29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ

ਅਜੀਤ ਡੈਸਕ 15-06-2026
ਸੰਗਤ ਮੰਡੀ, 14 ਜੂਨ (ਅੰਮਿ੍ਤਪਾਲ ਸ਼ਰਮਾ)- ਕਾਂਗਰਸ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ | ਸੰਗਤ ਬਲਾਕ ਦੇ ਪਿੰਡ ਪਥਰਾਲਾ ਵਿਖੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਚਾਚਾ ਹਰਜੀਤ ਸਿੰਘ ਦੇ ਪੋਤਰੇ ਰਿਆਸਤ ਸਿੰਘ ਸਿੱਧੂ ਦੇ ਘਰ ਬਲਾਕ ਪ੍ਰਧਾਨ ਹਰਦੀਪ ਸਿੰਘ ਮੁਹਾਲਾਂ ਦੀ ਅਗਵਾਈ ਹੇਠ ਕੀਤੀ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਵਿਚਾਰਾਂ ਕੀਤੀਆਂ ਗਈਆਂ | ਇਸ ਦੌਰਾਨ ਸਪੈਸ਼ਲ ਇੰਟੈਂਵਿਸ ਰਿਵੀਜ਼ਨ (ਐਸ.ਆਈ.ਆਰ.) ਕੋਆਰਡੀਨੇਟਰ ਦੀਪਕ ਗਰਗ ਨੇ ਵੋਟਰ ਸੂਚੀਆਂ ਦੀ ਮਹੱਤਤਾ ਬਾਰੇ ਦੱਸਿਆ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਯੋਗ ਵੋਟਰ ਸੂਚੀਆਂ ਬਹੁਤ ਜ਼ਰੂਰੀ ਹਨ, ਜਿਸ ਲਈ ਆਯੋਗ ਵੋਟ ਨਾਂ ਬਣ ਸਕੇ ਅਤੇ ਯੋਗ ਵੋਟਾਂ ਨਾਂ ਕੱਟੀਆਂ ਜਾਣ, ਲਈ ਜਾਗਰੂਕ ਹੋਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਿੰਡ 'ਚ ਵੋਟਾਂ ਸੰਬੰਧੀ ਗੜਬੜੀ ਸਾਹਮਣੇ ਅਉਂਦੀ ਹੈ, ਤਾਂ ਤੁਰੰਤ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਜਾਵੇ | ਬਲਾਕ ਪ੍ਰਧਾਨ ਹਰਦੀਪ ਸਿੰਘ ਮੁਹਾਲਾਂ ਨੇ ਪਿੰਡ ਪੱਧਰੀ ਮੀਟਿੰਗਾਂ ਅਤੇ ਜਨ-ਸੰਪਰਕ ਮੁਹਿੰਮ ਤਹਿਤ ਆਪਸੀ ਮੱਤਭੇਦ ਭੁਲਾ ਕੇ ਸੰਗਠਨ ਦੀ ਮਜ਼ਬੂਤੀ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ | ਮੀਟਿੰਗ ਦੌਰਾਨ ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਬੀ, ਕਿਰਨਜੀਤ ਸਿੰਘ ਗਹਿਰੀ, ਸਾਬਕਾ ਸਰਪੰਚ ਜਗਤਾਰ ਸਿੰਘ ਪਥਰਾਲਾ ਅਤੇ ਗੁਰਮੀਤ ਸਿੰਘ ਸੰਧੂ ਵੱਲੋਂ ਵੀ ਸੰਬੋਧਨ ਕੀਤਾ ਗਿਆ | ਇਸ ਮੌਕੇ ਸੀਨੀਅਰ ਆਗੂ ਜਵਾਹਰ ਸਿੰਘ ਨੰਦਗੜ੍ਹ, ਅਮਰੀਕ ਸਿੰਘ ਸਰਪੰਚ ਫੁੱਲੋ ਮਿੱਠੀ, ਬਲਵੀਰ ਸਿੰਘ ਸਾਬਕਾ ਸਰਪੰਚ ਗੁਰੂਸਰ ਸੈਣੇਵਾਲਾ, ਨਿਰਮਲ ਸਿੰਘ ਕੁਟੀ, ਹਰਦੀਪ ਸਿੰਘ, ਬਲਜੀਤ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਜੈ ਸਿੰਘ ਵਾਲਾ, ਕੁਲਵਿੰਦਰ ਸਿੰਘ ਰਾਏਕੇ ਕਲਾਂ, ਬਲਦੇਵ ਸਿੰਘ ਬੰਬੀਹਾ, ਕਰਮਜੀਤ ਸਿੰਘ ਜੱਸੀ, ਰਿਆਸਤ ਸਿੰਘ ਪਥਰਾਲਾ, ਤੇਜਵੀਰ ਸਿੰਘ ਸਾਬਕਾ ਸਰਪੰਚ ਮਛਾਣਾ, ਹਰਬੰਸ ਮਛਾਣਾ, ਜਸਪਾਲ ਸਿੰਘ, ਪਿਰਥੀ ਸਿੰਘ ਕੋਟਗੁਰੂ, ਗੁਰਦੇਵ ਸਿੰਘ ਅਤੇ ਕਮਲਜੀਤ ਸਿੰਘ ਸਾਬਕਾ ਸਰਪੰਚ ਕੋਟਲੀ ਸਾਬੋ, ਲੱਖਾ ਸਿੰਘ, ਸੁਰਜੀਤ ਸਿੰਘ ਫਰੀਦਕੋਟ ਕੋਟਲੀ, ਗੁਰਪ੍ਰੀਤ ਸਿੰਘ ਬਾਜਕ, ਪਿੰਟੂ ਸ਼ਰਮਾ ਮਹਿਤਾ, ਗੁਰਜੰਟ ਸਿੰਘ ਚੱਕ ਦਾਨੇ ਕਾ, ਗੁਰਪ੍ਰੀਤ ਸਿੰਘ ਧੁੰਨੀਕੇ, ਬਲਦੇਵ ਸਿੰਘ ਮੁਹਾਲਾਂ ਆਦਿ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ |
ਪਿਛਲੀ ਖ਼ਬਰ ਗੁ: ਸਿੰਘ ਸਭਾ ਬਠਿੰਡਾ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ <br/> ਅਗਲੀ ਖ਼ਬਰ ਏਟਕ ਜਥੇਬੰਦੀ ਵਲੋਂ 16 ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।