਧਾਨ ਜਸਪਾਲ ਸਿੰਘ ਤੇ ਹੋਰ ਕਿਸਾਨਾਂ ਨੇ ਕਿਹਾ ਕਿ ਜਦੋਂ ਬੰਦ ਪਈ ਬਿਜਲੀ ਸਪਲਾਈ ਬਾਰੇ ਬਿਜਲੀ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਅੱਜ ਸਵੇਰ 12 ਵਜੇ ਤੱਕ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ, ਪਰ ਪੰਜ ਦਿਨਾਂ ਤੋਂ ਇਹ ਸਿਰਫ਼ ਇੱਕ ਲਾਰਾ ਹੀ ਸਾਬਤ ਹੋ ਰਿਹਾ ਹੈ | ਜਦੋਂ ਇਸ ਬੰਦ ਫੀਡਰ ਬਾਰੇ ਐਸ.ਡੀ.ਓ ਕੋਟਸ਼ਮੀਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ 80 ਪ੍ਰਤੀਸ਼ਤ ਫੀਡਰ ਚਾਲੂ ਹੋ ਗਿਆ ਜਦੋਂ ਕਿ ਬਾਕੀ ਰਹਿੰਦੇ ਫੀਡਰ ਨੂੰ ਜਲਦੀ ਚਾਲੂ ਕਰ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਹਲਕਾ ਬਠਿੰਡਾ ਸ਼ਹਿਰੀ ਅਤੇ ਮੌੜ ਦੇ ਸਟਾਫ਼ ਨੂੰ ਦਿੱਤੀ ਟਰੇਨਿੰਗ- ਜ਼ਿਲ੍ਹਾ ਚੋਣ ਅਫ਼ਸਰ <br/> ਅਗਲੀ ਖ਼ਬਰ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਦੀ ਨਥੇਹਾ 'ਚ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।