29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਥਰਮਲਾਂ 'ਚ ਹੜਤਾਲ ਕਾਰਨ ਕਿਸੇ ਵੇਲੇ ਵੀ ਪੰਜਾਬ 'ਚ ਬਿਜਲੀ ਸੰਕਟ ਪੈਦਾ ਹੋਣ ਦੇ ਆਸਾਰ

ਅਜੀਤ ਡੈਸਕ 15-06-2026
ਲਹਿਰਾ ਮੁਹੱਬਤ, 14 ਜੂਨ (ਸੁਖਪਾਲ ਸਿੰਘ ਸੁੱਖੀ)-ਠੇਕਾ ਪ੍ਰਣਾਲੀ ਖ਼ਤਮ ਕਰਕੇ ਪਾਵਰਕਾਮ 'ਚ ਆਊਟ ਸੋਰਸਡ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ 15 ਜੂਨ ਤੱਕ ਵਫ਼ਾ ਨਾ ਹੋਣ ਨੰੂ ਲੈ ਕੇ ਸਰਕਾਰੀ ਤਾਪ ਘਰਾਂ ਦੇ ਸਮੂਹ ਠੇਕਾ ਮੁਲਾਜ਼ਮ ਵਲੋਂ 16 ਜੂਨ ਤੋਂ ਹੜਤਾਲ 'ਤੇ ਜਾਣ ਦੇ ਐਲਾਨ ਕਾਰਨ ਝੋਨੇ ਦੀ ਲਵਾਈ ਤੇ ਅੱਤ ਦੀ ਗਰਮੀ ਵਿਚ ਕਿਸੇ ਵੇਲੇ ਵੀ ਪੰਜਾਬ 'ਚ ਬਿਜਲੀ ਸੰਕਟ ਖੜਾ ਹੋ ਸਕਦਾ ਹੈ, ਕਿਉਂਕਿ ਰੋਪੜ ਤੇ ਲਹਿਰਾ ਮੁਹੱਬਤ ਤਾਪ ਘਰਾਂ ਵਿਚ ਵੱਡੀ ਗਿਣਤੀ ਵਿਚ ਠੇਕਾ ਮੁਲਾਜ਼ਮ ਦਾ ਯੋਗਦਾਨ ਹੈ, ਜੋ ਸਾਰੇ ਕੰਮ ਠੱਪ ਕਰ ਰਹੇ ਹਨ | ਇਸ ਸੰਬੰਧੀ ਸਾਂਝੀ ਥਰਮਲ ਕੰਟਰੈਕਟਰ ਵਰਕਰ ਸੰਘਰਸ਼ ਕਮੇਟੀ, ਏਟਕ ਪੀ.ਐਸ.ਪੀ.ਸੀ.ਐਲ ਪੰਜਾਬ ਵਲੋਂ ਜਾਰੀ ਪੈੱ੍ਰਸ ਬਿਆਨ ਰਾਹੀਂ ਕਿਹਾ ਕਿ ਪੰਜਾਬ ਸਰਕਾਰ ਤੇ ਪਾਵਰ ਮੈਨੇਜਮੈਂਟ ਵਲੋਂ ਆਊਟਸੋਰਸ ਵਰਕਰਾਂ ਦੀਆਂ ਲਟਕਦੀਆਂ ਆ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ | ਜਿਸ ਬਾਰੇ 24 ਮਈ ਨੂੰ ਬਿਜਲੀ ਮੰਤਰੀ ਅਤੇ ਮੈਨੇਜਮੈਂਟ ਨੇ ਮੀਟਿੰਗ 'ਚ ਸਿੱਧਾ ਵਿਭਾਗ ਵਿਚ ਸ਼ਾਮਿਲ ਕਰਨ ਤੇ ਹੋਰ ਮੰਗਾਂ ਸੰਬੰਧੀ ਸਹਿਮਤੀ ਬਣਾਈ, ਪਰ ਅਜੇ ਤੱਕ ਲਾਗੂ ਨਹੀਂ ਕੀਤਾ | ਇਸ ਵਾਅਦਾ ਖ਼ਿਲਾਫ਼ੀ ਦੇ ਰੋਸ ਵਜੋਂ 16 ਜੂਨ ਤੋਂ ਰਾਤ ਨੂੰ 