02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮਾਸਟਰ ਸੁਖਜੀਤ ਸਿੰਘ ਦੀ ਸੇਵਾ ਮੁਕਤੀ 'ਤੇ ਵਿਸ਼ੇਸ਼ <br/>

ਅਜੀਤ ਡੈਸਕ 31-05-2026
ਸੀਂਗੋ ਮੰਡੀ:- ਸਿੱਖਿਆ ਵਿਭਾਗ 'ਚ 32 ਸਾਲ 6 ਮਹੀਨੇ ਬੇਦਾਗ਼ ਸੇਵਾ ਕਰਨ ਤੋਂ ਬਾਅਦ ਮਾਸਟਰ ਸੁਖਜੀਤ ਸਿੰਘ ਸੇਵਾ ਮੁਕਤ ਹੋ ਰਹੇ ਹਨ, ਉਨ੍ਹਾਂ ਦਾ ਜਨਮ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਪਿਤਾ ਭਰਪੂਰ ਸਿੰਘ ਦੇ ਘਰ 2 ਮਈ 1968 ਨੂੰ ਨੱਤ ਵਿਖੇ ਹੋਇਆ¢ ਆਪ ਦੀ ਸ਼ਾਦੀ ਫੂਲ ਟਾਊਨ ਦੀ ਬੇਟੀ ਕਿਰਨਪਾਲ ਕੌਰ ਨਾਲ ਹੋਈ ਤੇ ਆਪ ਦਾ ਬੇਟਾ ਨਵਦੀਪ ਸਿੰਘ ਕੈਨੇਡਾ ਤੇ ਦੂਸਰਾ ਬੇਟਾ ਅਰਸ਼ਦੀਪ ਸਿੰਘ ਘਰ ਦਾ ਕਾਰੋਬਾਰ ਕਰਦਾ ਹੈ ¢ ਪੜ੍ਹਾਈ ਕਰਨ ਉਪਰੰਤ 21 ਦਸੰਬਰ 1993 ਨੂੰ ਸਿੱਖਿਆ ਵਿਭਾਗ 'ਚ ਬਤੌਰ ਈ.ਟੀ.ਟੀ. ਟੀਚਰ ਸਪਸ ਕਸਾਈਵਾੜਾ (ਰਾਮਨਗਰ) ਨਿਯੁਕਤ ਹੋਣ ਉਪਰੰਤ ਬਤੌਰ ਪ੍ਰਾਇਮਰੀ ਅਧਿਆਪਕ ਮਾਖਾ, ਜੋਧਪੁਰ ਪਾਖਰ ਅਤੇ ਲਾਲੇਆਣਾ ਵਿਖੇ ਸੇਵਾਵਾਂ ਨਿਭਾਉਣ ਉਪਰੰਤ 5 ਫਰਵਰੀ 2004 ਨੂੰ ਬਤੌਰ ਪੰਜਾਬੀ ਅਧਿਆਪਕ ਪਦਉੱਨਤ ਹੋ ਕੇ ਪੰਜਾਬੀ ਮਾਸਟਰ ਧਿੰਗੜ, ਨਥੇਹਾ ਚੰਗੀ ਸੇਵਾ ਨਿਭਾਉਣ ਬਦਲੇ ਇਨ੍ਹਾਂ ਦੀ ਇੱਛਾ ਅਨੁਸਾਰ ਬੁਰਜ ਸੇਮਾ ਵਿਖੇ ਲਾਈ¢ ਸਕੂਲ ਦੀ ਤਰੱਕੀ ਲਈ ਦਿਨ-ਰਾਤ ਇਕ ਕਰਕੇ ਸਕੂਲ ਨੂੰ ਹਾਈ ਸਕੂਲਾਂ ਵਾਲੀ ਸ਼੍ਰੇਣੀ 'ਚ ਸ਼ਾਮਿਲ ਕਰਵਾ ਕੇ ਆਪਣੇ ਬਲਬੂਤੇ ਤੇ ਨੌਵੀਂ, ਦਸਵੀਂ ਕਲਾਸ ਵਿਚ ਦਾਖ਼ਲੇ ਕਰ ਲਏ ¢ ਸਰਕਾਰ ਵਲੋਂ ਇਸ ਹਾਈ ਸਕੂਲ ਲਈ ਕੋਈ ਪੋਸਟ ਨਾ ਦੇਣ 'ਤੇ ਹੌਸਲਾ ਰੱਖ ਕੇ ਆਪ ਨੇ ਆਪਣੇ ਪੱਧਰ 'ਤੇ ਵਲੰਟੀਅਰ ਅਧਿਆਪਕਾਂ ਦਾ ਪ੍ਰਬੰਧ ਕਰ ਲਿਆ ਅਤੇ ਦਿ੍ੜ੍ਹ ਇਰਾਦੇ ਨਾਲ ਹਾਈ ਕਲਾਸਾਂ ਦੇ ਉੱਚ ਪੱਧਰੀ ਨਤੀਜੇ ਆਉਂਦੇ ਰਹੇ¢ ਸੈਂਕੜੇ ਵਿਦਿਆਰਥੀ ਇਥੋਂ ਪੜ੍ਹ ਕੇ ਸਫਲ ਜ਼ਿੰਦਗੀ ਬਤੀਤ ਕਰ ਰਹੇ ਹਨ¢ ਆਪ ਨੇ ਆਪਣੀਆਂ ਛੁੱਟੀਆਂ ਲੈਣੀਆਂ ਬੰਦ ਕਰਕੇ ਤੇ ਆਪਣੀ ਪਤਨੀ ਨੂੰ ਵੀ ਬਿਨ੍ਹਾਂ ਕਿਸੇ ਤਨਖ਼ਾਹ ਦੇ ਆਪਣੇ ਸਕੂਲ ਵਿਚ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਲਗਾ ਲਿਆ ¢ ਆਪ ਨੇ ਸਰਵਿਸ ਦੌਰਾਨ ਕੋਈ ਮੈਡੀਕਲ ਛੁੱਟੀ ਨਾ ਲੈ ਕੇ ਸਕੂਲ ਦੀ ਤਰੱਕੀ 'ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਤੇ ਹਰੇਕ ਦੇ ਦੁੱਖ ਸੁੱਖ ਦੇ ਸਾਂਝੀ, ਸੱਚ ਨਾਲ ਚਟਾਨ ਵਾਂਗ ਖੜ੍ਹਨ ਵਾਲੇ, ਹਸਮੁੱਖ, ਮਖੌਲੀਏ ਸੁਭਾਅ, ਮਿਹਨਤ ਵਿਚ ਵਿਸ਼ਵਾਸ ਰੱਖਣ ਵਾਲੇ ਅਤੇ ਮਹਿਫ਼ਲਾਂ ਦੀ ਸ਼ਾਨ ਸਮਝੇ ਜਾਂਦੇ ਸੁਖਜੀਤ ਸਿੰਘ ਨੱਤ ਅੱਜ ਆਪਣੀ ਸ਼ਾਨਦਾਰ ਸੇਵਾ ਕਰਕੇ ਸਿੱਖਿਆ ਵਿਭਾਗ ਵਿਚੋਂ ਸੇਵਾ ਨਵਿਰਤ ਹੋ ਰਹੇ ਹਨ | ਇਸ ਮੌਕੇ ਅਧਿਆਪਕਾਂ ਵਲੋਂ ਵਿਦਾਇਗੀ ਸਮਾਗਮ ਕਰਕੇ ਸਨਮਾਨਿਤ ਕੀਤਾ ਜਾਵੇਗਾ¢
ਵਲੋਂ:- ਲੱਕਵਿੰਦਰ ਸ਼ਰਮਾ

ਪਿਛਲੀ ਖ਼ਬਰ ਪਹਿਲੀ ਜੂਨੀਅਰ ਜ਼ਿਲ੍ਹਾ ਰਗਬੀ ਚੈਂਪੀਅਨਸ਼ਿਪ ਅਤੇ ਟਰਾਇਲ ਸਫਲਤਾਪੂਰਵਕ ਸੰਪੰਨ ਅਗਲੀ ਖ਼ਬਰ -ਸਿੱਖਿਆ ਦਾ ਮਹਾਂ ਜਸ਼ਨ- ਜ਼ਿਲ੍ਹੇ ਦੇ ਸਕੂਲਾਂ ਵਿਚ ਮੈਗਾ ਮਾਪੇ-ਅਧਿਆਪਕ ਮਿਲਣੀ ਅਤੇ ਮਾਪੇ ਵਰਕਸ਼ਾਪਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।