06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬਿੱਟੂ ਨੇ ਭਾਜਪਾ ਦਾ ਡਰਾਉਣ-ਧਮਕਾਉਣ ਵਾਲਾ ਚਿਹਰਾ ਨੰਗਾ ਕੀਤਾ- ਪਰਮਜੀਤ ਕੋਟਫੱਤਾ <br/>

ਅਜੀਤ ਡੈਸਕ 24-05-2026
ਬਠਿੰਡਾ, 23 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਆਮ ਆਦਮੀ ਪਾਰਟੀ (ਆਪ) ਦੇ ਕਿਸਾਨ ਵਿੰਗ ਦੇ ਸੂਬਾ ਸਕੱਤਰ ਪਰਮਜੀਤ ਸਿੰਘ ਕੋਟਫੱਤਾ ਨੇ ਅੱਜ ਬਠਿੰਡਾ ਪੁੱਜੇ ਭਾਜਪਾ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਮੀਡੀਆ ਦੀ ਮੌਜੂਦਗੀ 'ਚ ਪ੍ਰੈੱਸ ਕਾਨਫ਼ਰੰਸ ਦੌਰਾਨ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਸ਼ਰੇ੍ਹਆਮ ਈ.ਡੀ. ਦੀਆਂ ਧਮਕੀਆਂ ਦੇਣ ਦੇ ਵਰਤਾਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਬਿੱਟੂ ਨੇ ਅਜਿਹਾ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਦਾ ਡਰਾਉਣ-ਧਮਕਾਉਣ ਵਾਲਾ ਚਿਹਰਾ ਨੰਗਾ ਕੀਤਾ ਹੈ | ਕੋਟਫੱਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ਹੀਦ ਭਗਤ ਸਿੰਘ ਦੇ ਪੂਰਨਿਆਂ ਦੇ ਚੱਲਣ ਵਾਲੀ ਪਾਰਟੀ ਹੈ, ਜੋ ਨਾ ਕਿਸੇ ਨਾ ਡਰਾਉਂਦੀ ਹੈ ਅਤੇ ਨਾ ਹੀ ਭਾਜਪਾ ਦੀਆਂ ਈ.ਡੀ. ਤੇ ਸੀ.ਬੀ.ਆਈ. ਭੇਜਣ ਦੀਆਂ ਧਮਕੀਆਂ ਤੋਂ ਡਰਨ ਵਾਲੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਆਪ ਇਨ੍ਹਾਂ ਨਿਗਮ ਚੋਣਾਂ  ਵਿਚ ਬਿਨ੍ਹਾਂ ਕਿਸੇ ਡਰ-ਭੈਅ ਦੇ ਜਿੱਤ ਹਾਸਲ ਕਰੇਗੀ |


ਪਿਛਲੀ ਖ਼ਬਰ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ <br/> ਅਗਲੀ ਖ਼ਬਰ ਸਰਕਾਰੀ ਹਸਪਤਾਲ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਿ੍ਤਵ ਅਭਿਆਨ ਤਹਿਤ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।