12 ਵਜੇ ਸਮੂਹ ਬਿਜਲੀ ਘਰਾਂ ਵਿਚ ਅਣਮਿੱਥੇ ਸਮੇਂ ਲਈ ਹੜਤਾਲ ਦਾ ਫ਼ੈਸਲਾ ਕੀਤਾ ਹੈ | ਕਮੇਟੀ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਬਣੀ ਸਹਿਮਤੀ ਦਾ ਹੱਲ ਨਹੀਂ ਕੀਤਾ ਜਾਂਦਾ, ਸੰਘਰਸ਼ ਤੇ ਹੜਤਾਲ ਜਾਰੀ ਰਹੇਗੀ | ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪਾਵਰ ਮੈਨੇਜਮੈਂਟ ਦੀ ਹੋਵੇਗੀ | ਇਸ ਸਮੇਂ ਪ੍ਰਧਾਨ ਸੁਖਵਿੰਦਰ ਸਿੰਘ ਬਾਠ, ਸੀਨੀ. ਮੀਤ ਪ੍ਰਧਾਨ ਰਣਜੀਤ ਸਿੰਘ ਬੱਗਾ ਅਤੇ ਗੁਰਸੇਵਕ ਸਿੰਘ ਬਾਠ, ਜਨਰਲ ਸਕੱਤਰ ਹਰਪ੍ਰੀਤ ਸਿੰਘ, ਸਹਾਇਕ ਜਨਰਲ ਸਕੱਤਰ ਰਜਿੰਦਰ ਪਾਲ, ਮੀਤ ਪ੍ਰਧਾਨ ਮੱਖਣ ਸਿੰਘ, ਪ੍ਰਗਟ ਸਿੰਘ ਅਤੇ ਹਰਬੰਸ ਸਿੰਘ, ਕੈਸ਼ੀਅਰ ਜਗਤਾਰ ਸਿੰਘ, ਸਹਾਇਕ ਕੈਸ਼ੀਅਰ ਸਤਨਾਮ ਸਿੰਘ ਅਤੇ ਹਰਪ੍ਰੀਤ ਸਿੰਘ, ਪੈੱ੍ਰਸ ਸਕੱਤਰ ਤਰਸੇਮ ਸਿੰਘ ਮਾਨ ਅਤੇ ਕਾਨੂੰਨੀ ਸਲਾਹਕਾਰ ਸੰਜੀਵ ਕੋਹਲੀ ਅਤੇ ਸਲਾਹਕਾਰ ਅਵਤਾਰ ਸਿੰਘ ਸਮੂਹ ਵਰਕਰ ਹਾਜ਼ਰ ਸਨ | ਕਮੇਟੀ ਨੇ ਸਮੂਹ ਥਰਮਲ ਆਊਟਸੋਰਸਡ ਕੰਟਰੈਕਟ ਵਰਕਰਾਂ ਨੂੰ ਏਕੇ ਤੇ ਸੰਘਰਸ਼ 'ਚ ਸ਼ਮੂਲੀਅਤ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਪੰਥ ਦੀ ਪ੍ਰਭੂਸੱਤਾ 'ਤੇ ਕਿਸੇ ਵੀ ਸਰਕਾਰ ਦਾ ਸ਼ਿਕੰਜਾ ਸਵੀਕਾਰ ਨਹੀਂ- ਜਥੇ: ਬਾਬਾ ਟੇਕ ਸਿੰਘ <br/> ਤਖਤ ਸ੍ਰੀ ਦਮ... ਅਗਲੀ ਖ਼ਬਰ ਸਾਂਝੀ ਥਰਮਲ ਕੰਟਰੈਕਟਰ ਵਰਕਰ ਕਮੇਟੀ ਵਲੋਂ 16 ਜੂਨ ਤੋਂ ਹੜਤਾਲ ਦਾ ਐਲਾਨ <br/> ਥਰਮਲਾਂ 'ਚ ਹੜਤਾਲ ਕਾਰਨ ਕਿਸੇ ਵੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।