19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਦਾਨੀ ਸੱਜਣਾਂ ਵਲੋਂ ਤੁੰਗਵਾਲੀ ਸਕੂਲ ਨੂੰ ਏ. ਸੀ. ਅਤੇ ਬੱਚਿਆਂ ਨੂੰ ਸਟੇਸ਼ਨਰੀ ਦਾਨ <br/>

ਅਜੀਤ ਡੈਸਕ 11-04-2026
ਭੁੱਚੋ ਮੰਡੀ, 10 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਤੁੰਗਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਖਾ-1 (ਬੇਰੀ ਵਾਲਾ) ਵਿਖੇ ਚੰਡੀਗੜ੍ਹ ਤੋਂ ਆਏ ਮਾਤਾ ਸੱਤਿਆ ਦੇਵੀ ਜੌੜਾ ਪਤਨੀ ਬੁੱਧ ਸਿੰਘ ਜੌੜਾ ਜੋ ਕਿ ਤੁੰਗਵਾਲੀ ਪਿੰਡ ਦੇ ਹੀ ਜੰਮਪਲ ਹਨ, ਦੇ ਪਰਿਵਾਰ ਵਲੋਂ ਸਕੂਲ ਨੂੰ ਇਕ ਏ. ਸੀ., 5 ਹਜਾਰ ਰੁਪਏ ਨਕਦ ਰਾਸ਼ੀ, ਸਾਰੇ ਬੱਚਿਆਂ ਲਈ ਮਠਿਆਈ, ਸਟੇਸ਼ਨਰੀ ਅਤੇ ਸਕੂਲ ਵਿੱਚ ਕੰਮ ਕਰਦੀਆਂ ਕੁੱਕ ਬੀਬੀਆਂ ਅਤੇ ਸਫ਼ਾਈ ਸੇਵਕਾਂ ਲਈ ਸੋਹਣੇ ਸੂਟ ਦਿੱਤੇ ਗਏ ਅਤੇ ਅੱਗੇ ਤੋਂ ਵੀ ਵੱਧ ਚੜ੍ਹ ਕੇ ਸਕੂਲ ਨਾਲ ਖੜਨ ਦਾ ਵਾਅਦਾ ਕੀਤਾ¢ ਦਾਨੀ ਸੱਜਣਾਂ ਵਲੋਂ ਸਕੂਲ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਗਈ¢ ਮੁੱਖ ਅਧਿਆਪਕ ਅਮਨਦੀਪ ਸਿੰਘ ਵਲੋਂ ਦਾਨੀ ਸੱਜਣਾਂ ਦਾ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ¢ ਇਸ ਮੌਕੇ ਮਾਤਾ ਸੰਤੋਸ਼ ਇੰਸਾ ਪਤਨੀ ਪ੍ਰੇਮ ਸਿੰਗਲਾ, ਪ੍ਰੀਆ, ਵਿੱਕੀ ਸਿੰਗਲਾ, ਮਿਹੰਸ਼ੂ, ਗੁਰਜੀਤ ਸਿੰਘ, ਨਿਰਪਿੰਦਰ ਸਿੰਘ ਅਤੇ ਸੁਨੈਨਾ ਰਾਣੀ ਹਾਜ਼ਰ ਸਨ¢

ਪਿਛਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੌਦਾ ਲਗਾ ਕੇ ਨਵੇਂ ਵਿੱਦਿਅਕ ਸੈਸ਼ਨ ਦੀ ਕੀਤੀ ਸ਼ੁਰੂਆਤ <br/> ਅਗਲੀ ਖ਼ਬਰ ਚੇਅਰਮੈਨ ਕੁਲਵੰਤ ਮਲੂਕਾ ਨੇ ਬੇਮੌਸਮੇ ਮੀਂਹ 'ਤੇ ਜਤਾਈ ਚਿੰਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।